ਨਵੀਂ ਦਿੱਲੀ, 22 ਜਨਵਰੀ (ਇੰਟ.)-ਅਦਾਕਾਰ ਸਲਮਾਨ ਖਾਨ ਨੂੰ ਦਿੱਲੀ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ | ਇਹ ਨੋਟਿਸ ਇਕ ਚੀਨੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.)-ਅਧਾਰਤ ਵੌਇਸ-ਜਨਰੇਸ਼ਨ ਪਲੇਟਫਾਰਮ ਵਲੋਂ ਦਾਇਰ ਪਟੀਸ਼ਨ ਤੋਂ ਬਾਅਦ ਜਾਰੀ ਕੀਤਾ ਗਿਆ | ਕੰਪਨੀ ਨੇ ਸਲਮਾਨ ਖਾਨ ਦੇ ਸ਼ਖਸੀਅਤ ਤੇ ਪ੍ਰਚਾਰ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਅਦਾਲਤ ਦੇ ਅੰਤਰਿਮ ਆਦੇਸ਼ ਨੂੰ ਚੁਣÏਤੀ ਦਿੱਤੀ ਸੀ | ਪਟੀਸ਼ਨ ਦਾਇਰ ਕਰਨ ਵਾਲੀ ਚੀਨੀ ਕੰਪਨੀ ਨੇ ਹੁਣ ਅਦਾਲਤ 'ਚ ਦਲੀਲ ਦਿੱਤੀ ਹੈ ਕਿ ਇਹ ਅੰਤਰਿਮ ਹੁਕਮ ਉਸਦੇ ਕਾਰੋਬਾਰੀ ਕਾਰਜਾਂ ਨੂੰ ਪ੍ਰਭਾਵਤ ਕਰੇਗਾ, ਕਿਉਂਕਿ ਕੰਪਨੀ ਦੇ ਕੰਮ 'ਚ ਏ.ਆਈ. ਦੀ ਵਰਤੋਂ ਕਰਕੇ ਆਵਾਜ਼ ਮਾਡਲ ਬਣਾਉਣਾ ਸ਼ਾਮਲ ਹੈ |