ਸਰੋਵਰ ’ਚ ਬਰੇਤੀ ਪਾਉਣ ਦੀ ਕਾਰ ਸੇਵਾ 1 ਨਵੰਬਰ ਨੂੰ-ਸੰਗਤਾਂ ’ਚ ਭਾਰੀ ਉਤਸ਼ਾਹ
ਚੀਮਾ ਮੰਡੀ, 26 ਅਕਤੂਬਰ (ਗੁਰਜੀਤ ਸਿੰਘ ਚਹਿਲ) — ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਨਿੱਘੀ ਯਾਦ ‘ਚ ਸੁਸ਼ੋਭਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਧੀਨ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਦੇ ਪਵਿੱਤਰ ਸਰੋਵਰ ‘ਚੋਂ ਗਾਰ ਕੱਢਣ ਦੀ ਕਾਰ ਸੇਵਾ ਬੀਤੇ ਦਿਨੀਂ ਸੰਗਤਾਂ ਵੱਲੋਂ ਕੁਝ ਹੀ ਘੰਟਿਆਂ ‘ਚ ਮੁਕੰਮਲ ਕਰ ਦਿੱਤੀ ਗਈ ਸੀ। ਹੁਣ ਸਰੋਵਰ ‘ਚ ਬਰੇਤੀ ਪਾਉਣ ਦੀ ਕਾਰ ਸੇਵਾ 1 ਨਵੰਬਰ ਨੂੰ ਕਰਵਾਈ ਜਾਵੇਗੀ ।
ਅਜੀਤ ਡੈਸਕ
27-10-2026