19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਔਰਤਾਂ ਲੈਂਦੀਆਂ ਹਨ ਮਰਦਾਂ ਦੇ ਮੁਕਾਬਲੇ ਗੂੜ੍ਹੀ ਨੀਂਦ

ਅਜੀਤ ਡੈਸਕ 08-05-2026

ਉਨੀਂਦਰਾ ਇਕ ਇਸ ਤਰ੍ਹਾਂ ਦੀ ਹਾਲਤ ਹੈ ਜੋ ਸਾਡੀ ਸਰੀਰਕ ਤੇ ਮਾਨਸਿਕ ਸਿਹਤ ਦੀ ਜ਼ਰੂਰਤ ਹੈ। ਇਸ ਲਈ ਮਾਹਿਰ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਭਰਪੂਰ ਤੇ ਚੰਗੀ ਨੀਂਦ ਲੈਣਾ ਸਿਹਤ ਲਈ ਬਹੁਤ ਜ਼ਰੂਰੀ ਹੈ। ਹੁਣ ਇਕ ਨਵੀਂ ਖੋਜ ਤੋਂ ਇਹ ਸਾਹਮਣੇ ਆਇਆ ਹੈ ਕਿ ਭਰਪੂਰ ਤੇ ਚੰਗੀ ਨੀਂਦ ਵਿਅਕਤੀ ਦੀ ਉਮਰ ਲੰਮੀ ਕਰਦੀ ਹੈ। ਮਾਹਿਰਾਂ ਨੇ ਖੋਜ ਵਿਚ ਪਾਇਆ ਕਿ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਜ਼ਿਆਦਾ ਨੀਂਦ ਆਉਂਦੀ ਹੈ ਅਤੇ ਇਹ ਚੰਗੀ ਨੀਂਦ ਉਨ੍ਹਾਂ ਦੀ ਲੰਮੀ ਉਮਰ ਦੀ ਸੰਭਾਵਨਾ ਨੂੰ ਵਧਾਉਂਦੀ ਹੈ। ਇਹੀ ਨਹੀਂ, ਔਰਤਾਂ ਮਰਦਾਂ ਦੇ ਮੁਕਾਬਲੇ ਵਿਚ ਜ਼ਿਆਦਾ ਗੂੜ੍ਹੀ ਨੀਂਦ ਲੈਂਦੀਆਂ ਹਨ। ਇਸ ਖੋਜ ਤੋਂ ਇਹ ਵੀ ਪਤਾ ਲੱਗਿਆ ਕਿ ਭਰਪੂਰ ਨੀਂਦ ਨਾ ਲੈਣ ਨਾਲ ਹਾਰਮੋਨ ਦਾ ਪੱਧਰ ਪ੍ਰਭਾਵਿਤ ਹੁੰਦਾ ਹੈ ਅਤੇ ਸਰੀਰ ਵਿਚ ਹਾਨੀਕਾਰਕ ਰਸਾਇਣ ਪੈਦਾ ਹੁੰਦੇ ਹਨ।

ਪਿਛਲੀ ਖ਼ਬਰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਘੱਟ ਅਗਲੀ ਖ਼ਬਰ ਗੁੱਸਾ ਭਜਾਓ, ਅੱਧੇ ਮਿੰਟ ਤੋਂ ਵੀ ਪਹਿਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।