ਪਾਕਿ ਨੇ ਈਰਾਨ ਨਾਲ ਲੱਗਦੀਆਂ ਪ੍ਰਮੁੱਖ ਸਰਹੱਦੀ ਚੌਕੀਆਂ ’ਤੇ ਵਪਾਰ ਰੋਕਿਆ
ਅੰਮ੍ਰਿਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਬਲੋਚਿਸਤਾਨ ਸੂਬੇ ਵਿਚ ਈਰਾਨ ਨਾਲ ਲੱਗਦੀਆਂ ਗਬਦ-ਰਿਮਦਾਨ ਤੇ ਤਫਤਾਨ ਸਰਹੱਦੀ ਚੌਕੀਆਂ ਰਾਹੀਂ ਵਪਾਰਕ ਗਤੀਵਿਧੀਆਂ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੀਆਂ ਹਨ। ਪਾਕਿਸਤਾਨੀ ਅਧਿਕਾਰੀਆਂ ਮੁਤਾਬਕ ਇਹ ਫ਼ੈਸਲਾ ਸੁਰੱਖਿਆ ਮਜ਼ਬੂਤ ਕਰਨ ਅਤੇ ਤਸਕਰੀ ਰੋਕਣ ਲਈ ਲਿਆ ਗਿਆ ਹੈ।
ਅਜੀਤ ਡੈਸਕ
20-10-2026