15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕਾਦੀਆਂ ਵਿਚ 'ਲੋਕ ਮਿਲਣੀ' ਕੀਤੀ ਗਈ

ਚੰਡੀਗੜ੍ਹ, 15 ਨਵੰਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕਾਦੀਆਂ ਵਿਚ 'ਲੋਕ ਮਿਲਣੀ' ਕੀਤੀ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਅਜੀਤ ਡੈਸਕ 15-11-2026

ਚੰਡੀਗੜ੍ਹ, 15 ਨਵੰਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕਾਦੀਆਂ ਵਿਚ 'ਲੋਕ ਮਿਲਣੀ' ਕੀਤੀ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ 'ਲੋਕ ਮਿਲਣੀ' 'ਚ ਮਿਲੇ ਭਰਵੇਂ ਪਿਆਰ ਨੇ ਬਹੁਤ ਹੌਸਲਾ ਦਿੱਤਾ... ਮੇਰਾ ਮਕਸਦ ਸਟੇਜਾਂ ਤੋਂ ਸਿਆਸੀ ਭਾਸ਼ਣ ਦੇਣਾ ਨਹੀਂ, ਸਗੋਂ ਤੁਹਾਡੇ ਵਿਚਕਾਰ ਬੈਠ ਕੇ ਮਸਲੇ ਮੌਕੇ 'ਤੇ ਹੱਲ ਕਰਨਾ ਹੈ...

ਪਿਛਲੀਆਂ ਸਰਕਾਰਾਂ ਨੇ ਆਪਣੀਆਂ ਤਿਜੋਰੀਆਂ ਭਰੀਆਂ, ਪਰ ਅਸੀਂ ਲੋਕਾਂ ਦਾ ਪੈਸਾ ਲੋਕਾਂ 'ਤੇ ਹੀ ਖਰਚ ਰਹੇ ਹਾਂ... ਮੁਫ਼ਤ ਬਿਜਲੀ, 71,700+ ਨੌਕਰੀਆਂ ਅਤੇ ਖੇਤਾਂ ਤੱਕ ਪੁੱਜਿਆ ਨਹਿਰੀ ਪਾਣੀ ਇਸਦਾ ਸਬੂਤ ਹਨ... 

ਅੱਜ ਪਿੰਡ ਸੋਹਲ ਦੇ ਵਿਕਾਸ ਲਈ ਵੀ 51 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ.. ਸਾਡੀ ਨੀਅਤ ਤੇ ਖਜ਼ਾਨਾ ਪੰਜਾਬੀਆਂ ਲਈ ਹਮੇਸ਼ਾ ਸਾਫ਼ ਹੈ...
 

ਅਗਲੀ ਖ਼ਬਰ ਬੀਬੀ ਜਗੀਰ ਕੌਰ ਦੀ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਹੋਈ ਵਾਪਸੀ