01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

‘ ਸ਼ਾਟਗਨ ਕੁਈਨ ’ ਨੀਰੂ ਨੇ ਕਾਇਨਨ ਨਾਲ ਮਿਲ ਕੇ ਜਿੱਤਿਆ ਸੋਨ ਤਗਮਾ

ਨਾਗੋਆ, 30 ਸਤੰਬਰ (ਪੀ. ਟੀ.

ਜੇਤੂ ਸੋਨ ਤਗਮੇ ਨਾਲ ਨੀਰੂ ਢਾਂਡਾ ਤੇ ਕਾਇਨਨ ਚੇਨਈ। 01-10-2026
ਨਾਗੋਆ, 30 ਸਤੰਬਰ (ਪੀ. ਟੀ. ਆਈ.)-ਭਾਰਤ ਦੀ ‘ਸ਼ਾਟਗਨ ਕੁਈਨ’ ਨੀਰੂ ਢਾਂਡਾ (26) ਨੇ ਕਾਇਨਨ ਚੇਨਈ (35) ਨਾਲ ਮਿਲ ਕੇ ਮਿਸ਼ਰਤ ਟੀਮ ਮੁਕਾਬਲੇ (ਟਰੈਪ ਸ਼ੂਟਿੰਗ) ਵਿਚ ਵੀ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ। ਇਸ ਤੋਂ ਪਹਿਲਾਂ ਉਸ ਨੇ ਮੰਗਲਵਾਰ ਨੂੰ ਔਰਤਾਂ ਦੇ ਵਿਅਕਤੀਗਤ ‘ਟਰੈਪ ਸ਼ੂਟਿੰਗ’ ਵਰਗ ’ਚ ਵੀ ਸੋਨ ਤਗਮਾ, ਜਦੋਂਕਿ ਮਹਿਲਾ ਟੀਮ ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਤਰ੍ਹਾਂ ਨੀਰੂ ਨੇ ਏਸ਼ਿਆਈ ਖੇਡਾਂ ਵਿਚ ਇਕ ਇਤਿਹਾਸਕ ਸਫ਼ਰ ਪੂਰਾ ਕੀਤਾ ਅਤੇ ਉਹ ਇਨ੍ਹਾਂ ਖੇਡਾਂ ’ਚ ਸਭ ਤੋਂ ਸਫਲ ਭਾਰਤੀ ਅਥਲੀਟ ਬਣ ਗਈ ਹੈ। ਇਹ ਜਿੱਤ ਇਸ ਲਈ ਵੀ ਬਹੁਤ ਖਾਸ ਹੈ, ਕਿਉਂਕਿ ਖੇਡਾਂ ਤੋਂ 10 ਦਿਨ ਪਹਿਲਾਂ ਬਿਮਾਰ ਹੋਣ ਕਾਰਨ ਸਵਾਈ ਫਲੂ (ਐਚ1ਐਨ1) ਦੀ ਸ਼ੰਕਾ ਦੇ ਚਲਦਿਆਂ ਭਾਰਤ ’ਚ ਹਸਪਤਾਲ ’ਚ ਭਰਤੀ ਹੋਣਾ ਪਿਆ ਸੀ ਅਤੇ ਉਹ ਥਕਾਵਟ ਅਤੇ ਬਿਮਾਰੀ ਤੋਂ ਬਾਅਦ ਕਮਜ਼ੋਰੀ ਨਾਲ ਜੂਝ ਰਹੀ ਸੀ। ਭਾਰਤੀ ਜੋੜੀ ਨੇ ਫਾਈਨਲ ਵਿਚ 40 ਵਿਚੋਂ 34 ਨਿਸ਼ਾਨੇ ਲਗਾ ਕੇ ਏਸ਼ਿਆਈ ਅਤੇ ਖੇਡਾਂ ਦਾ ਰਿਕਾਰਡ ਬਣਾਇਆ ਅਤੇ ਕਤਰ (32) ਨੂੰ ਹਰਾ ਕੇ ਭਾਰਤੀ ਸ਼ਾਟਗਨ ਸ਼ੂਟਿੰਗ ਲਈ ਇਕ ਹੋਰ ਇਤਿਹਾਸਕ ਪਲ ਕਾਇਮ ਕੀਤਾ।ਦੋਵਾਂ ਨੇ ਕਤਰ ਦੀ ਉਸ ਟੀਮ ਨੂੰ ਹਰਾਇਆ, ਜਿਸ ਦੇ ਕੋਚ ਆਸਟ੍ਰੇਲੀਆ ਦੇ ਮਹਾਨ ਨਿਸ਼ਾਨੇਬਾਜ਼ ਅਤੇ ਦੋ ਵਾਰ ਦੇ ਉਲੰਪਿਕ ਚੈਂਪੀਅਨ ਮਾਈਕਲ ਡਾਇਮੰਡ ਸਨ। ਦੋਵਾਂ ਨੇ ਤਿੰਨ ਸ਼ਾਟ ਬਾਕੀ ਰਹਿੰਦਿਆਂ ਹੀ ਸੋਨ ਤਗਮਾ ਪੱਕਾ ਕਰ ਲਿਆ। ਨੀਰੂ ਆਪਣੇ ਆਖਰੀ ਦੋ ਨਿਸ਼ਾਨੇ ਖੁੰਝ ਗਈ ਸੀ ਪਰ ਉਦੋਂ ਤੱਕ ਉਹ ਭਾਰਤ ਦੀ ਜਿੱਤ ਯਕੀਨੀ ਬਣਾਉਣ ਲਈ ਕਾਫ਼ੀ ਸਕੋਰ ਬਣਾ ਚੁੱਕੀ ਸੀ।
ਪਿਛਲੀ ਖ਼ਬਰ ਭਾਰਤ ਦੀਆਂ ਮਿਸ਼ਰਤ , ਮਹਿਲਾ ਅਤੇ ਪੁਰਸ਼ ਟੀਮਾਂ ਨੇ ਜਿੱਤੇ ਸੋਨ ਤਗਮੇ ਅਗਲੀ ਖ਼ਬਰ ਮੁੱਕੇਬਾਜ਼ੀ : ਪ੍ਰਿਆ ਘੰਘਾਸ ਤੇ ਕਪਿਲ ਪੋਖਰੀਆ ਨੇ ਕਾਂਸੀ ਦੇ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।