500 ਤੋਂ ਵੱਧ ਅਧਿਆਪਕਾਂ ’ਤੇ ਲਟਕੀ ਟਰਮੀਨੇਸ਼ਨ ਦੀ ਤਲਵਾਰ
ਬਠਿੰਡਾ, 14 ਅਗਸਤ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਕੂਲ ਸਿੱਖਿਆ ਵਿਭਾਗ ਅਧੀਨ ਪਿਛਲੇ ਸਮੇਂ ਦੌਰਾਨ ਹੋਈਆਂ ਵੱਖ-ਵੱਖ ਅਧਿਆਪਕ ਭਰਤੀਆਂ ਦੀਆਂ ਸਿਲੈੱਕਸ਼ਨ ਸੂਚੀਆਂ ਨੂੰ ‘ਰੀਕਾਸਟ’ ਕੀਤੇ ਜਾਣ ਤੋਂ ਬਾਅਦ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਵਿਚ ਸੇਵਾਵਾਂ ਨਿਭਾਅ ਰਹੇ ਪੰਜ ਸੌ ਤੋਂ ਵੱਧ ਅਧਿਆਪਕਾਂ ‘ਤੇ ਟਰਮੀਨੇਸ਼ਨ ਦੀ ਤਲਵਾਰ ਲਟਕ ਗਈ ਹੈ। ਇਸ ਸੰਬੰਧੀ ਇਨ੍ਹਾਂ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਜਿਸ ਦੇ ਰੋਸ ਵਜੋਂ ‘ਰੀਕਾਸਟ ਸੂਚੀਆਂ ਪ੍ਰਭਾਵਿਤ ਅਧਿਆਪਕ ਫ਼ਰੰਟ’ ਨੇ 16 ਅਗਸਤ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ‘ਚ ਗੱਜਣ ਦਾ ਐਲਾਨ ਕੀਤਾ ਹੈ।
ਅਜੀਤ ਡੈਸਕ
15-08-2026