ਖੋਜਕਾਰਾਂ ਅਨੁਸਾਰ ਔਰਤਾਂ ਨੂੰ ਛਾਤੀ ਦੇ ਕੈਂਸਰ ਵਿਚ ਖਾਨਦਾਨ ਦੀ ਤਾਂ ਮਹੱਤਵਪੂਰਨ ਭੂਮਿਕਾ ਹੈ ਹੀ ਪਰ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਭੂਮਿਕਾ ਇਸ ਗੱਲ ਦੀ ਹੈ ਕਿ ਔਰਤ ਕਿੰਨੀ ਉਮਰ ਤੱਕ ਬੱਚੇ ਨੂੰ ਦੁੱਧ ਪਿਲਾਉਂਦੀ ਹੈ। ਇਸ ਖੋਜ ਦੇ ਮਾਹਿਰਾਂ ਤੇ ਇਕ ਅਮਰੀਕਨ ਕੈਂਸਰ ਮਾਹਿਰ ਅਨੁਸਾਰ ਅੱਜ ਦੇ ਇਸ ਉਦੋਯਗਿਕ ਯੁੱਗ ਵਿਚ ਪਿਛਲੇ ਕੁਝ ਸਾਲਾਂ ਤੋਂ ਰਹਿਣ-ਸਹਿਣ ਦੇ ਪੱਧਰ ਵਿਚ ਬਹੁਤ ਬਦਲਾਅ ਆਇਆ ਹੈ ਅਤੇ ਇਸ ਦੇ ਪ੍ਰਭਾਵ ਨਾਲ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਇਸ ਖੋਜ ਵਿਚ ਇਹ ਪਾਇਆ ਗਿਆ ਕਿ ਜੇਕਰ ਔਰਤਾਂ ਆਪਣੇ ਬੱਚਿਆਂ ਨੂੰ ਪਹਿਲੇ 6 ਮਹੀਨੇ ਤੱਕ ਦੁੱਧ ਪਿਲਾਉਂਦੀਆਂ ਹਨ ਤਾਂ ਬੱਚੇ ਦੀ ਸਿਹਤ 'ਤੇ ਤਾਂ ਚੰਗਾ ਪ੍ਰਭਾਵ ਪੈਂਦਾ ਹੀ ਹੈ, ਨਾਲ ਹੀ ਔਰਤ ਦੇ ਛਾਤੀ ਦੇ ਕੈਂਸਰ ਦੀ ਸੰਭਾਵਨਾ 5 ਫ਼ੀਸਦੀ ਘੱਟ ਹੁੰਦੀ ਹੈ।
ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਘੱਟ
ਅਜੀਤ ਡੈਸਕ
08-05-2026