01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਨਿਊਯਾਰਕ ਦੇ ਕੁਈਨਜ਼ ’ਚ ਬੱਸ ਹਾਦਸਾ, 2 ਮੌਤਾਂ ਤੇ ਦਰਜਨਾਂ ਜ਼ਖ਼ਮੀ

ਅਜੀਤ ਡੈਸਕ 02-07-2026
ਨਿਊਯਾਰਕ, 1 ਜੁਲਾਈ (ਰਾਜੂ ਸਹਿਬਾਜ਼ਪੁਰਾ )-ਨਿਊਯਾਰਕ ਦੇ ਕੁਈਨਜ਼ ਇਲਾਕੇ ਵਿਚ ਲੌਂਗ ਆਈਲੈਂਡ ਐਕਸਪ੍ਰੈਸਵੇ ‘ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਨੇ ਦੋ ਲੋਕਾਂ ਦੀ ਜਾਨ ਲੈ ਲਈ, ਜਦਕਿ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਦੇਰ ਰਾਤ ਕਰੀਬ 11:45 ਵਜੇ ਗ੍ਰੀਨਪੌਇੰਟ ਐਵੇਨਿਊ ਨੇੜੇ ਵਾਪਰਿਆ। ਪੁਲਿਸ ਮੁਤਾਬਕ ਇੱਕ ਚਾਰਟਰ ਕੋਚ ਬੱਸ, ਜੋ ਜੇਐੱਫਕੇ ਹਵਾਈ ਅੱਡੇ ਤੋਂ ਰੌਇਲ ਜਾਰਡੇਨੀਅਨ ਏਅਰਲਾਈਨ ਦੇ ਕਰੂ ਮੈਂਬਰਾਂ ਨੂੰ ਹੋਟਲ ਲੈ ਕੇ ਜਾ ਰਹੀ ਸੀ, ਪਹਿਲਾਂ ਪੱਛਮੀ ਦਿਸ਼ਾ ਵਿੱਚ ਜਾ ਰਹੀਆਂ ਦੋ ਗੱਡੀਆਂ ਨਾਲ ਟਕਰਾਈ। ਇਸ ਤੋਂ ਬਾਅਦ ਬੱਸ ਮੱਧ ਡਿਵਾਈਡਰ ਨਾਲ ਜਾ ਟਕਰਾਈ ਤੇ ਪਲਟ ਗਈ ਅਤੇ ਸਾਹਮਣੇ ਵਾਲੀਆਂ ਲੇਨਾਂ ਵਿੱਚ ਦਾਖ਼ਲ ਹੋ ਕੇ ਹੋਰ ਦੋ ਵਾਹਨਾਂ ਨਾਲ ਜਾ ਟਕਰਾਈ। ਇਸ ਭਿਆਨਕ ਹਾਦਸੇ ਵਿੱਚ ਬੱਸ ਚਾਲਕ ਅਤੇ ਇੱਕ ਯਾਤਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਯਾਤਰੀ ਦੀ ਪਛਾਣ 42 ਸਾਲਾ ਮੋਆਦ ਫ਼ਰੀਦ ਮੁਹੰਮਦ ਓਬੈਦਾਤ ਵਜੋਂ ਹੋਈ ਹੈ, ਜੋ ਨਿਊਯਾਰਕ ਸਿਟੀ ਦਾ ਵਸਨੀਕ ਸੀ। ਬੱਸ ਵਿੱਚ ਰੌਇਲ ਜਾਰਡੇਨੀਅਨ ਏਅਰਲਾਈਨ ਦੇ ਕਰੀਬ 15 ਕਰੂ ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚ ਦੋ ਥਾਈਲੈਂਡ ਦੀਆਂ ਫਲਾਈਟ ਅਟੈਂਡੈਂਟਾਂ ਵੀ ਸ਼ਾਮਲ ਸਨ। ਹਾਦਸੇ ਤੋਂ ਬਾਅਦ ਕਰੀਬ ਦੋ ਦਰਜਨ ਜ਼ਖ਼ਮੀਆਂ ਨੂੰ ਬੈਲਵਿਊ ਹਸਪਤਾਲ, ਨਿਊਯਾਰਕ-ਪ੍ਰੈਸਬਿਟੇਰੀਅਨ ਕੁਈਨਜ਼ ਅਤੇ ਐਲਮਹਰਸਟ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ, ਸਾਹਮਣੇ ਵਾਲੀ ਲੇਨ ਵਿਚ ਚੱਲ ਰਹੀ ਇੱਕ ਕਾਰ ਦਾ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ, ਜਦਕਿ ਹੋਰ ਤਿੰਨ ਵਾਹਨ ਚਾਲਕਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪਿਛਲੀ ਖ਼ਬਰ ਵਿਸ਼ਵ ਕੱਪ ਨਾਲ ਬੀ.ਸੀ. ਦੀ ਅਰਥਵਿਵਸਥਾ ਨੂੰ ਰਲਿਆ ਮਿਲਿਆ ਹੁਲਾਰਾ ਅਗਲੀ ਖ਼ਬਰ ਗਿ. ਹਰਨਾਮ ਸਿੰਘ ਖ਼ਾਲਸਾ ਦੀ ਇੰਗਲੈਂਡ ਫੇਰੀ ਦੀ ਹੋਈ ਸੰਪੂਰਨਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।