19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਘੱਟ ਭਾਰ ਵਾਲੇ ਬੱਚੇ ਹੁੰਦੇ ਹਨ ਘੱਟ ਚੁਸਤ

ਅਜੀਤ ਡੈਸਕ 08-05-2026

ਬਰਤਾਨੀਆ ਦੇ ਮਾਹਿਰਾਂ ਨੇ ਆਪਣੀ ਇਕ ਖੋਜ ਦੌਰਾਨ ਦੇਖਿਆ ਕਿ ਜੋ ਬੱਚੇ ਜਨਮ ਸਮੇਂ ਸਾਧਾਰਨ ਵਜ਼ਨ ਤੋਂ ਘੱਟ ਵਜ਼ਨ ਦੇ ਦੇਖੇ ਗਏ, ਉਨ੍ਹਾਂ ਦੀ ਦਿਮਾਗ਼ ਦੀ ਤਾਕਤ ਸਾਧਾਰਨ ਵਜ਼ਨ ਵਾਲੇ ਬੱਚਿਆਂ ਤੋਂ ਘੱਟ ਪਾਈ ਗਈ। ਜਦੋਂ ਇਨ੍ਹਾਂ ਬੱਚਿਆਂ ਦੀ 8 ਸਾਲ ਦੀ ਉਮਰ ਵਿਚ ਦਿਮਾਗ਼ੀ ਪੱਧਰ ਦੀ ਜਾਂਚ ਕੀਤੀ ਗਈ ਤਾਂ ਉਦੋਂ ਵੀ ਘੱਟ ਵਜ਼ਨ ਵਾਲੇ ਬੱਚਿਆਂ ਨੇ ਸਾਧਾਰਨ ਵਜ਼ਨ ਵਾਲੇ ਬੱਚਿਆਂ ਤੋਂ ਘੱਟ ਚੰਗਾ ਪ੍ਰਦਰਸ਼ਨ ਕੀਤਾ। ਦਿਮਾਗ਼ੀ ਪੱਧਰ ਦੀ ਜਾਂਚ ਲਈ ਇਨ੍ਹਾਂ ਮਾਹਿਰਾਂ ਨੇ ਇਨ੍ਹਾਂ ਬੱਚਿਆਂ ਦੀ ਬੋਲਣ ਤੇ ਕੰਮ ਕਰਨ ਦੀ ਕੁਸ਼ਲਤਾ ਦੀ ਜਾਂਚ ਕੀਤੀ। ਇਹ ਫਰਕ ਅੱਲ੍ਹੜ ਉਮਰ ਵਿਚ ਅਤੇ ਫਿਰ ਵੱਡੇ ਹੋਣ 'ਤੇ ਵੀ ਪਾਇਆ ਗਿਆ। ਮਾਹਿਰਾਂ ਨੇ ਘੱਟ ਵਜ਼ਨ ਤੇ ਸਾਧਾਰਨ ਵਜ਼ਨ ਵਾਲੇ ਬੱਚਿਆਂ ਦੀ ਵਿਅਕਤੀਗਤ ਯੋਗਤਾ ਦੇ ਅੰਤਰ ਨੂੰ ਸਹੀ ਤਰ੍ਹਾਂ ਨਾਲ ਜਾਣਨ ਲਈ ਹੋਰ ਕਾਰਨਾਂ ਜਿਵੇਂ ਉਨ੍ਹਾਂ ਦੇ ਮਾਪੇ, ਸਮਾਜਿਕ ਪੱਧਰ ਨੂੰ ਵੀ ਧਿਆਨ ਵਿਚ ਰੱਖਿਆ ਤਾਂ ਉਹ ਇਸੇ ਨਤੀਜੇ 'ਤੇ ਪਹੁੰਚੇ ਕਿ ਘੱਟ ਵਜ਼ਨ ਵਾਲੇ ਬੱਚੇ ਸਾਧਾਰਨ ਵਜ਼ਨ ਵਾਲੇ ਬੱਚਿਆਂ ਦੇ ਮੁਕਾਬਲੇ ਘੱਟ ਤੇਜ਼ ਦਿਮਾਗ਼ ਵਾਲੇ ਹੁੰਦੇ ਹਨ।

 

ਪਿਛਲੀ ਖ਼ਬਰ ਸਕੂਲੀ ਬੱਚਿਆਂ ਨੂੰ ਸੜਕ ਸੁਰੱਖਿਆ ਅਤੇ ਟਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ <br/> ਅਗਲੀ ਖ਼ਬਰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਘੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।