13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਇੰਝ ਹਾਸਿਲ ਕਰੋ ਚੁਸਤੀ, ਫੁਰਤੀ ਤੇ ਤੰਦਰੁਸਤੀ

ਇੰਝ ਹਾਸਿਲ ਕਰੋ ਚੁਸਤੀ, ਫੁਰਤੀ ਤੇ ਤੰਦਰੁਸਤੀ

ਅਜੀਤ ਡੈਸਕ 13-11-2026

 

(ਲੜੀ ਜੋੜਨ ਲਈ ਪਿਛਲੇ 
ਸ਼ੁੱਕਰਵਾਰ ਦਾ ਅੰਕ ਦੇਖੋ)
ਹਰ ਹਫ਼ਤੇ ਵਰਤ ਰੱਖਣ ਨਾਲ ਪੇਟ ਵਿਚ ਕਬਜ਼ ਦੀ ਸ਼ਿਕਾਇਤ ਵੀ ਨਹੀਂ ਹੁੰਦੀ ਅਤੇ ਪੇਟ ਹਲਕਾ ਅਤੇ ਸਾਫ਼ ਬਣਿਆ ਰਹਿੰਦਾ ਹੈ | ਇਸਦੀ ਮਹੱਤਤਾ ਪੌਰਾਣਿਕ ਗ੍ਰੰਥਾਂ ਵਿਚ ਵੀ ਦਰਸਾਈ ਗਈ ਹੈ | 
ਰੋਜ਼ ਇਸ਼ਨਾਨ ਕਰੋ : ਲਗਾਤਾਰ ਠੰਢੇ ਪਾਣੀ ਨਾਲ ਇਸ਼ਨਾਨ ਕਰਨਾ ਸਿਹਤ ਲਈ ਅਤਿ ਲਾਭਕਾਰੀ ਹੁੰਦਾ ਹੈ | ਇਸ ਨਾਲ ਸਰੀਰ ਵਿਚ ਤਾਜ਼ਗੀ ਤਾਂ ਮਹਿਸੂਸ ੁਹੰਦੀ ਹੀ ਹੈ, ਮਨ ਵੀ ਖ਼ੁਸ਼ ਰਹਿੰਦਾ ਹੈ | ਠੰਢੇ ਪਾਣੀ ਨਾਲ ਇਸ਼ਨਾਨ ਕਰਨ ਨਾਲ ਤਨ, ਮਨ ਵਿਚ ਫੁਰਤੀ ਆਉਂਦੀ ਹੈ ਅਤੇ ਚਮੜੀ ਦੀ ਸਫ਼ਾਈ ਵੀ ਲਗਾਤਾਰ ਹੋ ਜਾਂਦੀ ਹੈ |
ਗਰਮ ਪਾਣੀ ਦੇ ਮੁਕਾਬਲੇ ਠੰਢਾ ਪਾਣੀ ਇਸ਼ਨਾਨ ਲਈ ਜ਼ਿਆਦਾ ਠੀਕ ਹੁੰਦਾ ਹੈ | ਠੰਢੇ ਪਾਣੀ ਜਾਂ ਤਾਜ਼ੇ ਪਾਣੀ ਵਿਚ ਆਕਸੀਜਨ ਦਾ ਮਿਸ਼ਰਨ ਹੁੰਦਾ ਹੈ, ਉਹ ਚਮੜੀ ਦੇ ਸੁਰਾਖਾਂ ਰਾਹੀਂ ਸਰੀਰ ਅੰਦਰ ਦਾਖਲ ਹੋ ਜਾਂਦਾ ਹੈ | ਇਸ ਨਾਲ ਸਰੀਰ ਦੇ ਨਾੜੀ ਤੰਤਰ ਅਤੇ ਟਿਸ਼ੂਆਂ ਵਿਚ ਤਾਜ਼ਗੀ ਆਉਂਦੀ ਹੈ | ਵਿਚਾਲੇ-ਵਿਚਾਲੇ ਗਰਮ ਪਾਣੀ ਨਾਲ ਇਸ਼ਨਾਨ ਕਰਨ ਨਾਲ ਚਮੜੀ ਸੰਬੰਧੀ ਨੁਕਸ ਪੈਦਾ ਹੋ ਸਕਦੇ ਹਨ, ਇਸ ਲਈ ਹਮੇਸ਼ਾ ਇਕੋ ਤਰ੍ਹਾਂ ਦੇ ਪਾਣੀ ਠੰਢੇ ਜਾਂ ਗਰਮ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ |
ਇਸ਼ਨਾਨ ਕਰਦੇ ਸਮੇਂ ਪਾਣੀ ਵਿਚ ਗੁਲਾਬ ਜਲ ਪਾ ਕੇ ਇਸ਼ਨਾਨ ਕਰਨ ਨਾਲ ਹੋਰ ਵੀ ਅਨੰਦ ਆਉਂਦਾ ਹੈ | ਨਹਾਉਂਦੇ ਸਮੇਂ ਚੰਗੇ ਕਿਸਮ ਦੇ ਸਾਬਣ ਦੀ ਵਰਤੋਂ ਕਰਨੀ ਚਾਹੀਦੀ ਹੈ |
ਮਾਨਸਿਕ ਤਣਾਅ ਤੋਂ ਬਚੋ : ਤੰਦਰੁਸਤ ਜੀਵਨ ਲਈ ਤਣਾਅ-ਰਹਿਤ ਰਹਿਣਾ ਜ਼ਰੂਰੀ ਹੁੰਦਾ ਹੈ | ਜੋ ਵਿਅਕਤੀ ਤਣਾਅ ਭਰੀ ਜ਼ਿੰਦਗੀ ਜਿਊਣ ਦੇ ਆਦੀ ਹੋ ਜਾਂਦੇ ਹਨ, ਉਹ ਹਮੇਸ਼ਾ ਰੋਗ ਪੀੜਤ ਤਾਂ ਰਹਿੰਦੇ ਹੀ ਹਨ, ਨਾਲ ਹੀ ਘੱਟ ਉਮਰ ਦੇ ਹੁੰਦੇ ਜਾਂਦੇ ਹਨ | ਇਸ ਲਈ ਅਨੰਦਮਈ ਜੀਵਨ ਬਿਤਾਉਣ ਲਈ ਤਣਾਅਰਹਿਤ ਰਹਿਣਾ ਜ਼ਰੂਰੀ ਹੁੰਦਾ ਹੈ |
ਨੀਂਦ ਦੀ ਘਾਟ, ਸੋਗੀ ਅਵਸਥਾ ਵਿਚ ਰਹਿਣਾ, ਦਹਿਸ਼ਤ ਅਤੇ ਵਿਚਾਰਾਂ ਦੇ ਮਤਭੇਦ ਵੀ ਤਣਾਅ ਦਾ ਕਾਰਨ ਬਣ ਜਾਂਦਾ ਹੈ | ਇਸ ਤੋਂ ਇਲਾਵਾ ਕਦੇ-ਕਦੇ ਖਾਣ-ਪੀਣ ਅਤੇ ਰਹਿਣ-ਸਹਿਣ ਵੀ ਮਾਨਸਿਕ ਤਣਾਅ ਦਾ ਕਾਰਨ ਬਣ ਜਾਂਦਾ ਹੈ | ਕੁਝ ਹਾਸ ਅਤੇ ਮਨੋਰੰਜਨ ਭਰਪੂਰ ਕਿਤਾਬਾਂ ਦਾ ਅਧਿਐਨ ਕਰਦੇ ਰਹੋ | ਇਸ ਨਾਲ ਬੋਰੀਅਤ ਵੀ ਮਹਿਸੂਸ ਨਹੀਂ ਹੋਵੇਗੀ ਅਤੇ ਸਮਾਂ ਵੀ ਆਰਾਮ ਨਾਲ ਬੀਤ ਜਾਵੇਗਾ |
ਉੱਪਰ ਦੱਸੇ ਅਨੁਸਾਰ ਜੇਕਰ ਸੰਜਮ ਨਾਲ ਜੀਵਨ ਜਿਊਣ ਦੀ ਆਦਤ ਪਾਓਗੇ ਤਾਂ ਪੂਰਾ ਜੀਵਨ ਚੁਸਤੀ ਫੁਰਤੀ ਅਤੇ ਤੰਦਰੁਸਤੀ ਦਾ ਆਲਮ ਬਣਿਆ ਰਹੇਗਾ | ਹਾਂ ਸਿਹਤ ਸੰਬੰਧੀ ਨਿਯਮਾਂ ਦਾ ਲਗਾਤਾਰ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ | ਫਿਰ ਦੇਖੋ ਤੁਸੀਂ ਕਿਸ ਤਰ੍ਹਾਂ ਤਰੋ-ਤਾਜ਼ਾ  ਬਣੇ ਰਹਿੰਦੇ ਹੋ | (ਸਮਾਪਤ)

ਪਿਛਲੀ ਖ਼ਬਰ ਜੇ ਤੁਸੀਂ ਵੀ ਰਹਿੰਦੇ ਹੋ ਹਰ ਵੇਲੇ ਥੱਕੇ–ਥੱਕੇ? ਅਗਲੀ ਖ਼ਬਰ ਕੀ ਤੁਸੀਂ ਵੀ ਘੁਰਾੜੇ ਮਾਰਦੇ ਹੋ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।