ਘੋਟਣਾ ਮਾਰ ਕੇ ਪਤੀ ਤੇ ਸੱਸ ਦਾ ਕਤਲ ਕਰਕੇ ਨੂੰਹ ਹੋਈ ਫ਼ਰਾਰ
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ)-ਇਥੇ ਥਾਣਾ ਸਦਰ ਦੇ ਖੇਤਰ ’ਚ ਬੀਤੇ ਦਿਨ ਮਾਂ-ਪੁੱਤਰ ਦੀਆਂ ਲਾਸ਼ਾਂ ਬਰਾਮਦ ਹੋਣ ਦੇ ਮਾਮਲੇ ’ਚ ਇਹ ਖ਼ੁਲਾਸਾ ਹੋਇਆ ਹੈ ਕਿ ਇਹ ਕਤਲ ਉਨ੍ਰਾਂ ਦੀ ਘਰ ਦੀ ਨੁੰਹ ਨੇ ਹੀ ਲੂਣ ਘੋਟਣਾ ਮਾਰ ਕੇ ਕੀਤੇ ਸਨ ਤੇ ਕਤਲ ਕਰਨ ਉਪਰੰਤ ਆਪਣੀ ਬੱਚੀ ਨੂੰ ਲੈ ਕੇ ਔਰਤ ਆਪਣੇ ਘਰੋਂ ਫ਼ਰਾਰ ਹੋ ਗਈ ਸੀ। ਦੂਜੇ ਪਾਸੇ ਪੁਲਿਸ ਵਲੋਂ ਇਹ ਲਾਸ਼ਾਂ ਮੁਰਦਾਘਰ ’ਚ ਰੱਖੀਆਂ ਗਈਆਂ ਹਨ, ਜਿਨ੍ਹਾਂ ਨੂੰ ਲੈਣ ਲਈ ਕੋਈ ਰਿਸ਼ਤੇਦਾਰ ਨਹੀਂ ਆਇਆ ਤੇ ਨਾ ਹੀ ਫ਼ਰਾਰ ਹੋਈ ਔਰਤ ਹੀ ਪੁਲਿਸ ਦੇ ਹੱਥ ਲੱਗੀ ਹੈ।
ਸ੍ਰੀਮਤੀ ਰੀਤੂ ਤੇ ਉਸ ਦੇ ਪੁੱਤਰ ਗੌਰਵ ਦੀਆਂ ਪੁਰਾਣੀਆਂ ਤਸਵੀਰਾਂ।
20-10-2026