27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮਲੇਰਕੋਟਲਾ ਵਿਖੇ ਵਿਧਾਇਕ ਡਾ. ਰਹਿਮਾਨ ਦੀ ਅਗਵਾਈ ਹੇਠ ਸਿਹਤ ਬੀਮਾ ਯੋਜਨਾ ਸੰਬੰਧੀ ਸੈਮੀਨਾਰ <br/>

ਅਜੀਤ ਡੈਸਕ 23-01-2026
ਮਲੇਰਕੋਟਲਾ, 22 ਜਨਵਰੀ (ਮਨਜਿੰਦਰ ਸਿੰਘ ਸਰੌਦ, ਹਨੀਫ ਥਿੰਦ)- ਮਲੇਰਕੋਟਲਾ ਵਿਖੇ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੀ ਅਗਵਾਈ ਹੇਠ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਆਨਲਾਈਨ ਉਦਘਾਟਨ ਸਮੇਂ ਇੱਕ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ | ਜਿੱਥੇ ਇਲਾਕੇ ਭਰ ਦੇ ਸੀਨੀਅਰ 'ਆਪ' ਆਗੂਆਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰਾਂ ਸਣੇ ਸਰਪੰਚਾਂ, ਪੰਚਾਂ ਨੇ ਸ਼ਿਰਕਤ ਕੀਤੀ | ਸਥਾਨਕ ਉਰਦੂ ਅਕੈਡਮੀ ਮਲੇਰਕੋਟਲਾ ਵਿਖੇ ਕਰਵਾਏ ਵਿਸ਼ਾਲ ਸੈਮੀਨਾਰ ਦੌਰਾਨ ਵਿਧਾਇਕ ਡਾ.ਰਹਿਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ 10 ਲੱਖ ਰੁਪਏ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਆਨਲਾਈਨ ਉਦਘਾਟਨ ਕੀਤਾ ਗਿਆ | ਇਸ ਯੋਜਨਾ ਤੋਂ ਇੱਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੀ ਮਦਦ ਮਿਲੇਗੀ | ਪੰਜਾਬ ਦੇ ਕਰੀਬ 65 ਲੱਖ ਲੋਕ ਇਸ ਦਾ ਲਾਭ ਲੈ ਸਕਣਗੇ | ਪੰਜਾਬ ਸਰਕਾਰ ਦੀ ਇਹ ਯੋਜਨਾ ਸਿਹਤ ਖੇਤਰ ਦੇ ਅੰਦਰ ਇਤਿਹਾਸਿਕ ਕਦਮ ਹੈ | ਇਸ ਯੋਜਨਾ ਦੀ ਰਜਿਸਟਰੇਸ਼ਨ ਲਈ ਯੂਥ ਡਿਵੈਲਪਮੈਂਟ ਬੋਰਡ ਦੇ ਸਿਹਤ ਮਿੱਤਰਾ ਹਰੇਕ ਘਰ ਵਿਚ ਨਿੱਜੀ ਤੌਰ 'ਤੇ ਜਾਣਗੇ | ਹਰੇਕ ਪਰਿਵਾਰ ਨੂੰ ਇੱਕ ਰਜਿਸਟਰੇਸ਼ਨ ਸਲਿਪ ਦਿੱਤੀ ਜਾਵੇਗੀ | ਜਿਸ 'ਤੇ ਰਜਿਸਟਰੇਸ਼ਨ ਕਰਵਾਉਣ ਲਈ ਦਿਨ, ਸਮਾਂ ਤੇ ਸਥਾਨ ਦੱਸਿਆ ਜਾਵੇਗਾ | ਨਿਰਧਾਰਿਤ ਸਮੇਂ ਅਨੁਸਾਰ ਕਾਮਨ ਸਰਵਿਸ ਸੈਂਟਰ ਜਾ ਕੇ ਰਜਿਸਟਰੇਸ਼ਨ ਕਾਰਵਾਈ ਜਾ ਸਕੇਗੀ | ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਮੁਕੰਮਲ ਹੋਣ 'ਤੇ ਇੱਕ ਰਸੀਦ ਦਿੱਤੀ ਜਾਵੇਗੀ, ਜਿਸ ਦਾ ਭਾਵ ਹੋਵੇਗਾ ਕਿ ਤੁਸੀਂ ਇਲਾਜ ਲਈ ਯੋਗ ਹੋ ਚੁੱਕੇ ਹੋ | ਉਸ ਤੋਂ ਬਾਅਦ ਕੁੱਝ ਹਫ਼ਤੇ ਵਿਚ ਕਾਰਡ ਵੀ ਬਣ ਕੇ ਆ ਜਾਣਗੇ | ਉਨ੍ਹਾਂ ਆਖਿਆ ਕਿ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੀ ਸਕੀਮ ਤਹਿਤ ਵਾਧੂ 5 ਲੱਖ ਰੁਪਏ ਦਾ ਸਿਹਤ ਕਵਰ ਦਿੱਤਾ ਜਾਵੇਗਾ | ਇਸ ਮੌਕੇ ਪੀ.ਏ. ਸਰਪੰਚ ਗੁਰਮੁਖ ਸਿੰਘ ਖਾਨਪੁਰ, ਯਾਸਿਰ ਅਰਾਫਾਤ, ਚੇਅਰਮੈਨ ਜਾਫਰ ਅਲੀ, ਪ੍ਰਧਾਨ ਅਸ਼ਰਫ ਅਬਦੁੱਲਾ, ਸੀਨੀਅਰ ਆਗੂ ਸਰਪੰਚ ਕਮਲਜੀਤ ਸਿੰਘ ਹਥਨ, ਯਾਸੀਨ ਨੇਸਤੀ, ਸਰਪੰਚ ਕੁਲਵੀਰ ਸਿੰਘ ਮਾਣਕ, ਸੁੱਖਾ ਮਿੱਠੇਵਾਲ, ਸਰਪੰਚ ਰਜ਼ੀਆ ਤੱਖਰ, ਜ਼ਿਲ੍ਹਾ ਕੁਆਰਡੀਨੇਟਰ ਮਹਿਲਾ ਵਿੰਗ ਪ੍ਰਵੀਨ, ਰਫੀਕ ਬਾਬੂ, ਅਬਦੁਲ ਲਤੀਫ ਪੱਪੂ, ਜਗਮੋਹਨ ਸਿੰਘ, ਅਜਮੇਰ ਸਿੰਘ, ਸਰਪੰਚ ਸੁਖਦੇਵ ਸਿੰਘ ਮਾਣਕੀ, ਪ੍ਰਧਾਨ ਨਰਿੰਦਰ ਸਿੰਘ ਸੋਹੀ, ਸਾਜਨ ਅਨਸਾਰੀ, ਸਕੂਰ ਕਿਲ੍ਹਾ, ਬਾਬੂ ਇਮਤਿਆਜ਼ ਅਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀਪਾਲ ਸਿੰਘ ਕਸਬਾ, ਸਰਪੰਚ ਬਲਵੀਰ ਸਿੰਘ, ਸਰਪੰਚ ਹਰਬੰਸ ਸਿੰਘ ਬਾਪਲਾ, ਸਰਪੰਚ ਰੇਸ਼ਮਪਾਲ ਸਿੰਘ, ਹਰਪ੍ਰੀਤ ਸਿੰਘ ਬਾਪਲਾ, ਸੀਨੀਅਰ ਆਗੂ ਸੁਰਾਜਦੀਨ ਦਿਓਲ, ਨਿਰਮਲ ਸਿੰਘ ਝੁਨੇਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ, ਬਾਰਾਂ ਸਿੰਘ ਕਲਿਆਣ, ਸਰਪੰਚ ਗੁਰਮੁਖ ਸਿੰਘ ਫਰਵਾਲੀ ਤੋਂ ਇਲਾਵਾ ਵੱਡੀ ਗਿਣਤੀ 'ਚ ਅਹੁਦੇਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਬਠਿੰਡਾ 'ਚ ਸੜਕ ਹਾਦਸੇ ਦੌਰਾਨ ਇਕ ਐਕਟਿਵਾ ਸਵਾਰ ਜ਼ਖ਼ਮੀ ਜ਼ਖ਼ਮੀ ਦੀ ਮਦਦ ਕਰਨ ਦੀ ਥਾਂ ਇਕ ਵਿਅਕਤੀ ਉਸ ਦਾ ਮੋਬਾਈਲ ਚੋ... ਅਗਲੀ ਖ਼ਬਰ ਦੀ ਆਕਸਫੋਰਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਉਲੰਪੀਆਡ ਨਤੀਜਿਆਂ 'ਚੋਂ ਮਾਰੀ ਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।