ਦੁਬਈ, 30 ਸਤੰਬਰ (ਪੀ.ਟੀ.ਆਈ.)-ਸੋਮਾਲੀਆ ’ਚ ਸਮੁੰਦਰੀ ਡਾਕੂਆਂ ਵਲੋਂ ਅਗਵਾ ਕੀਤੇ ਗਏ ਇਕ ਤੇਲ ਟੈਂਕਰ ’ਤੇ ਸਵਾਰ ਪੰਜ ਚਾਲਕ ਦਲ ਮੈਂਬਰਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਇਕ ਭਾਰਤੀ ਵੀ ਸ਼ਾਮਿਲ ਹੈ। ਇਸ ਦੌਰਾਨ ਤਿੰਨ ਪਾਕਿਸਤਾਨੀ ਤੇ ਇਕ ਭਾਰਤੀ ਮਲਾਹ ਜ਼ਖ਼ਮੀ ਵੀ ਹੋਏ ਹਨ। ਸੋਮਾਲੀਆ ਦੇ ਸੁਰੱਖਿਆ ਬਲਾਂ ਨੇ ਕਾਰਵਾਈ ਕਰਕੇ ਟੈਂਕਰ ਨੂੰ ਮੁੜ ਆਪਣੇ ਕਬਜ਼ੇ ‘ਚ ਲੈ ਲਿਆ। ਪੁੰਟਲੈਂਡ ਮੈਰੀਟਾਈਮ ਪੁਲਿਸ ਫੋਰਸ (ਪੀ.ਐੱਮ.ਪੀ.ਐੱਫ.) ਮੁਤਾਬਿਕ ਮੰਗਲਵਾਰ ਸਵੇਰੇ ਤਿੰਨ ਪਾਕਿਸਤਾਨੀ, ਇਕ ਭਾਰਤੀ ਤੇ ਮਿਆਂਮਾਰ ਦੇ ਇਕ ਨਾਗਰਿਕ ਦੀ ਮੌਤ ਹੋਈ। ਕਾਰਵਾਈ ਦੌਰਾਨ 16 ਸ਼ੱਕੀ ਸਮੁੰਦਰੀ ਡਾਕੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਯੂਰਪੀ ਸੰਘ ਦੀ ਸਮੁੰਦਰੀ ਫ਼ੌਜ ‘ਈ.ਯੂ.ਐੱਨ.ਏ.ਵੀ.ਐੱਫ.ਓ.ਆਰ.’ ਅਨੁਸਾਰ ਇਹ ਜਹਾਜ਼ ਅਪ੍ਰੈਲ ’ਚ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵੱਲ ਜਾਂਦੇ ਸਮੇਂ ਅਗਵਾ ਕੀਤਾ ਗਿਆ ਸੀ। ਇਸ ’ਤੇ ਕਰੀਬ 17 ਮਲਾਹ ਸਵਾਰ ਸਨ ਤੇ ਤੇਲ ਉਤਪਾਦਾਂ ਦੀ ਖੇਪ ਸੀ।
ਤਾਜ਼ਾ ਖ਼ਬਰਾਂ
Free
ਸੋਮਾਲੀਆ ’ਚ ਅਗਵਾ ਤੇਲ ਟੈਂਕਰ ’ਤੇ ਹਮਲਾ-ਭਾਰਤੀ ਸਮੇਤ 5 ਮਲਾਹਾਂ ਦੀ ਮੌਤ
ਦੁਬਈ, 30 ਸਤੰਬਰ (ਪੀ.ਟੀ.ਆਈ.)-ਸੋਮਾਲੀਆ ’ਚ ਸਮੁੰਦਰੀ ਡਾਕੂਆਂ ਵਲੋਂ ਅਗਵਾ ਕੀਤੇ ਗਏ ਇਕ ਤੇਲ ਟੈਂਕਰ ’ਤੇ ਸਵਾਰ ਪੰਜ ਚਾਲਕ ਦਲ ਮੈਂਬਰਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਇਕ ਭਾਰਤੀ ਵੀ ਸ਼ਾਮਿਲ ਹੈ। ਇਸ ਦੌਰਾਨ ਤਿੰਨ ...
ਅਜੀਤ ਡੈਸਕ
01-10-2026