14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਯਾਤਰਾ ਸਮੇਂ ਰੱਖੋ ਸਿਹਤ ਦਾ ਧਿਆਨ

ਅਜੀਤ ਡੈਸਕ 30-01-2026

ਅਸੀਂ ਘਰ ਤੋਂ ਬਾਹਰ ਤਾਂ ਮਸਤੀ ਲਈ ਜਾਂਦੇ ਹਾਂ ਪਰ ਮਸਤੀ-ਮਸਤੀ ਵਿਚ ਗ਼ਲਤ ਸਮੇਂ 'ਤੇ ਭੋਜਨ ਕਰਨ ਨਾਲ ਅਤੇ ਖਾਣਾ ਗ਼ਲਤ-ਮਲਤ ਖਾਣ ਨਾਲ ਕਈ ਵਾਰ ਸਫ਼ਰ ਵਿਚ ਮਸਤੀ ਵਿਚ ਸਿਹਤ ਸੰਬੰਧੀ ਰੁਕਾਵਟ ਆ ਜਾਂਦੀ ਹੈ, ਜੋ ਸਾਰੇ ਸਫ਼ਰ ਦਾ ਮਜ਼ਾ ਖ਼ਰਾਬ ਕਰ ਦਿੰਦੀ ਹੈ ਅਤੇ ਨਾਲ ਦੇ ਸਾਥੀ ਵੀ ਜੋ ਮਸਤੀ ਲਈ ਨਿਕਲੇ ਹੁੰਦੇ ਹਨ, ਪ੍ਰੇਸ਼ਾਨ ਹੋ ਜਾਂਦੇ ਹਨ।
ਅਕਸਰ ਸਫ਼ਰ ਦੌਰਾਨ ਕਬਜ਼, ਗੈਸ, ਹਾਜ਼ਮਾ ਪ੍ਰਣਾਲੀ ਵਿਚ ਗੜਬੜ, ਡਾਇਰੀਆ ਹੋਣਾ ਆਮ ਗੱਲ ਹੈ। ਫਿਰ ਵੀ ਅਸੀਂ ਆਪਣੀ ਮਸਤੀ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਬਿਹਤਰ ਹੋਵੇਗਾ ਉਨ੍ਹਾਂ ਸਭ ਗੱਲਾਂ ਦਾ ਧਿਆਨ ਰੱਖੋ, ਜਿਨ੍ਹਾਂ ਦੀ ਵਜ੍ਹਾ ਕਰਕੇ ਸਫ਼ਰ ਖ਼ਰਾਬ ਨਾ ਹੋਵੇ।
ਕਬਜ਼ ਨਾ ਹੋਵੇ
ਬਹੁਤ ਸਾਰੇ ਲੋਕ ਫੂਡ ਸਪਲੀਮੈਂਟਸ ਲੈਂਦੇ ਹਨ। ਉਨ੍ਹਾਂ ਨਾਲ ਵੀ ਕਬਜ਼ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਤਰ੍ਹਾਂ ਆਇਰਨ ਸਪਲੀਮੈਂਟਸ ਅੰਟਾਸਿਡ ਦਵਾਈਆਂ, ਕੈਲਸ਼ੀਅਮ ਸਪਲੀਮੈਂਟਸ ਬਾਹਰ ਸਫ਼ਰ 'ਤੇ ਨਾ ਲਓ, ਕਿਉਂਕਿ ਇਨ੍ਹਾਂ ਨਾਲ ਕਬਜ਼ ਹੋ ਸਕਦੀ ਹੈ। ਕਬਜ਼ ਹੋਣ 'ਤੇ ਪੇਟ ਵਿਚ ਗੈਸ, ਪੇਟ ਦਰਦ ਦੀ ਸਮੱਸਿਆ ਸਫ਼ਰ ਦੌਰਾਨ ਵਧ ਸਕਦੀ ਹੈ।
ਸਫ਼ਰ ਵਿਚ ਪਾਣੀ ਦੀ ਵਰਤੋਂ ਜ਼ਿਆਦਾ ਕਰੋ। ਹੋਰ ਤਰਲ ਪਦਾਰਥ ਵੀ ਲਓ। ਇਸ ਨਾਲ ਤਾਜ਼ਗੀ ਅਤੇ ਐਨਰਜੀ ਬਣੀ ਰਹੇਗੀ।
ਆਪਣੇ ਖਾਣੇ ਵਿਚ ਰੇਸ਼ਾ ਵਧੇਰੇ ਮਾਤਰਾ ਵਿਚ ਖਾਓ। ਇਸ ਦਾ ਪੂਰਾ ਧਿਆਨ ਰੱਖੋ, ਜਿਸ ਨਾਲ ਕਬਜ਼ ਨਾ ਹੋਵੇ।
ਜੰਕ ਭੋਜਨ ਨੂੰ ਨਾਂਹ ਕਹੋ। ਭੋਜਨ ਵਿਚ ਪੋਸ਼ਣ ਦਾ ਧਿਆਨ ਰੱਖੋ।
ਜਦੋਂ ਕਦੀ ਸਫ਼ਰ ਵਿਚ ਤਣਾਅ ਹੋਵੇ ਤਾਂ ਪਸੰਦ ਦਾ ਸੰਗੀਤ ਸੁਣੋ। ਮੋਬਾਈਲ 'ਤੇ ਗੇਮ ਵੀ ਖੇਡ ਸਕਦੇ ਹੋ। ਇਸ ਨਾਲ ਤਣਾਅ ਘੱਟ ਹੋਵੇਗਾ। ਤਣਾਅ ਨਾਲ ਵੀ ਗੈਸ ਬਣਦੀ ਹੈ ਅਤੇ ਕਬਜ਼ ਹੋ ਸਕਦੀ ਹੈ।
ਡਾਇਰੀਆ ਨਾ ਹੋਵੇ
ਭੋਜਨ ਜੋ ਵੀ ਖਾਓ, ਪੂਰਾ ਪੱਕਿਆ ਹੋਵੇ, ਵਿਸ਼ੇਸ਼ ਕਰਕੇ ਮਾਸਾਹਾਰੀ।
ਬਾਜ਼ਾਰ ਤੋਂ ਛਿੱਲੇ ਹੋਏ ਫਲ ਅਤੇ ਸਬਜ਼ੀਆਂ ਨਾ ਖਾਓ। ਉਨ੍ਹਾਂ ਨੂੰ ਖ਼ਰੀਦ ਕੇ ਚੰਗੀ ਤਰ੍ਹਾਂ ਧੋ ਕੇ, ਛਿੱਲ ਕੇ ਖਾਓ। ਬਾਹਰ ਫਲਾਂ ਦੀ ਚਾਟ ਵਗੈਰਾ ਵੀ ਨਾ ਖਾਓ। ਪਾਣੀ ਬਿਨਾਂ ਬਰਫ਼ ਵਾਲਾ ਪੀਓ, ਕਿਉਂਕਿ ਪਤਾ ਨਹੀਂ ਬਾਹਰ ਦੀ ਬਰਫ਼ ਕਿਸ ਤਰ੍ਹਾਂ ਦੇ ਪਾਣੀ ਦੀ ਬਣੀ ਹੋਵੇ। ਪਾਣੀ ਵੀ ਬੰਦ ਬੋਤਲ ਵਾਲਾ ਲਓ। ਉਸ ਦੀ ਸੀਲ ਜ਼ਰੂਰ ਜਾਂਚ ਕਰੋ।
ਗੈਸ ਤੋਂ ਬਚੋ
ਸਫ਼ਰ ਦੌਰਾਨ ਵਧੇਰੇ ਫਾਈਬਰ ਵਾਲੀ ਖੁਰਾਕ ਨਾ ਲਓ, ਕਿਉਂਕਿ ਇਨ੍ਹਾਂ ਨੂੰ ਹਜ਼ਮ ਕਰਨਾ ਮੁਸ਼ਕਿਲ ਹੁੰਦਾ ਹੈ। ਰਾਤ ਨੂੰ ਵਿਸ਼ੇਸ਼ ਕਰਕੇ ਧਿਆਨ ਰੱਖੋ। ਸਫ਼ਰ 'ਤੇ ਜਾਂਦੇ ਸਮੇਂ ਆਪਣੇ ਨਾਲ ਅਦਰਕ, ਹਾਜਮੋਲਾ, ਹਿੰਗ ਗੋਲੀ ਅਤੇ ਅਜਵਾਇਨ ਥੋੜ੍ਹਾ ਕੋਲ ਰੱਖ ਲਓ। ਉਂਝ ਗੈਸ ਲਈ ਪਾਣੀ ਵਿਚ ਨਿੰਬੂ, ਨਮਕ ਪਾ ਕੇ ਲੈ ਸਕਦੇ ਹੋ। ਜੇਕਰ ਪਾਣੀ ਕੋਸਾ ਉਪਲਬਧ ਹੋ ਜਾਵੇ ਤਾਂ ਚੰਗਾ ਹੋਵੇਗਾ। ਜਿਨ੍ਹਾਂ ਸਬਜ਼ੀਆਂ ਅਤੇ ਦਾਲਾਂ ਤੋਂ ਗੈਸ ਬਣਦੀ ਹੋਵੇ, ਸਫ਼ਰ ਦੌਰਾਨ ਨਾ ਖਾਓ।
ਹਾਜ਼ਮੇ ਸੰਬੰਧੀ ਸਮੱਸਿਆ ਤੋਂ ਕਰੋ ਬਚਾਅ
ਡਾਇਰੀ ਖਾਧ ਪਦਾਰਥਾਂ ਦੀ ਵਰਤੋਂ ਬਾਹਰ ਘੱਟ ਤੋਂ ਘੱਟ ਕਰੋ।
ਚਾਹ ਕੌਫ਼ੀ ਦੀ ਵਰਤੋਂ ਵੀ ਘੱਟ ਕਰੋ। ਜ਼ਿਆਦਾ ਤਲੇ ਹੋਏ ਭੋਜਨ ਪਦਾਰਥ ਵੀ ਨਾ ਖਾਓ।
ਸੀਨੇ ਦੀ ਜਲਨ ਤੋਂ ਬਚੋ
ਸਫ਼ਰ ਦੌਰਾਨ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਤੋਂ ਬਚੋ।
ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਿਰ ਰੱਖਣ ਵਾਲੇ ਥਾਂ ਨੂੰ ਥੋੜ੍ਹਾ ਉੱਪਰ ਕਰਕੇ ਸੌਂਵੋ।
ਸਫ਼ਰ ਵਿਚ ਇਕਦਮ ਪੇਟ ਭਰ ਕੇ ਨਾ ਖਾਓ। ਥੋੜ੍ਹਾ-ਥੋੜ੍ਹਾ ਕਰਕੇ ਕਈ ਹਿੱਸਿਆਂ ਵਿਚ ਵੰਡ ਕੇ ਖਾਓ।

ਪਿਛਲੀ ਖ਼ਬਰ ਲੰਮੀ ਉਮਰ : ਖ਼ਾਸ ਮਹੱਤਵ ਰੱਖਦਾ ਹੈ ਪਿਆਰ ਅਗਲੀ ਖ਼ਬਰ ਐਕਿਊਪ੍ਰੈੱਸ਼ਰ ਨਾਲ ਕਰੋ ਮਾਈਗ੍ਰੇਨ ਦਾ ਇਲਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।