27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਕੋਆਪ੍ਰੇਟਿਵ ਸੋਸਾਇਟੀ ਛਾਹੜ ਦੇ ਮੈਂਬਰਾਂ ਦੀ ਹੋਈ ਚੋਣ-ਅਕਾਲੀ ਦਲ ਦੇ 6 ਮੈਂਬਰ ਰਹੇ ਜੇਤੂ <br/>

ਅਜੀਤ ਡੈਸਕ 23-01-2026
ਦਿੜ੍ਹਬਾ ਮੰਡੀ, 22 ਜਨਵਰੀ (ਜਸਵੀਰ ਸਿੰਘ ਅÏਜਲਾ) - ਕੋਆਪ੍ਰੇਟਿਵ ਸੋਸਾਇਟੀ ਛਾਹੜ ਦੇ ਮੈਂਬਰਾਂ ਦੀ ਚੋਣ ਕੁਲਵਿੰਦਰ ਸਿੰਘ ਨਿਰੀਖਕ ਰਿਟਰਨਿੰਗ ਅਫ਼ਸਰ, ਹਰਪ੍ਰਤੀਕ ਸਿੰਘ ਨਰੀਖਕ ਆਲਟਰਨੇਟਿਵ ਰਿਟਰਨਿੰਗ ਅਫ਼ਸਰ ਦੀ ਨਿਗਰਾਨੀ ਹੇਠ ਕੀਤੀ ਗਈ | ਜਿਸ ਵਿਚ ਕੁੱਲ 10 ਸਫਲਤਾ ਪੂਰਵਕ ਮੈਂਬਰ ਚੁਣੇ ਗਏ ਜਿਨ੍ਹਾਂ ਵਿਚ ਜਗਦੇਵ ਸਿੰਘ, ਨਿਰਭੈ ਸਿੰਘ, ਸੁਖਵਿੰਦਰ ਸਿੰਘ, ਸੁਖਵੀਰ ਸਿੰਘ, ਸਤਵੰਤ ਸਿੰਘ, ਗੁਮਦੂਰ ਸਿੰਘ, ਗੁਰਤੇਜ ਸਿੰਘ, ਨਿਰਭੈ ਸਿੰਘ, ਚਰਨਜੀਤ ਕੌਰ ਅਤੇ ਹਰਬੰਸ ਕੌਰ ਮੈਂਬਰ ਚੁਣੇ ਗਏ ਹਨ | ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਪਿੰਡ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਨੇ ਕਿ ਇਨ੍ਹਾਂ ਮੈਂਬਰਾਂ ਵਿਚੋਂ ਛੇ ਮੈਂਬਰ ਅਕਾਲੀ ਦਲ ਨਾਲ ਸਬੰਧਤ ਹਨ | ਜਿਨ੍ਹਾਂ ਵਿਚੋਂ ਇੱਕ ਮੈਂਬਰ ਨੂੰ ਪ੍ਰਧਾਨ ਚੁਣਿਆ ਜਾਵੇਗਾ | ਇਸ ਮੌਕੇ ਸਰਪੰਚ ਜਸਵੀਰ ਕੌਰ ਦੇ ਪਤੀ ਸਾਬਕਾ ਸਰਪੰਚ ਦਰਬਾਰਾ ਸਿੰਘ ਨੇ ਸਾਰੇ ਹੀ ਪਾਰਟੀਆਂ ਦੇ ਜੇਤੂ ਮੈਂਬਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ | ਇਸ ਸਮੇਂ 'ਤੇ ਸੈਕਟਰੀ ਸੱਤਗੁਰ ਸਿੰਘ, ਅਕਾਲੀ ਦਲ ਦੇ ਸੀਨੀਅਰ ਆਗੂ ਅਜਾਇਬ ਸਿੰਘ, ਪ੍ਰਧਾਨ ਸਤਨਾਮ ਸਿੰਘ, ਪ੍ਰਧਾਨ ਬਾਬੂ ਸਿੰਘ, ਪੰਚ ਰਾਮ ਸਿੰਘ, ਪਿਰਤਪਾਲ ਸਿੰਘ ਅਟਾਲ, ਦਰਸ਼ਨ ਸਿੰਘ ਰਾਮਗੜ੍ਹੀਆ, ਭਿੰਦੀ ਰਾਮਗੜ੍ਹੀਆ, ਮਨਦੀਪ ਸਿੰਘ, ਹਰਜਿੰਦਰਪਾਲ ਸ਼ਰਮਾ, ਨਵਦੀਪ ਸ਼ਰਮਾ, ਪਿਰਥੀ ਸਿੰਘ, ਪਰਮਜੀਤ ਸਿੰਘ ਪੰਮਾ ਅਤੇ ਪਿੰਡ ਦੇ ਹੋਰ ਪਤਵੰਤੇ ਮੌਜੂਦ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਵਿਸਾਰਿਆ ਨਸ਼ਾ ਰੋਕੂ ਕਮੇਟੀ ਖੇੜੀ-ਸ਼ੇਰਪੁਰ ਨੂੰ <br/> ਅਗਲੀ ਖ਼ਬਰ ਨੰਬਰਦਾਰਾਂ ਨੇ ਸੂਬਾਈ ਮੀਟਿੰਗ ਦੌਰਾਨ ਮੰਗਾਂ ਨੰੂ ਲੈ ਕੇ ਕੀਤਾ ਵਿਚਾਰ ਵਟਾਂਦਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।