20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਧਾਰਮਿਕ ਆਗੂ ਮੁਰਾਰੀ ਬਾਪੂ ਸ਼ਰਧਾਲੂਆਂ ਨਾਲ ਅਟਾਰੀ ਸਰਹੱਦ ’ਤੇ ਪੁੱਜੇ

ਅਟਾਰੀ ਸਰਹੱਦ, (ਅੰਮ੍ਰਿਤਸਰ), 19 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅਟਾਰੀ ਅੰਮ੍ਰਿਤਸਰ ਸਰਹੱਦ ’ਤੇ ਸਥਿਤ ਰਣੀਕੇ ਆਈ. ਟੀ.

ਅਜੀਤ ਡੈਸਕ 20-10-2026
ਅਟਾਰੀ ਸਰਹੱਦ, (ਅੰਮ੍ਰਿਤਸਰ), 19 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅਟਾਰੀ ਅੰਮ੍ਰਿਤਸਰ ਸਰਹੱਦ ’ਤੇ ਸਥਿਤ ਰਣੀਕੇ ਆਈ.ਟੀ.ਆਈ. ਦੇ ਨਜ਼ਦੀਕ ਧਾਰਮਿਕ ਸਮਾਗਮ ਕਰਨ ਉਪਰੰਤ ਧਾਰਮਿਕ ਆਗੂ ਮੁਰਾਰੀ ਬਾਪੂ ਆਪਣੀ ਸ਼ਰਧਾਲੂਆਂ ਨਾਲ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਭਾਰਤੀ ਕੌਮਾਂਤਰੀ ਅਟਾਰੀ ਸਰਹੱਦ ’ਤੇ ਅੱਜ ਪੁੱਜੇ । ਝੰਡੇ ਦੀ ਰਸਮ ਰੀਟਰੀਟ ਵੇਖਣ ਲਈ ਭੁੱਜੇ ਧਾਰਮਿਕ ਆਗੂ ਮੁਰਾਰੀ ਬਾਪੂ ਨਾਲ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼ੀਤਲ ਵਿਜ ਤੇ ਹੋਰ ਸ਼ਰਧਾਲੂ ਵੱਡੀ ਗਿਣਤੀ ਵਿਚ ਹਾਜ਼ਰ ਸਨ । ਦੇਸ਼ ਦੀ ਕੌਮਾਂਤਰੀ ਅਟਾਰੀ ਸਰਹੱਦ ’ਤੇ ਧਾਰਮਿਕ ਆਗੂ ਮੁਰਾਰੀ ਬਾਪੂ ਦਾ ਪਹੁੰਚਣ ’ਤੇ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਵਲੋਂ ਜੀ ਆਇਆਂ ਕਹਿੰਦਿਆਂ ਨਿੱਘਾ ਸਵਾਗਤ ਕੀਤਾ ਗਿਆ। ਝੰਡੇ ਦੀ ਰਸਮ ਵੇਖਣ ਉਪਰੰਤ ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਮੁਰਾਰੀ ਬਾਪੁ ਨੂੰ ਯਾਦਗਾਰੀ ਮੈਮੋਰੀਅਲ ਨੂੰ ਵਿਖਾਉਣ ਉਪਰੰਤ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਰਹੱਦ ਨੂੰ ਦਰਸਾਉਂਦੀ ਪਿੱਲਰ ਬੁਰਜੀ ’ਤੇ ਵੀ ਗਏ ਤੇ ਹੋਰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੀ.ਐਸ.ਐਫ. ਵਲੋਂ ਮੁਰਾਰੀ ਬਾਪੂ ਨੂੰ ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਦੇ ਡੀ.ਆਈ.ਜੀ. ਐਸ. ਐਸ. ਚੰਡੇਲ, ਕਮਾਂਡੇਟ ਬੀ.ਐਸ.ਐਫ. ਕਮਲ ਯਾਦਵ, ਕਮਾਂਡਰ ਐਨਐਸ ਬੋਪਾਰਾਏ, ਕਮਾਂਡੇਟ ਅਮਨਦੀਪ ਸਿੰਘ ਨੇ ਸਨਮਾਨਿਤ ਕੀਤਾ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਹੋਏ ਨਤਮਸਤਕ ਅੰਮ੍ਰਿਤਸਰ, (ਰਾਜੇਸ਼ ਕੁਮਾਰ ਸ਼ਰਮਾ)-ਉੱਘੇ ਕਥਾਵਾਚਕ ਮੋਰਾਰੀ ਬਾਪੂ ਭਾਰਤ ਸਵਾਸਤਿਕ ਯਾਤਰਾ ਦੀ ਲੜੀ ਤਹਿਤ ਅੱਜ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਮੋਰਾਰੀ ਬਾਪੂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇ ਸਰਬਤ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਨਾਲ ਦੈਨਿਕ ਸਵੇਰਾ ਅਖ਼ਬਾਰ ਦੇ ਮੁੱਖ ਸੰਪਾਦਕ ਸ਼ੀਤਲ ਵਿੱਜ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਆਪਣੇ ਦੌਰੇ ਦੌਰਾਨ ਮੋਰਾਰੀ ਬਾਪੂ ਮਾਧਵ ਗੌੜੀਆ ਵੈਸ਼ਨਵ ਪੀਠ ਵੇਰਕਾ ਮਜੀਠਾ ਬਾਈਪਾਸ ਅੰਮ੍ਰਿਤਸਰ ਵਿਖੇ ਵੀ ਪਹੁੰਚੇ, ਜਿੱਥੇ ਮਾਧਵ ਗੌਡੇਸ਼ਵਰ ਵੈਸ਼ਨਵ ਅਚਾਰੀਆ ਪੁੰਡਰਿਕ ਗੋਸਵਾਮੀ ਮਹਾਰਾਜ ਤੇ ਉਨ੍ਹਾਂ ਦੇ ਮਾਤਾ ਡਾ. ਸੁਕ੍ਰਿਤੀ ਗੋਸਵਾਮੀ ਨੇ ਮੋਰਾਰੀ ਬਾਪੂ ਦਾ ਨਿੱਘਾ ਸਵਾਗਤ ਕੀਤਾ।
ਪਿਛਲੀ ਖ਼ਬਰ ਮਾਣਹਾਨੀ ਮਾਮਲੇ ’ਚ ਸਾਬਕਾ ਵਿਧਾਇਕ ਬੈਂਸ ਨੂੰ ਇਕ ਸਾਲ ਦੀ ਸਜ਼ਾ ਅਗਲੀ ਖ਼ਬਰ ਪਾਕਿ ਨੇ ਈਰਾਨ ਨਾਲ ਲੱਗਦੀਆਂ ਪ੍ਰਮੁੱਖ ਸਰਹੱਦੀ ਚੌਕੀਆਂ ’ਤੇ ਵਪਾਰ ਰੋਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।