22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਧੋਲਰਾਂ ਤੇ ਕਤਲੌਰ ਪਿੰਡਾਂ ਦੀਆਂ ਮੋਟਰਾਂ ਤੋਂ ਸਾਮਾਨ ਚੋਰੀ ਦੀਆਂ ਘਟਨਾਵਾਂ ਨੇ ਕਿਸਾਨਾਂ ਦੀ ਨੀਂਦ ਉਡਾਈ

ਸ੍ਰੀ ਚਮਕੌਰ ਸਾਹਿਬ, 21 ਅਗਸਤ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਧੋਲਰਾਂ ਅਤੇ ਕਤਲੌਰ ਦੇ ਖੇਤਾਂ ਦੀਆਂ ਦਰਜਨਾਂ ਮੋਟਰਾਂ ‘ਚੋ ਤਾਬਾਂ, ਕੇਬਲ, ਗਰਿੱਪ ਤੇ ਹੋਰ ਸਮਾਨ ਚੋਰੀ ਹੋ ਗਿਆ। ਕਿਸਾਨਾਂ ਨੇ ਦੱਸਿਆ ਕਿ ਪਿੰਡ ਧੋਲਰਾਂ ਅਤੇ ਕਤਲੌਰ ਦੇ ਵਰਿੰਦਰ ਸਿੰਘ ਬਾਜਵਾ, ਸਾਬਕਾ ਸਰਪੰਚ ਨਰਿੰਦਰ ਸਿੰਘ , ਸਾਬਕਾ ਸਰਪੰਚ ਤਰਨਜੀਤ ਸਿੰਘ, ਸਾਬਕਾ ਸਰਪੰਚ ਸੰਤ ਸਿੰਘ ਕਤਲੌਰ, ਮੇਹਰਦੀਨ ਸਿੰਘ, ਦਲਜੀਤ ਸਿੰਘ , ਤਲਵਿੰਦਰ ਸਿੰਘ, ਲਾਭ ਸਿੰਘ, ਮਨਦੀਪ ਸਿੰਘ , ਸੁਰਜੀਤ ਸਿੰਘ, ਨੇਕ ਮੁਹੰਮਦ, ਚਰਨਜੀਤ ਸਿੰਘ , ਸੁਖਵਿੰਦਰ ਸਿੰਘ ਦੀਆਂ ਮੋਟਰਾਂ ‘ਚੋ ਰਾਤ ਸਮੇਂ ਚੋਰ ਉਕਤ ਸਮਾਨ ਚੋਰੀ ਕਰ ਕੇ ਲੈ ਗਏ, ਜਿਸ ਨਾਲ ਜਿੱਥੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ, ਉਥੇ ਹੀ ਫ਼ਸਲਾਂ ਦੀ ਸਿੰਜਾਈ ਵੀ ਪ੍ਰਭਾਵਿਤ ਹੋਈ ਹੈ।

ਅਜੀਤ ਡੈਸਕ 22-08-2026
ਸ੍ਰੀ ਚਮਕੌਰ ਸਾਹਿਬ, 21 ਅਗਸਤ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਧੋਲਰਾਂ ਅਤੇ ਕਤਲੌਰ ਦੇ ਖੇਤਾਂ ਦੀਆਂ ਦਰਜਨਾਂ ਮੋਟਰਾਂ ‘ਚੋ ਤਾਬਾਂ, ਕੇਬਲ, ਗਰਿੱਪ ਤੇ ਹੋਰ ਸਮਾਨ ਚੋਰੀ ਹੋ ਗਿਆ। ਕਿਸਾਨਾਂ ਨੇ ਦੱਸਿਆ ਕਿ ਪਿੰਡ ਧੋਲਰਾਂ ਅਤੇ ਕਤਲੌਰ ਦੇ ਵਰਿੰਦਰ ਸਿੰਘ ਬਾਜਵਾ, ਸਾਬਕਾ ਸਰਪੰਚ ਨਰਿੰਦਰ ਸਿੰਘ , ਸਾਬਕਾ ਸਰਪੰਚ ਤਰਨਜੀਤ ਸਿੰਘ, ਸਾਬਕਾ ਸਰਪੰਚ ਸੰਤ ਸਿੰਘ ਕਤਲੌਰ, ਮੇਹਰਦੀਨ ਸਿੰਘ, ਦਲਜੀਤ ਸਿੰਘ , ਤਲਵਿੰਦਰ ਸਿੰਘ, ਲਾਭ ਸਿੰਘ, ਮਨਦੀਪ ਸਿੰਘ , ਸੁਰਜੀਤ ਸਿੰਘ, ਨੇਕ ਮੁਹੰਮਦ, ਚਰਨਜੀਤ ਸਿੰਘ , ਸੁਖਵਿੰਦਰ ਸਿੰਘ ਦੀਆਂ ਮੋਟਰਾਂ ‘ਚੋ ਰਾਤ ਸਮੇਂ ਚੋਰ ਉਕਤ ਸਮਾਨ ਚੋਰੀ ਕਰ ਕੇ ਲੈ ਗਏ, ਜਿਸ ਨਾਲ ਜਿੱਥੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ, ਉਥੇ ਹੀ ਫ਼ਸਲਾਂ ਦੀ ਸਿੰਜਾਈ ਵੀ ਪ੍ਰਭਾਵਿਤ ਹੋਈ ਹੈ। ਇਨ੍ਹਾਂ ਕਿਸਾਨਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਖੇਤਾਂ ਵਿਚੋਂ ਮੋਟਰਾਂ ਵਾਲੇ ਕਮਰਿਆਂ ਦੇ ਜਿੰਦਰੇ ਤੋੜ ਕੇ ਅੰਦਰ ਪਿਆ ਹੋਰ ਸਮਾਨ ਵੀ ਚੋਰੀ ਹੋ ਰਿਹਾ ਹੈ। ਜਿਸ ਨਾਲ ਕਿਸਾਨਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ। ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਕਿਸਾਨ ਬੇਹੱਦ ਪ੍ਰੇਸ਼ਾਨ ਹਨ, ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੇ ਆਪਣੇ ਪੱਧਰ ‘ਤੇ ਚੌਕਸੀ ਵਧਾਈ ਹੈ। ਇਨ੍ਹਾਂ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਉਨ੍ਹਾਂ ਵਲੋਂ ਕਿਸੇ ਚੌਰ ਨੂੰ ਮੌਕੇ ‘ਤੇ ਕਾਬੂ ਕੀਤਾ ਜਾਂਦਾ ਹੈ, ਤਾਂ ਕਿਸੇ ਵੀ ਤਰਾਂ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਪਿਛਲੀ ਖ਼ਬਰ ਐਨ. ਐਫ. ਐਲ. ਗੋਲਫ ਕਲੱਬ ਵਿਖੇ ਤੀਜ ਉਤਸਵ ਕਰਵਾਇਆ ਅਗਲੀ ਖ਼ਬਰ ਐਨ. ਐਫ. ਐਲ. ਨੰਗਲ ਨੂੰ ਬੰਦ ਹੋਣੋਂ ਬਚਾਉਣ ਲਈ ਮੈਂ ਲਿਆਂਦਾ ਸੀ 600 ਕਰੋੜ ਦਾ ਗੈਸ ਪ੍ਰੋਜੈਕਟ-ਰਾਣਾ ਕੇ. ਪੀ. ਸਿੰਘ ਕਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।