ਲੰਡਨ ਦੇ ਪ੍ਰੋਫ਼ੈਸਰਾਂ ਅਨੁਸਾਰ ਹਰੀਆਂ ਸਬਜ਼ੀਆਂ ਭਰਪੂਰ ਮਾਤਰਾ ਵਿਚ ਖਾਣ ਨਾਲ ਬਲੱਡ ਪ੍ਰੈੱਸ਼ਰ ਘੱਟ ਹੁੰਦਾ ਹੈ ਅਤੇ ਦਿਲ ਦੇ ਰੋਗ ਜਾਂ ਦਿਮਾਗ਼ ਦਾ ਦੌਰਾ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ ਵੀ ਟਲਦਾ ਹੈ | ਪਾਲਕ, ਲਾਲ ਸਾਗ, ਬਾਥੂ ਦਾ ਸੂਪ ਲੈਂਦੇ ਰਹਿਣ ਨਾਲ ਜਵਾਨੀ ਬਰਕਰਾਰ ਰਹਿੰਦੀ ਹੈ |
ਸ਼ੂਗਰ ਤੋਂ ਛੁਟਕਾਰਾ ਦਿਵਾਉਂਦਾ ਹੈ ਰੇਸ਼ੇ ਵਾਲਾ ਭੋਜਨ
ਕੈਲੀਫੋਰਨੀਆ ਯੂਨੀਵਰਸਿਟੀ ਦੀਆਂ ਖੋਜਾਂ ਅਨੁਸਾਰ ਤਿੰਨ ਹਫ਼ਤੇ ਤੱਕ ਲਗਾਤਾਰ ਸੂਪ ਨਾਲ ਜ਼ਿਆਦਾ ਰੇਸ਼ੇ ਵਾਲਾ ਅਤੇ ਘੱਟ ਚਰਬੀ ਵਾਲਾ ਭੋਜਨ ਲੈਂਦੇ ਰਹਿਣ ਨਾਲ ਅਤੇ ਹਲਕੀ-ਫੁਲਕੀ ਕਸਰਤ ਕਰਦੇ ਰਹਿਣ ਨਾਲ ਸ਼ੂਗਰ ਨਾਲ ਲੜਿਆ ਜਾ ਸਕਦਾ ਹੈ | ਇਸ ਰੁਟੀਨ ਨੂੰ ਅਪਣਾਉਣ ਨਾਲ ਟਾਈਪ-ਟੂ ਸ਼ੂਗਰ ਨਾਲ ਨਿਪਟਣ ਵਿਚ ਵੀ ਕਾਫ਼ੀ ਸੌਖ ਹੁੰਦੀ ਹੈ |
ਸਰੀਰ ਦੀ ਵਾਧੂ ਚਰਬੀ ਨੂੰ ਘਟਾਉਂਦਾ ਹੈ ਹਾਸਾ
ਹਾਸਾ ਸਰੀਰ ਦੀ ਵਾਧੂ ਚਰਬੀ ਨੂੰ ਘਟਾਉਂਦਾ ਹੈ | ਯੋਗ ਸ਼ਿਵਰ ਵਿਚ ਇਕ ਮਾਹਿਰ ਨੇ ਦੱਸਿਆ ਕਿ ਹੱਸਣਾ ਇਕ ਬੇਹੱਦ ਚੰਗੀ ਅਤੇ ਸੁਰੱਖਿਅਤ ਕਸਰਤ ਹੈ | ਕਈ ਲੋਕ ਆਪਣਾ ਵਜ਼ਨ ਘੱਟ ਕਰਨ ਲਈ ਅਨੇਕ ਢੰਗ ਅਪਣਾਉਂਦੇ ਹਨ ਪਰ ਜੇਕਰ ਲਗਾਤਾਰ ਰੂਪ ਵਿਚ 10-15 ਮਿੰਟ ਤੱਕ ਖੁੱਲ੍ਹ ਕੇ ਹੱਸ ਲਿਆ ਜਾਵੇ ਤਾਂ ਯਕੀਨਨ ਹੀ ਸਰੀਰ ਦੀ ਵਾਧੂ ਚਰਬੀ ਘੱਟ ਹੋ ਸਕਦੀ ਹੈ |
ਬਲੱਡ ਪ੍ਰੈੱਸ਼ਰ ਘੱਟ ਕਰਦੀਆਂ ਹਨ ਹਰੀਆਂ ਸਬਜ਼ੀਆਂ
ਬਲੱਡ ਪ੍ਰੈੱਸ਼ਰ ਘੱਟ ਕਰਦੀਆਂ ਹਨ ਹਰੀਆਂ ਸਬਜ਼ੀਆਂ
ਅਜੀਤ ਡੈਸਕ
13-11-2026