01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਵਿਸ਼ਵ ਕੱਪ ਨਾਲ ਬੀ.ਸੀ. ਦੀ ਅਰਥਵਿਵਸਥਾ ਨੂੰ ਰਲਿਆ ਮਿਲਿਆ ਹੁਲਾਰਾ

ਅਜੀਤ ਡੈਸਕ 02-07-2026

ਵੈਨਕੂਵਰ, 1 ਜੁਲਾਈ (ਮਲਕੀਤ ਸਿੰਘ) – ਫ਼ੀਫ਼ਾ ਵਿਸ਼ਵ ਕੱਪ 2026 ਦੇ ਮੁਕਾਬਲਿਆਂ ਦੌਰਾਨ ਬ੍ਰਿਟਿਸ਼ ਕੋਲੰਬੀਆ ਦੀ ਅਰਥਵਿਵਸਥਾ ਨੂੰ ਰਲਿਆ ਮਿਲਿਆ ਹੁਲਾਰਾ ਮਿਲਿਆ ਹੈ। ਜਾਣਕਾਰੀ ਮੁਤਾਬਿਕ ਸੂਬੇ ਦੇ ਸਾਰੇ ਕਾਰੋਬਾਰੀਆਂ ਨੂੰ ਇਸ ਦਾ ਇੱਕੋ ਜਿਹਾ ਫਾਇਦਾ ਨਹੀਂ ਪਹੁੰਚਿਆ । ਜਿੱਥੇ ਫੈਨ ਜ਼ੋਨਾਂ ਅਤੇ ਬੀ.ਸੀ. ਪਲੇਸ ਸਟੇਡੀਅਮ ਦੇ ਨੇੜਲੇ ਰੈਸਟੋਰੈਂਟਾਂ, ਪੱਬਾਂ ਅਤੇ ਮਨੋਰੰਜਨ ਕਾਰੋਬਾਰਾਂ ਵਿੱਚ ਗਾਹਕਾਂ ਦੀ ਭਾਰੀ ਭੀੜ ਦੇਖੀ ਗਈ, ਉੱਥੇ ਕਈ ਹੋਟਲਾਂ ਅਤੇ ਹੋਰ ਕਾਰੋਬਾਰਾਂ ਨੇ ਉਮੀਦਾਂ ਅਨੁਸਾਰ ਵਾਧਾ ਨਾ ਹੋਣ ਦੀ ਗੱਲ ਕਹੀ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਕਾਰਨ ਸੈਰ-ਸਪਾਟੇ, ਖਾਣ-ਪੀਣ, ਆਵਾਜਾਈ ਅਤੇ ਪ੍ਰਚੂਨ ਵਪਾਰ ਨੂੰ ਵੱਡਾ ਆਰਥਿਕ ਲਾਭ ਮਿਲ ਰਿਹਾ ਹੈ। ਹਜ਼ਾਰਾਂ ਦੇਸੀ ਅਤੇ ਵਿਦੇਸ਼ੀ ਦਰਸ਼ਕਾਂ ਨੇ ਵੈਨਕੂਵਰ ਸਮੇਤ ਬੀਸੀ ਦੇ ਹੋਰ ਸ਼ਹਿਰਾਂ ਵੱਲ ਦਾ ਰੁਖ਼ ਕੀਤਾ, ਜਿਸ ਨਾਲ ਸ਼ਹਿਰ ਦੀ ਆਰਥਿਕ ਸਰਗਰਮੀ ਵਿਚ ਵਾਧਾ ਹੋਇਆ। ਹਾਲਾਂਕਿ, ਹੋਟਲ ਉਦਯੋਗ ਨਾਲ ਜੁੜੇ ਕੁਝ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜਿਸ ਪੱਧਰ ਦੀ ਕਮਰਿਆਂ ਦੀ ਬੁਕਿੰਗ ਅਤੇ ਸੈਲਾਨੀਆਂ ਦੀ ਆਮਦ ਦੀ ਉਮੀਦ ਕੀਤੀ ਗਈ ਸੀ, ਉਹ ਪੂਰੀ ਨਹੀਂ ਹੋਈ। ਕੁਝ ਹੋਟਲਾਂ ਵਿੱਚ ਕਮਰੇ ਖਾਲੀ ਵੀ ਰਹੇ, ਜਦਕਿ ਕੁਝ ਯਾਤਰੀ ਰੋਜ਼ ਆਉਣ-ਜਾਣ ਜਾਂ ਛੋਟੇ ਸਮੇਂ ਲਈ ਰਹਿਣ ਨੂੰ ਤਰਜੀਹ ਦਿੰਦੇ ਰਹੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੈਨਕੂਵਰ ਵਿੱਚ ਹਾਲੇ ਦੋ ਵਿਸ਼ਵ ਕੱਪ ਮੁਕਾਬਲੇ ਬਾਕੀ ਹਨ ਅਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੈਲਾਨੀਆਂ ਦੀ ਗਿਣਤੀ ਹੋਰ ਵਧੇਗੀ, ਜਿਸ ਨਾਲ ਸੂਬੇ ਦੀ ਆਰਥਿਕਤਾ ਨੂੰ ਹੋਰ ਮਜ਼ਬੂਤੀ ਮਿਲੇਗੀ।

ਪਿਛਲੀ ਖ਼ਬਰ ਐਡਨਬਰਾ ’ਚ ਪੰਜਾਬੀ ਮੇਲਾ ਕਰਵਾਇਆ ਅਗਲੀ ਖ਼ਬਰ ਨਿਊਯਾਰਕ ਦੇ ਕੁਈਨਜ਼ ’ਚ ਬੱਸ ਹਾਦਸਾ, 2 ਮੌਤਾਂ ਤੇ ਦਰਜਨਾਂ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।