01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬਰਮਿੰਘਮ ਦੇ ਸਕੂਲ ਆਫ਼ ਕੋਡਿੰਗ ਐਂਡ ਏ . ਆਈ . ਨੂੰ ਵਿਸ਼ਵ ਪੱਧਰ ’ ਤੇ ਲੈ ਕੇ ਜਾਵਾਂਗੇ - ਅਠਵਾਲ , ਨਿੱਝਰ

ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਦੁਨੀਆ ਭਰ ਵਿਚ ਤੇਜ਼ੀ ਨਾਲ ਬਦਲ ਰਹੀ ਤਕਨਾਲੋਜੀ ਅਤੇ ਏ. ਆਈ.

ਸੰਬੋਧਨ ਕਰਦੇ ਹੋਏ ਮੈਨੀ ਅਠਵਾਲ ਤੇ ਮਨਜੀਤ ਸਿੰਘ ਨਿੱਝਰ ਅਤੇ ਮਰਹੂਮ ਕੁਲਜੀਤ ਸਿੰਘ ਉੱਪਲ ਦੀ ਪੁਰਾਣੀ ਤਸਵੀਰ। ਤਸਵੀਰਾਂ: ਮਨਪ੍ਰੀਤ ਸਿੰਘ ਬੱਧਨੀ ਕਲਾਂ 01-10-2026
ਲੰਡਨ, 30 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਦੁਨੀਆ ਭਰ ਵਿਚ ਤੇਜ਼ੀ ਨਾਲ ਬਦਲ ਰਹੀ ਤਕਨਾਲੋਜੀ ਅਤੇ ਏ.ਆਈ. ਦੇ ਦੌਰ ਵਿਚ ਨੌਜਵਾਨਾਂ ਨੂੰ ਕੋਡਿੰਗ, ਡਿਜੀਟਲ ਹੁਨਰਾਂ ਅਤੇ ਨਵੀਂ ਤਕਨਾਲੋਜੀ ਨਾਲ ਜੋੜਨ ਲਈ ਬਰਮਿੰਘਮ ਸਥਿਤ ਸਕੂਲ ਆਫ਼ ਕੋਡਿੰਗ ਐਂਡ ਏ.ਆਈ. ਵਲੋਂ ਅਣਥੱਕ ਯਤਨ ਕੀਤੇ ਜਾ ਰਹੇ ਹਨ ਅਤੇ ਸੰਸਥਾ ਦੇ ਮਰਹੂਮ ਸੰਚਾਲਕ ਅਧਿਕਾਰੀ ਕੁਲਜੀਤ ਸਿੰਘ ਉੱਪਲ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਹਰ ਸੰਭਵ ਯਤਨ ਕਰਾਂਗੇ। ਇਹ ਪ੍ਰਗਟਾਵਾ ਸੰਸਥਾ ਦੇ ਸੰਸਥਾਪਕ ਮੈਨੀ ਅਠਵਾਲ ਅਤੇ ਸੰਸਥਾ ਦੇ ਰਾਜਦੂਤ ਮਨਜੀਤ ਸਿੰਘ ਨਿੱਝਰ ਨੇ ਕੀਤਾ। ਉੱਪਲ ਦੀ ਯਾਦ ਵਿਚ ਕਰਵਾਏ ਗਏ ਸ਼ਰਧਾਂਜ਼ਲੀ ਸਮਾਗਮ ਮੌਕੇ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰਬਾਣੀ ਕੀਰਤਨ ਤੋਂ ਉਪਰੰਤ ਦੋਵਾਂ ਸਖਸ਼ੀਅਤਾਂ ਨੇ ਕਿਹਾ ਕਿ ਅੱਜ ਦੀ ਨਵੀਂ ਪੀੜ੍ਹੀ ਲਈ ਸਿਰਫ਼ ਰਵਾਇਤੀ ਸਿੱਖਿਆ ਹੀ ਕਾਫ਼ੀ ਨਹੀਂ ਹੈ, ਸਗੋਂ ਬਦਲ ਰਹੇ ਰੁਜ਼ਗਾਰ ਬਾਜ਼ਾਰ ਨੂੰ ਧਿਆਨ ਵਿਚ ਰੱਖਦਿਆਂ ਕੋਡਿੰਗ, ਏ.ਆਈ., ਕੰਪਿਊਟਰੀ ਗਿਆਨ ਅਤੇ ਹੋਰ ਡਿਜੀਟਲ ਹੁਨਰਾਂ ਦੀ ਸਮਝ ਵੀ ਲਗਾਤਾਰ ਮਹੱਤਵਪੂਰਨ ਹੁੰਦੀ ਜਾ ਰਹੀ ਹੈ।ਮੈਨੀ ਅਠਵਾਲ ਨੇ ਸੰਸਥਾ ਦੇ ਸਫ਼ਰ ਅਤੇ ਨੌਜਵਾਨਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਦੇ ਮਕਸਦ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਸਕੂਲ ਆਫ਼ ਕੋਡਿੰਗ ਐਂਡ ਏ.ਆਈ. ਸਿੱਖਿਆ ਦੇ ਖੇਤਰ ਵਿਚ ਕੋਡਿੰਗ, ਕੰਪਿਊਟਰ ਪ੍ਰੋਗਰਾਮਿੰਗ, ਕੰਪਿਊਟਰ ਵਿਗਿਆਨ ਅਤੇ ਆਨਲਾਈਨ ਸਿੱਖਿਆ ਵਰਗੇ ਖੇਤਰਾਂ ਵਿਚ ਕੰਮ ਕਰਦਾ ਹੈ। ਸਾਡੇ ਕੋਲ ਯੂ.ਕੇ. ਦੇ ਉਹ ਬੱਚੇ ਪੜ੍ਹ ਰਹੇ ਹਨ, ਜਿਨ੍ਹਾਂ ਨੂੰ ਪੜ੍ਹਾਈ ਦਾ ਮੌਕਾ ਨਹੀਂ ਮਿਲਿਆ ਜਾਂ ਜਿਨ੍ਹਾਂ ਨੇ ਮੌਕਾ ਸੰਭਾਲਿਆ ਨਹੀਂ। ਯੂ.ਕੇ. ਦੀਆਂ ਕਈ ਯੂਨੀਵਰਸਿਟੀਆਂ ਨਾਲ ਮਿਲ ਕੇ ਅਸੀਂ ਸਿੱਖਿਆ ਦੇ ਕੇਂਦਰ ਵਿਚ ਕੰਮ ਕਰ ਰਹੇ ਹਾਂ।ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਦਰਜ਼ਨਾਂ ਨੌਕਰੀਆਂ ਪੈਦਾ ਕਰ ਚੁੱਕੇ ਹਾਂ ਅਤੇ ਜਲਦੀ ਹੀ ਪੰਜਾਬ ਵਿਚ ਵੀ ਅਜਿਹੇ ਸਿੱਖਿਆ ਕੇਂਦਰ ਸਥਾਪਿਤ ਕਰਾਂਗੇ। ਉਨ੍ਹਾਂ ਕਿਹਾ ਕਿ ਮਰਹੂਮ ਕੁਲਜੀਤ ਸਿੰਘ ਉੱਪਲ ਦੇ ਸਕੂਲ ਆਫ਼ ਕੋਡਿੰਗ ਐਂਡ ਏ.ਆਈ. ਲਈ ਪਾਏ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਹ ਸਿੱਖਿਆ ਰਾਹੀਂ ਲੋਕਾਂ ਦੀ ਜ਼ਿੰਦਗੀ ਵਿਚ ਸੁਧਾਰ ਲਿਆਉਣ ਅਤੇ ਖ਼ਾਸ ਕਰਕੇ ਲੋਵਵੰਦਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨ ਪ੍ਰਤੀ ਵਚਨਬੱਧ ਸਨ।
ਪਿਛਲੀ ਖ਼ਬਰ ਸ਼ੁਭਮਨ ਗਿੱਲ ਨੇ ਜੜਿਆ ਇਕ ਦਿਨਾ ’ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਅਗਲੀ ਖ਼ਬਰ ਨੀਰਵ ਮੋਦੀ ਦੀ 37.5 ਲੱਖ ਪੌਂਡ ਦੀ ਆਲੀਸ਼ਾਨ ਜਾਇਦਾਦ ਵੇਚਣ ਨੂੰ ਮਨਜ਼ੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।