27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨਗਰ ਕੌਂਸਲ ਸੰਗਰੂਰ ਦਾ ਨਵਾਂ ਦਫ਼ਤਰ ਬਣਾਉਣ ਲਈ ਜਗ੍ਹਾ ਦੀ ਕੀਤੀ ਮੰਗ <br/>

ਅਜੀਤ ਡੈਸਕ 23-01-2026
ਸੰਗਰੂਰ, 22 ਜਨਵਰੀ (ਧੀਰਜ ਪਸ਼ੌਰੀਆ) - ਸੰਗਰੂਰ ਦੇ ਕਈ ਨਗਰ ਕੌਂਸਲਰਾਂ ਜਿਨ੍ਹਾਂ ਵਿਚ ਸੀਨੀਅਰ ਮੀਤ ਪ੍ਰਧਾਨ ਪ੍ਰੀਤ ਜੈਨ ਦੇ ਪਤੀ ਵਿਨੇਪਾਲ ਸਿੰਘ ਰਾਜੂ, ਪਰਮਿੰਦਰ ਸਿੰਘ ਪਿੰਕੀ, ਹਰਪ੍ਰੀਤ ਸਿੰਘ ਹੈਪੀ ਸੇਖੋਂ, ਜਗਜੀਤ ਸਿੰਘ ਕਾਲਾ, ਅਵਤਾਰ ਸਿੰਘ ਤਾਰਾ, ਕਿ੍ਸ਼ਨ ਲਾਲ ਵਿੱਕੀ, ਗੁਰਦੀਪ ਕੌਰ ਅਤੇ ਪ੍ਰਦੀਪ ਪੁਰੀ ਮੌਜੂਦ ਸਨ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਸੰਗਰੂਰ ਜੋ ਜ਼ਿਲ੍ਹਾ ਪੱਧਰੀ ਨਗਰ ਕੌਂਸਲ ਹੋਣ ਦੇ ਬਾਵਜੂਦ ਨਗਰ ਸੁਧਾਰ ਟਰੱਸਟ ਦੇ ਕਮਿਊਨਿਟੀ ਹਾਲ ਵਾਲੀ ਬਿਲਡਿੰਗ ਵਿਚ ਕਿਰਾਏ 'ਤੇ ਚੱਲ ਰਹੀ ਹੈ | ਪੱਤਰ ਵਿਚ ਇਹ ਵੀ ਦੱਸਿਆ ਗਿਆ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੰਗਰੂਰ ਪਾਸੋਂ ਵਾਟਰ ਸਪਲਾਈ ਅਤੇ ਸੀਵਰੇਜ ਸੰਚਾਲਨ ਦਾ ਸਮੁੱਚਾ ਕੰਮ 1 ਸਤੰਬਰ 2025 ਤੋਂ ਨਗਰ ਕੌਂਸਲ ਸੰਗਰੂਰ ਪਾਸ ਆਉਣ ਕਰਕੇ ਹੁਣ ਮੌਜੂਦਾ ਬਿਲਡਿੰਗ ਵਿਚ ਜਗਾ ਦੀ ਘਾਟ ਹੋਣ ਕਾਰਨ ਸਟਾਫ਼ ਨੂੰ ਦਿੱਕਤਾਂ ਆ ਰਹੀਆਂ ਹਨ | ਦਫ਼ਤਰ ਦੀਆਂ ਜਨਮ ਤੇ ਮੌਤ ਸ਼ਾਖਾ, ਬਿਲਡਿੰਗ ਸ਼ਾਖਾ, ਵਾਟਰ ਸਪਲਾਈ ਅਤੇ ਸੀਵਰੇਜ, ਰੈਂਟ ਪ੍ਰਾਪਰਟੀ ਸ਼ਾਖਾ ਦਾ ਬਹੁਤ ਸਾਰਾ ਪੁਰਾਣਾ ਰਿਕਾਰਡ ਪੁਰਾਣੇ ਦਫ਼ਤਰ ਦੀ ਅਣਸੁਰੱਖਿਅਤ ਬਿਲਡਿੰਗ ਵਿਚ ਪਿਆ ਹੈ | ਪੁਰਾਣੀ ਬਿਲਡਿੰਗ ਦੀਆਂ ਛੱਤਾਂ ਬਰਸਾਤ ਦੌਰਾਨ ਲੀਕੇਜ ਹੋਣ ਕਾਰਨ ਬਹੁਤ ਸਾਰਾ ਪੁਰਾਣਾ ਦਫ਼ਤਰੀ ਰਿਕਾਰਡ ਖ਼ਰਾਬ ਹੋ ਰਿਹਾ ਹੈ | ਨਗਰ ਕੌਂਸਲ ਸੰਗਰੂਰ ਪਾਸ ਦਫ਼ਤਰ ਬਣਾਉਣ ਲਈ ਆਪਣੀ ਕੋਈ ਢੁਕਵੀਂ ਜਗਾ ਨਾ ਹੋਣ ਕਾਰਨ ਦਫ਼ਤਰ ਨਹੀਂ ਬਣਾਇਆ ਜਾ ਸਕਿਆ | ਨਗਰ ਕੌਂਸਲ ਨਾਲ ਸੰਬੰਧਿਤ ਹਰ ਇੱਕ ਸ਼ਹਿਰ ਨਿਵਾਸੀ ਦਾ ਕੰਮਕਾਜ ਹੋਣ ਕਾਰਨ ਦਫ਼ਤਰ ਆਉਣਾ ਜਾਣਾ ਰਹਿੰਦਾ ਹੈ, ਇਸ ਕਾਰਨ ਪਾਰਕਿੰਗ ਅਤੇ ਪਬਲਿਕ ਦੀ ਸਹੂਲਤ ਲਈ ਦਫ਼ਤਰ ਲਈ ਜਗਾ ਦਾ ਹੋਣਾ ਬਹੁਤ ਜ਼ਰੂਰੀ ਹੈ | ਮੰਗ ਕੀਤੀ ਗਈ ਕਿ ਹੈ ਕਿ ਦਫ਼ਤਰ ਨਗਰ ਕੌਂਸਲ ਲਈ ਸਟੇਡੀਅਮ ਦੇ ਨੇੜੇ ਪੰਚਾਇਤ ਭਵਨ ਸੰਗਰੂਰ ਦੀ ਜਗਾ ਫ਼ਰੀ ਆਫ਼ ਕੋਸਟ ਦੇਣ ਦੀ ਕਿਰਪਾਲਤਾ ਕੀਤੀ ਜਾਵੇ ਤਾਂ ਜੋ ਨਗਰ ਕੌਂਸਲ ਦਾ ਦਫ਼ਤਰ ਬਣਾਇਆ ਜਾ ਸਕੇ |

ਪਿਛਲੀ ਖ਼ਬਰ ਦੀ ਆਕਸਫੋਰਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਉਲੰਪੀਆਡ ਨਤੀਜਿਆਂ 'ਚੋਂ ਮਾਰੀ ਬਾਜ਼ੀ <br/> ਅਗਲੀ ਖ਼ਬਰ ਪੰਜਾਬ ਸਰਕਾਰ ਨੇ ਵਿਸਾਰਿਆ ਨਸ਼ਾ ਰੋਕੂ ਕਮੇਟੀ ਖੇੜੀ-ਸ਼ੇਰਪੁਰ ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।