ਸ੍ਰੀ ਸੀਤਾ ਰਾਮ ਮੰਦਰ ਔਲਖਾਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
ਨੂਰਪੁਰ ਬੇਦੀ, 21 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਸ੍ਰੀ ਸੀਤਾ ਰਾਮ ਮੰਦਰ ਔਲਖਾਂ ਵਿਖੇ ਦੁਸਹਿਰੇ (ਵਿਜਯਦਸ਼ਮੀ) ਦਾ ਪਵਿੱਤਰ ਤਿਉਹਾਰ ਦੁਸਹਿਰਾ ਵੱਡੇ ਮਹਾਰਾਜ ਸਤਿਗੁਰੂ ਸ੍ਰੀ ਫਕੀਰ ਚੰਦ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ 10 ਵਜੇ ਸਤਸੰਗ ਸਮਾਗਮ ਦੀ ਸ਼ੁਰੂਆਤ ਸਤਿਗੁਰੂ ਸ੍ਰੀ ਠਾਕੁਰ ਲਾਲ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਨਾਲ ਹੋਈ।
ਔ
ਔਲਖਾਂ ਵਿਖੇ ਧਾਰਮਿਕ ਸਮਾਗਮ ਦੌਰਾਨ ਇਕੱਤਰ ਸੰਗਤਾਂ। ਤਸਵੀਰ ਢੀਂਡਸਾ
22-10-2026
ਨੂਰਪੁਰ ਬੇਦੀ, 21 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਸ੍ਰੀ ਸੀਤਾ ਰਾਮ ਮੰਦਰ ਔਲਖਾਂ ਵਿਖੇ ਦੁਸਹਿਰੇ (ਵਿਜਯਦਸ਼ਮੀ) ਦਾ ਪਵਿੱਤਰ ਤਿਉਹਾਰ ਦੁਸਹਿਰਾ ਵੱਡੇ ਮਹਾਰਾਜ ਸਤਿਗੁਰੂ ਸ੍ਰੀ ਫਕੀਰ ਚੰਦ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ 10 ਵਜੇ ਸਤਸੰਗ ਸਮਾਗਮ ਦੀ ਸ਼ੁਰੂਆਤ ਸਤਿਗੁਰੂ ਸ੍ਰੀ ਠਾਕੁਰ ਲਾਲ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਨਾਲ ਹੋਈ। ਜਿਸ ਨਾਲ ਸਤਸੰਗ ਦਾ ਮਾਹੌਲ ਭਗਤੀਮਈ ਹੋ ਗਿਆ। ਇਸ ਉਪਰੰਤ ਬੜਾ ਮੰਦਰ ਔਲਖਾਂ ਤੋਂ ਪਹੁੰਚੇ ਚੰਦਰ ਜੀ ਨੇ ਸ੍ਰੀ ਰਾਮਚਰਿਤ ਮਾਨਸ ਵਿੱਚੋਂ ਪ੍ਰਵਚਨ ਕਰਦਿਆਂ ਸੰਗਤਾਂ ਨੂੰ ਧਾਰਮਿਕ ਅਤੇ ਅਧਿਆਤਮਿਕ ਸਿੱਖਿਆਵਾਂ ਨਾਲ ਜੋੜਿਆ। ਉਨ੍ਹਾਂ ਨੇ ਪ੍ਰਭੂ ਦੀ ਭਗਤੀ, ਸੱਚਾਈ, ਨੇਕੀ ਅਤੇ ਮਨੁੱਖਤਾ ਦੀ ਸੇਵਾ ਦੇ ਮਹੱਤਵ ਬਾਰੇ ਚਾਨਣਾ ਪਾਇਆ। ਇਸ ਮੌਕੇ ਸ੍ਰੀ ਸੀਤਾ ਰਾਮ ਮੰਦਰ ਔਲਖਾਂ ਦੇ ਗੱਦੀਨਸ਼ੀਨ ਹਰਪ੍ਰੀਤ ਸਿੰਘ ਸੇਠੀ ਨੇ ਸਮੂਹ ਸੰਗਤ ਨੂੰ ਵਿਜਯਦਸ਼ਮੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਵੱਡੇ ਸਤਿਗੁਰੂ ਮਹਾਰਾਜ ਜੀ ਵੱਲੋਂ ਦਰਸਾਏ ਗਏ ਮਾਰਗ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਬਹੁਤ ਜ਼ਰੂਰੀ ਹੈ। ਸੰਤ-ਮਹਾਪੁਰਸ਼ਾਂ ਦੇ ਉਪਦੇਸ਼ਾਂ ’ਤੇ ਚੱਲ ਕੇ ਹੀ ਮਨੁੱਖ ਆਪਣੇ ਜੀਵਨ ਨੂੰ ਸਫਲ ਬਣਾਉਣ ਦੇ ਨਾਲ-ਨਾਲ ਆਤਮਿਕ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ। ਸਤਸੰਗ ਦੌਰਾਨ ਵੱਖ-ਵੱਖ ਭਗਤਾਂ ਨੇ ਆਪਣੇ ਭਜਨਾਂ ਅਤੇ ਕੀਰਤਨ ਰਾਹੀਂ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ, ਜਿਸ ਨਾਲ ਸੰਗਤਾਂ ਨੂੰ ਅਧਿਆਤਮਿਕ ਆਨੰਦ ਦੀ ਪ੍ਰਾਪਤੀ ਹੋਈ। ਸਤਸੰਗ ਦੀ ਸਮਾਪਤੀ ਉਪਰੰਤ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਦਸਹਿਰੇ ਦੇ ਲੰਗਰ ਦੀ ਸੇਵਾ ਚੌਧਰੀ ਮੋਹਨ ਲਾਲ ਮਨਕੋਲੀ ਵਲੋਂ ਕੀਤੀ ਗਈ। ਇਸ ਮੌਕੇ ਮੰਦਰ ਦੇ ਸੇਵਾਦਾਰਾਂ, ਪ੍ਰਬੰਧਕਾਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਰਾਮ ਦਾਸ ਸਸਕੋਰ, ਚੌਧਰੀ ਨਰੇਸ਼ ਬਲਾਚੌਰ, ਚੋਧਰੀ ਦੋਲਤ ਰਾਮ, ਚੋਧਰੀ ਹਿਆਤਪੁਰ ਬਾੜੇ, ਗੁਰਦੇਵ ਲੁਧਿਆਣਾ, ਚੌਧਰੀ ਬਿੱਟੂ ਨੀਲੇ ਬਾੜੇ, ਦਲਬੀਰ ਗੜ੍ਹ, ਡਾਕਟਰ ਸੀਤੂ ਗੜ੍ਹ, ਨਿਰਮਲ ਭਰਤਗੜ੍ਹ, ਨਿਰਮਲ ਬਜਰੂੜ, ਡਾ ਹਰਜਿੰਦਰ ਸਰਥਲੀ, ਠੇਕੇਦਾਰ ਕੁਲਵੀਰ ਅਸਮਾਨਪੁਰ, ਮਦਨ ਲਾਲ ਐਸ. ਡੀ. ਓ. ਬਿਜਲੀ ਬੋਰਡ ਕੁਰਾਲੀ, ਮਹਿੰਦਰ ਬਲਾਚੌਰ, ਪ੍ਰੇਮ ਕਰੂਰਾ, ਪੰਮੀ ਨਿਆਣਾ ਬੇਟ, ਡਾਕਟਰ ਭਗਤ ਰਾਮ ਬੈਂਸ, ਰਾਮ ਦਾਸ ਬੋਧਨੀ (ਹਰਿਆਣਾ), ਦਿਆਲ ਔਲਖ ਸਮੇਤ ਹੋਰ ਬਹੁਤ ਸਾਰੇ ਸ਼ਰਧਾਲੂ ਹਾਜ਼ਰ ਸਨ। ਸਮਾਗਮ ਦੌਰਾਨ ਸੰਗਤਾਂ ਨੇ ਮੰਦਰ ਵਿਖੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਭਗਤੀ, ਸੇਵਾ ਤੇ ਸਦਭਾਵਨਾ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੱਦਾ ਦਿੱਤਾ।