27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਦੀ ਆਕਸਫੋਰਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਉਲੰਪੀਆਡ ਨਤੀਜਿਆਂ 'ਚੋਂ ਮਾਰੀ ਬਾਜ਼ੀ <br/>

ਅਜੀਤ ਡੈਸਕ 23-01-2026
ਚੀਮਾ ਮੰਡੀ, 22 ਜਨਵਰੀ (ਜਗਰਾਜ ਮਾਨ)- ਇਲਾਕੇ ਦੀ ਨਾਮਵਰ ਸੰਸਥਾ (ਆਈ.ਸੀ.ਐਸ.ਈ.) ਬੋਰਡ ਤੋਂ ਮਾਨਤਾ ਪ੍ਰਾਪਤ 'ਦੀ ਆਕਸਫੋਰਡ ਪਬਲਿਕ ਸਕੂਲ ਵਿਖੇ ਸਿਲਵਰ ਜ਼ੋਨ ਇੰਟਰਨੈਸ਼ਨਲ ਉਲੰਪੀਆਡ ਵਲੋਂ ਕਰਵਾਏ ਲਿਟਲ ਸਟਾਰ ਉਲੰਪੀਆਡ ਦੇ ਨਤੀਜੇ ਐਲਾਨੇ ਗਏ, ਜਿਸ 'ਚ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਿਲ ਕਰ ਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ | ਗੱਲਬਾਤ ਦੌਰਾਨ ਸਕੂਲ ਦੇ ਪਿ੍ੰਸੀਪਲ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਪ੍ਰਤੀਯੋਗਤਾ ਬਾਹਰੀ ਸੰਸਥਾ ਸਿਲਵਰਜੋਨ ਇੰਟਰਨੈਸ਼ਨਲ ਉਲੰਪੀਆਡ ਜੋ ਕਿ ਆਪਣੇ ਖੇਤਰ ਵਿਚ ਮੰਨੀ ਪ੍ਰਮੰਨੀ ਹੈ, ਵਲੋਂ ਕਰਵਾਈ ਗਈ | ਇਹ ਪ੍ਰਤੀਯੋਗਤਾ ਦੋ ਪੜਾਵਾਂ ਵਿਚ ਕਰਵਾਈ ਗਈ | ਇੱਕ ਪੜਾਅ ਵਿਚ ਲਿਟਲ ਸਟਾਰ ਉਲੰਪੀਆਡ (ਕਿੰਡਰਗਾਰਟਨ ਲਈ) ਤੇ ਦੂਜੇ ਪੜਾਅ ਵਿਚ ਸੀਨੀਅਰ ਬੱਚਿਆਂ ਲਈ ਹੋਇਆ | ਲਿਟਲ ਸਟਾਰ ਉਲੰਪੀਆਡ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਚੋਂ ਜਿਵੇਂ ਇੰਗਲਿਸ਼, ਮੈਥ, ਵਾਤਾਵਰਨ ਸਾਇੰਸ ਆਦਿ ਸਬਜੈਕਟ 'ਚ ਹਿੱਸਾ ਲਿਆ ਸੀ | ਜਿਸ 'ਚੋਂ ਸਿਲਵਰਜੋਨ ਇੰਟਰਨੈਸ਼ਨਲ ਉਲੰਪੀਆਡ ਵਲੋਂ ਮੈਥ ਅਤੇ ਵਾਤਾਵਰਨ ਸਾਇੰਸ ਦੇ ਨਤੀਜੇ ਐਲਾਨੇ ਗਏ | ਇਨ੍ਹਾਂ ਨਤੀਜਿਆਂ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 66 ਗੋਲਡ ਤੇ 4 ਸਿਲਵਰ ਮੈਡਲ ਹਾਸਲ ਕਰ ਕੇ ਆਪਣੀ ਸੰਸਥਾ ਦਾ ਨਾਂ ਰੌਸ਼ਨ ਕੀਤਾ | ਦੱਸਣਯੋਗ ਹੈ ਕਿ ਇਸ ਪ੍ਰਤੀਯੋਗਤਾ ਵਿਚ ਮੈਥ ਵਿਚ 63 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ 'ਚੋਂ 57 ਗੋਲਡ ਤੇ 4 ਸਿਲਵਰ ਮੈਡਲ ਹਾਸਲ ਕਰਨ 'ਚ ਸਫਲ ਹੋ ਕੇ ਇੱਕ ਵੱਡੀ ਪ੍ਰਾਪਤੀ ਕੀਤੀ | ਇਸ ਤੋਂ ਇਲਾਵਾ ਵਾਤਾਵਰਨ ਸਾਇੰਸ ਵਿਚ 9 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ਵਿਚੋਂ 9 ਦੇ 9 ਗੋਲਡ ਮੈਡਲ ਲੈਣ ਵਿਚ ਕਾਮਯਾਬ ਹੋਏ | ਸਿਲਵਰਜੋਨ ਇੰਟਰਨੈਸ਼ਨਲ ਉਲੰਪੀਆਡ ਵਲੋਂ ਜੇਤੂ ਖਿਡਾਰੀਆਂ ਲਈ ਮੈਡਲ, ਸਰਟੀਫਿਕੇਟ ਤੇ ਗਿਫ਼ਟ ਪੈਕ ਭੇਜੇ ਗਏ | ਇਸ ਪ੍ਰਤੀਯੋਗਤਾ ਦੀ ਮਹੱਤਤਾ ਦੱਸਦੇ ਹੋਏ ਪਿ੍ੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਤਰਾਂ ਦੇ ਟੈੱਸਟ ਦੇ ਕੇ ਬੱਚਿਆਂ ਵਿਚ ਛੋਟੀ ਉਮਰ ਵਿਚ ਹੀ ਪ੍ਰਤੀਯੋਗਤਾ ਦੇ ਭਾਵਨਾ ਦੇ ਪੈਦਾ ਹੋਣ ਦੇ ਨਾਲ ਸਬਜੈਕਟ ਦੀ ਡੂੰਘੀ ਜਾਣਕਾਰੀ ਮਿਲਦੀ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮਿ. ਸੰਦੀਪ ਕੁਮਾਰ ਅਤੇ ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਨੇ ਪੁਜ਼ੀਸ਼ਨਾਂ ਹਾਸਲ ਕਰਨੇ ਵਾਲੇ ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ ਤੇ ਗਿਫ਼ਟ ਪੈਕ ਦੀ ਵੰਡ ਕੀਤੀ | ਇਸ ਮੌਕੇ ਸੰਸਥਾ ਦੇ ਚੇਅਰਮੈਨ ਚਮਕੌਰ ਸਿੰਘ ਵਾਈਸ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਮਲੇਰਕੋਟਲਾ ਵਿਖੇ ਵਿਧਾਇਕ ਡਾ. ਰਹਿਮਾਨ ਦੀ ਅਗਵਾਈ ਹੇਠ ਸਿਹਤ ਬੀਮਾ ਯੋਜਨਾ ਸੰਬੰਧੀ ਸੈਮੀਨਾਰ <br/> ਅਗਲੀ ਖ਼ਬਰ ਨਗਰ ਕੌਂਸਲ ਸੰਗਰੂਰ ਦਾ ਨਵਾਂ ਦਫ਼ਤਰ ਬਣਾਉਣ ਲਈ ਜਗ੍ਹਾ ਦੀ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।