19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਗੁੱਸਾ ਭਜਾਓ, ਅੱਧੇ ਮਿੰਟ ਤੋਂ ਵੀ ਪਹਿਲਾਂ

ਅਜੀਤ ਡੈਸਕ 08-05-2026

ਘਰ ਹੋਵੇ ਜਾਂ ਦਫ਼ਤਰ, ਗੁੱਸਾ ਤਾਂ ਕਿਤੇ ਵੀ ਆ ਸਕਦਾ ਹੈ। ਜਦੋਂ ਮਨ ਮੁਤਾਬਿਕ ਕੰਮ ਨਾ ਹੋਵੇ, ਮਨ ਮੁਤਾਬਿਕ ਲਾਭ ਨਾ ਮਿਲੇ ਤਾਂ ਗੁੱਸਾ ਆਉਣਾ ਕੁਦਰਤੀ ਰੂਪ ਵਿਚ ਸਹੀ ਹੈ, ਪਰ ਕਦੀ-ਕਦੀ ਗੁੱਸਾ ਏਨਾ ਜ਼ਿਆਦਾ ਆਉਂਦਾ ਹੈ ਕਿ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਉਹ ਜਾਣੇ-ਅਣਜਾਣੇ ਫੁੱਟ ਪੈਂਦਾ ਹੈ। ਇਹ ਹਾਲਤ ਕਿਤੇ ਵੀ ਪੈਦਾ ਹੋ ਸਕਦੀ ਹੈ, ਦਫ਼ਤਰ ਵਿਚ ਵੀ ਤੇ ਘਰ ਵਿਚ ਵੀ।
ਜਦੋਂ ਤੁਹਾਨੂੰ ਲੱਗੇ ਕਿ ਗੁੱਸੇ 'ਤੇ ਕੰਟਰੋਲ ਕਰ ਸਕਣਾ ਮੁਸ਼ਕਿਲ ਹੈ ਤਾਂ ਸਿਰਫ਼ 20 ਸੈਕਿੰਡ ਕੱਢੋ। ਆਪਣੇ ਗੁੱਸੇ ਨੂੰ ਸ਼ਾਂਤ ਕਰਨ ਲਈ ਇਸ ਤਰ੍ਹਾਂ ਕਰੋ :-
* ਆਪਣੀ ਮਨਪਸੰਦ ਦੀ ਚੀਜ਼ ਬਾਰੇ ਸੋਚਣਾ ਸ਼ੁਰੂ ਕਰੋ, ਆਪਣੇ ਪਸੰਦੀਦਾ ਦੋਸਤ ਦੀ ਫੋਟੋ ਸਾਹਮਣੇ ਲਿਆਓ ਜੋ ਤੁਹਾਡੇ ਨਾਲ ਹੱਸ ਕੇ ਗੱਲਾਂ ਕਰ ਰਿਹਾ ਹੋਵੇ।
* ਡੂੰਘੇ-ਡੂੰਘੇ ਸਾਹ ਲਓ। ਜਦੋਂ ਸਾਹ ਬਾਹਰ ਕੱਢੋ ਤਾਂ ਸੋਚੋ ਅਤੇ ਮਹਿਸੂਸ ਕਰੋ ਕਿ ਗੁੱਸਾ ਵੀ ਹਰ ਸਾਹ ਨਾਲ ਬਾਹਰ ਨਿਕਲ ਰਿਹਾ ਹੈ।
* ਕੋਸ਼ਿਸ਼ ਕਰ ਕੇ ਦੂਜੇ ਕੰਮਾਂ ਵਿਚ ਖ਼ੁਦ ਨੂੰ ਝੋਕ ਦਿਓ ਤਾਂ ਕਿ ਧਿਆਨ ਗੁੱਸੇ ਵਲੋਂ ਹਟ ਜਾਵੇ।
* ਜ਼ਿਆਦਾ ਗੁੱਸੇ ਨਾਲ ਭਰੇ ਹੋਵੋ ਅਤੇ ਕਿਤੇ ਕੱਢੇ ਬਿਨਾਂ ਚੈਨ ਨਾ ਆ ਰਿਹਾ ਹੋਵੇ ਤਾਂ ਵਾਸ਼ਰੂਮ ਵਿਚ ਚਲੋ ਜਾਵੋ ਅਤੇ ਥੋੜ੍ਹਾ ਬੁੜਬੁੜਾ ਲਓ। ਕਾਫ਼ੀ ਹੱਦ ਤੱਕ ਗੁੱਸੇ ਦਾ ਆਵੇਗ ਨਿਕਲ ਜਾਵੇਗਾ।
* ਜੇਕਰ ਫਿਰ ਵੀ ਮਨ ਨੇ ਠਾਣਿਆ ਹੋਵੇ ਕਿ ਸਾਹਮਣੇ ਵਾਲੇ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਹੈ ਤਾਂ ਸਨਮਾਨਜਨਕ ਢੰਗ ਨਾਲ ਆਪਣੀ ਗੱਲ ਕਹੋ। ਗੱਲ ਪਹਿਲਾਂ ਸੋਚ ਲਓ ਕਿ ਕੀ ਕਹਿਣਾ ਹੈ। ਸ਼ਬਦਾਂ ਦੀ ਚੋਣ ਠੀਕ ਰੱਖੋ।
* ਉਂਝ ਗੁੱਸਾ ਦਬਾਉਣਾ ਵੀ ਠੀਕ ਨਹੀਂ, ਥੋੜ੍ਹਾ ਸੰਭਲ ਕੇ ਗੱਲ ਕਰੋਗੇ ਤਾਂ ਗੁੱਸਾ ਸ਼ਾਂਤ ਹੋ ਜਾਵੇਗਾ। ਫਟਣ ਵਾਲੀ ਸਥਿਤੀ ਤੋਂ ਬਚੋ।
* ਜੇਕਰ ਜ਼ਿਆਦਾ ਗੁੱਸਾ ਆ ਰਿਹਾ ਹੋਵੇ ਤਾਂ ਉਥੋਂ ਉੱਠ ਕੇ ਚਲੇ ਜਾਓ।
* ਕਦੀ ਕਦੀ ਗ਼ਲਤਫ਼ਹਿਮੀ ਦੇ ਸ਼ਿਕਾਰ ਹੋਣ 'ਤੇ ਗੁੱਸਾ ਜ਼ਿਆਦਾ ਆਉਂਦਾ ਹੈ, ਪਹਿਲਾਂ ਗ਼ਲਤਫਹਿਮੀ ਦੂਰ ਕਰ ਲਓ।

ਪਿਛਲੀ ਖ਼ਬਰ ਔਰਤਾਂ ਲੈਂਦੀਆਂ ਹਨ ਮਰਦਾਂ ਦੇ ਮੁਕਾਬਲੇ ਗੂੜ੍ਹੀ ਨੀਂਦ ਅਗਲੀ ਖ਼ਬਰ ਗਰਮੀਆਂ ਵਿਚ ਪੀਓ ਕੁਝ ਠੰਢਾ-ਠੰਢਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।