27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨੰਬਰਦਾਰਾਂ ਨੇ ਸੂਬਾਈ ਮੀਟਿੰਗ ਦੌਰਾਨ ਮੰਗਾਂ ਨੰੂ ਲੈ ਕੇ ਕੀਤਾ ਵਿਚਾਰ ਵਟਾਂਦਰਾ <br/>

ਅਜੀਤ ਡੈਸਕ 23-01-2026
ਸੰਗਰੂਰ, 22 ਜਨਵਰੀ (ਅਮਨਦੀਪ ਸਿੰਘ ਬਿੱਟਾ)- ਨੰਬਰਦਾਰ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨਮੋਲ ਦੀ ਟੀਮ ਵਲੋਂ ਕਰਵਾਈ ਇਸ ਮੀਟਿੰਗ ਵਿਚ ਰਸ਼ਪਾਲ ਸਿੰਘ ਕੁਲਾਰ, ਬੀਬਾ ਕੰਵਲਜੀਤ ਕੌਰ ਭਲਵਾਨ ਸੂਬਾ ਪ੍ਰਧਾਨ ਇਸਤਰੀ ਵਿੰਗ, ਹਰਕੰਵਲ ਸਿੰਘ ਪ੍ਰਗਟ ਸਿੰਘ, ਭਗਵਾਨ ਸਿੰਘ ਮਾਣਕੀ, ਹਰਮੇਲ ਸਿੰਘ, ਚਰਨਜੀਤ ਸਿੰਘ ਮੁੱਖ ਬੁਲਾਰਾ ਪੰਜਾਬ, ਸੁਰਜੀਤ ਸਿੰਘ ਹੇਅਰ, ਪਿਆਰਾ ਸਿੰਘ ਜ਼ਿਲ੍ਹਾ ਲੁਧਿਆਣਾ, ਹਰਦਰਸ਼ਨ ਸਿੰਘ ਬਰਨਾਲਾ, ਅਮਰਜੀਤ ਸਿੰਘ ਮਲੇਰਕੋਟਲਾ ਨੇ ਮੀਟਿੰਗ 'ਚ ਸ਼ਮੂਲੀਅਤ ਕੀਤੀ | ਆਪਣੇ ਸੰਬੋਧਨ ਵਿੱਚ ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ 'ਆਪ' ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮੀਟਿੰਗ ਉਪਰੰਤ ਕੁਝ ਮੰਗਾਂ ਮੰਨੇ ਜਾਣ ਦੀ ਆਸ ਬੱਝੀ ਹੈ | ਉਨ੍ਹਾਂ ਨੰਬਰਦਾਰਾਂ ਦੀ ਏਕਤਾ ਉੱਪਰ ਜ਼ੋਰ ਦਿੰਦਿਆਂ ਕਿਹ ਕਿ ਏਕੇ ਦੀ ਬਦੌਲਤ ਹੀ ਉਹ ਆਪਣੀ ਮੰਗਾਂ ਮੰਨਵਾਂ ਸਕਦੇ ਹਨ | ਮੀਟਿੰਗ ਨੰੂ ਕਰਮਜੀਤ ਸਿੰਘ ਨਮੋਲ ਜ਼ਿਲ੍ਹਾ ਪ੍ਰਧਾਨ, ਨਛੱਤਰ ਸਿੰਘ ਤੋਲਾਵਾਲ ਸਰਪ੍ਰਸਤ, ਦਲਬਾਰਾ ਸਿੰਘ ਕਾਂਝਲਾ, ਹਰਦੀਪ ਸਿੰਘ ਚੰਗਾਲੀਵਾਲਾ, ਭਰਪੂਰ ਸਿੰਘ ਰਤਨਗੜ੍ਹ, ਸੁਖਪਾਲ ਸਿੰਘ ਮੰਗਵਾਲ, ਸੁਖਮਿੰਦਰ ਸਿੰਘ ਖੇੜੀ, ਸੁਖਵਿੰਦਰ ਸਿੰਘ ਲੌਂਗੋਵਾਲ, ਨਛੱਤਰ ਸਿੰਘ ਬੜੀ, ਗੁਰਤੇਜ ਸਿੰਘ ਸਤੌਜ, ਪਿਆਰਾ ਸਿੰਘ ਬਖਸ਼ੀਵਾਲਾ, ਸੁਖਦੇਵ ਸਿੰਘ ਲੋਹਲ, ਪ੍ਰੀਤਮ ਸਿੰਘ ਢਿੱਲੋਂ, ਗੁਰਦੀਪ ਸਿੰਘ ਸੁਨਾਮ, ਜਗਰਾਜ ਸਿੰਘ ਭੈਣੀ, ਸ਼ਮਸ਼ੇਰ ਸਿੰਘ ਦਿੜ੍ਹਬਾ, ਅਵਤਾਰ ਸਿੰਘ ਝਨੇੜੀ, ਭਰਪੂਰ ਸਿੰਘ ਗਹਿਲਾ, ਗੁਰਵਿੰਦਰ ਸਿੰਘ ਕਲੋਦੀ, ਕ੍ਰਿਸ਼ਨ ਸਿੰਘ ਰੂਪਾਹੇੜੀ, ਸ਼ਮਸ਼ੇਰ ਸਿੰਘ ਛਾਜਲੀ, ਰਜਿੰਦਰ ਸਿੰਘ ਈਨਾ ਬਾਜਵਾ, ਜਾਗਰ ਸਿੰਘ ਬੰਨਾਵਾਲੀ, ਕੇਸਰ ਸਿੰਘ, ਜੱਖਲਾ ਧੂਰੀ, ਮਨਜੀਤ ਸਿੰਘ ਨੰਗਲਾ, ਅਮਰੀਕ ਸਿੰਘ ਚੀਮਾ ਨੇ ਸੰਬੋਧਨ ਕੀਤਾ | ਨੰਬਰਦਾਰ ਕੁਲਦੀਪ ਸੰਘ ਬੇਲੇਵਾਲ ਦੇ ਪੁੱਤਰ ਅੰਮਿ੍ਤਪਾਲ ਸਿੰਘ ਅਤੇ ਸੂਬਾ ਕਮੇਟੀ ਦੇ ਹੋਰ ਮੈਂਬਰਾਂ ਨੰੂ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ ਕੋਆਪ੍ਰੇਟਿਵ ਸੋਸਾਇਟੀ ਛਾਹੜ ਦੇ ਮੈਂਬਰਾਂ ਦੀ ਹੋਈ ਚੋਣ-ਅਕਾਲੀ ਦਲ ਦੇ 6 ਮੈਂਬਰ ਰਹੇ ਜੇਤੂ <br/> ਅਗਲੀ ਖ਼ਬਰ ਦੋ ਨੌਜਵਾਨ ਚਿੱਟੇ ਸਮੇਤ ਕਾਬੂ ਕੀਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।