20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਰਾਸ਼ਟਰਪਤੀ ਨੇ ਦੁਸਹਿਰੇ ’ਤੇ ਨਾਗਰਿਕਾਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ, 19 ਅਕਤੂਬਰ (ਪੀ. ਟੀ.

ਅਜੀਤ ਡੈਸਕ 20-10-2026
ਨਵੀਂ ਦਿੱਲੀ, 19 ਅਕਤੂਬਰ (ਪੀ.ਟੀ.ਆਈ.)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੋਮਵਾਰ ਨੂੰ ਦੁਸਹਿਰੇ ਦੀ ਪੂਰਵ ਸੰਧਿਆ ‘ਤੇ ਨਾਗਰਿਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਸਾਰਿਆਂ ਨੂੰ ਸਾਡੀਆਂ ਸੱਭਿਆਚਾਰਕ ਪਰੰਪਰਾਵਾਂ ਦੇ ਉੱਤਮ ਆਦਰਸ਼ਾਂ ਨੂੰ ਕਾਇਮ ਰੱਖਣ ਅਤੇ ਇੱਕ ਸਮਾਵੇਸ਼ੀ ਸਮਾਜ ਅਤੇ ਇੱਕ ਵਿਕਸਤ ਰਾਸ਼ਟਰ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਦਾ ਪ੍ਰਣ ਲੈਣ ਦੀ ਅਪੀਲ ਕੀਤੀ।ਆਪਣੇ ਸੰਦੇਸ਼ ਵਿਚ, ਉਨ੍ਹਾਂ ਕਿਹਾ, ‘ਦੁਸਹਿਰੇ ਦਾ ਤਿਉਹਾਰ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹ ਭਗਵਾਨ ਸ਼੍ਰੀ ਰਾਮ ਦੀ ਰਾਵਣ ਉੱਤੇ ਜਿੱਤ ਦਾ ਪ੍ਰਤੀਕ ਹੈ। ਭਗਵਾਨ ਸ਼੍ਰੀ ਰਾਮ ਨੂੰ ਧਰਮ ਅਤੇ ਨੈਤਿਕ ਆਚਰਣ ਦਾ ਰੂਪ ਮੰਨਿਆ ਜਾਂਦਾ ਹੈ। ਇਹ ਤਿਉਹਾਰ ਅਧਰਮ ਅਤੇ ਬੇਇਨਸਾਫ਼ੀ ਉੱਤੇ ਧਰਮ ਅਤੇ ਨਿਆਂ ਦੀ ਜਿੱਤ ਦਾ ਪ੍ਰਤੀਕ ਹੈ।’ ਕੇਂਦਰ ਨੇ ਕਬਾੜ ਨਿਪਟਾਰੇ ਤੋਂ ਕਮਾਏ ਲਗਭਗ 500 ਕਰੋੜ ਰੁਪਏ ਨਵੀਂ ਦਿੱਲੀ, 19 ਅਕਤੂਬਰ (ਪੀ.ਟੀ.ਆਈ.)-ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਚੱਲ ਰਹੀ ਵਿਸ਼ੇਸ਼ ਸਫਾਈ ਮੁਹਿੰਮ ਦੌਰਾਨ ਕਬਾੜ ਦੇ ਨਿਪਟਾਰੇ ਤੋਂ ਲਗਭਗ 500 ਕਰੋੜ ਰੁਪਏ ਦੀ ਕਮਾਈ ਹੋਈ ਹੈ।ਇੱਥੇ ਮਹੀਨਾ ਭਰ ਚੱਲੀ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ, ਉਨ੍ਹਾਂ ਕਿਹਾ ਕਿ 19 ਅਕਤੂਬਰ ਤੱਕ, ‘ਵਿਸ਼ੇਸ਼ ਸਵੱਛਤਾ ਅਭਿਆਨ 6.0’ ਤਹਿਤ 8,34,509 ਥਾਵਾਂ ‘ਤੇ ਸਫਾਈ ਮੁਹਿੰਮ ਚਲਾਈ ਗਈ। ਪਿਛਲੇ ਸਾਲ ਇਸੇ ਸਮੇਂ ਦੌਰਾਨ, ਅਜਿਹੀਆਂ ਮੁਹਿੰਮਾਂ 2,75,432 ਥਾਵਾਂ ‘ਤੇ ਚਲਾਈਆਂ ਗਈਆਂ ਸਨ, ਜੋ ਕਿ 3.03 ਗੁਣਾ ਵੱਧ ਹੈ। ਅਮਲਾ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ, ‘ਕਬਾੜ ਦੇ ਨਿਪਟਾਰੇ ਤੋਂ ਆਮਦਨ 491.28 ਕਰੋੜ ਰੁਪਏ ਹੋਈ। ਪੋਲੈਂਡ ਦੇ ਪ੍ਰਧਾਨ ਮੰਤਰੀ ਭਲਕੇ ਆਉਣਗੇ ਭਾਰਤ ਨਵੀਂ ਦਿੱਲੀ, 19 ਅਕਤੂਬਰ (ਪੀ.ਟੀ.ਆਈ.)-ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ 21 ਤੋਂ 23 ਅਕਤੂਬਰ ਤੱਕ ਭਾਰਤ ਦੇ ਦੌਰੇ ’ਤੇ ਰਹਿਣਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਇਸ ਦੌਰੇ ਨਾਲ ਭਾਰਤ ਤੇ ਯੂਰਪੀ ਸੰਘ (ਈ.ਯੂ.) ਵਿਚਾਲੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ। ਪੋਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਟਸਕ ਦਾ ਇਹ ਦੂਜਾ ਭਾਰਤ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਉਹ 2010 ਵਿਚ ਆਪਣੇ ਪਿਛਲੇ ਕਾਰਜਕਾਲ ਦੌਰਾਨ ਭਾਰਤ ਆਏ ਸਨ। ਵਿਦੇਸ਼ ਮੰਤਰਾਲੇ ਦੇ ਬਿਆਨ ਅਨੁਸਾਰ, ਮੋਦੀ ਦੇ ਸੱਦੇ ’ਤੇ ਭਾਰਤ ਆ ਰਹੇ ਟਸਕ ਦੇ ਨਾਲ ਵਿੱਤ ਤੇ ਅਰਥਵਿਵਸਥਾ ਮੰਤਰੀ ਆਂਦਰੇਜ ਡੋਮਾਂਸਕੀ ਤੇ ਕਾਰੋਬਾਰੀ ਖੇਤਰ ਦੇ ਕਈ ਪ੍ਰਮੁੱਖ ਨੁਮਾਇੰਦਿਆਂ ਦਾ ਵਫ਼ਦ ਵੀ ਹੋਵੇਗਾ।
ਪਿਛਲੀ ਖ਼ਬਰ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਮੌਲਿਕ ਅਧਿਕਾਰ, ਪ੍ਰਦਰਸ਼ਨਕਾਰੀਆਂ ਦੇ ਪਿਛੋਕੜ ਦੀ ਜਾਂਚ ਵੀ ਜ਼ਰੂਰੀ-ਹਾਈ ਕੋਰਟ ਅਗਲੀ ਖ਼ਬਰ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਵਾਉਣ ’ਚ ਰੁਕਾਵਟ ਨਾ ਬਣੇ ਕਾਂਗਰਸ-ਰਿਜਿਜੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।