22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਕੁੱਲ ਹਿੰਦ ਕਿਸਾਨ ਸਭਾ ਵਲੋਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਸ੍ਰੀ ਅਨੰਦਪੁਰ ਸਾਹਿਬ, 21 ਅਕਤੂਬਰ (ਜੇ ਐਸ ਨਿੱਕੂਵਾਲ)-ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਕਮੇਟੀ ਅਨੰਦਪੁਰ ਸਾਹਿਬ ਵਲੋਂ ਤਹਿਸੀਲ ਪ੍ਰਧਾਨ ਨਰਿੰਦਰ ਸਿੰਘ ਮਾਵੀ ਦੀ ਅਗਵਾਈ ਹੇਠ ਏ. ਆਰ.

ਅਜੀਤ ਡੈਸਕ 22-10-2026
ਸ੍ਰੀ ਅਨੰਦਪੁਰ ਸਾਹਿਬ, 21 ਅਕਤੂਬਰ (ਜੇ ਐਸ ਨਿੱਕੂਵਾਲ)-ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਕਮੇਟੀ ਅਨੰਦਪੁਰ ਸਾਹਿਬ ਵਲੋਂ ਤਹਿਸੀਲ ਪ੍ਰਧਾਨ ਨਰਿੰਦਰ ਸਿੰਘ ਮਾਵੀ ਦੀ ਅਗਵਾਈ ਹੇਠ ਏ.ਆਰ. ਸਹਿਕਾਰੀ ਸਭਾਵਾਂ ਸ੍ਰੀ ਅਨੰਦਪੁਰ ਸਾਹਿਬ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਜਿਸ ਵਿਚ ਮੰਗ ਕੀਤੀ ਗਈ ਕਿ ਕੇ.ਸੀ.ਸੀ. ਪਾਲਿਸੀ 2026 ਲਾਗੂ ਕੀਤੇ ਗਏ ਪੱਤਰ ਦੇ ਹੁਕਮਾਂ ਨੂੰ ਰੱਦ ਕੀਤਾ ਜਾਵੇ। ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਅਤੇ ਚੰਡੀਗੜ੍ਹ ਦੇ ਪੱਤਰ ਅਨੁਸਾਰ ਸੋਧੇ ਗਏ ਵਿੱਤੀ ਸਕੇਲ ਅਨੁਸਾਰ ਹੱਦ ਕਰਜ਼ੇ ਤਿਆਰ ਕਰਨ ਲਈ ਕਿਹਾ ਗਿਆ ਹੈ।ਜਿਸ ਸਬੰਧੀ ਮੀਟਿੰਗ ਕਰਕੇ ਹਦਾਇਤਾਂ ਦਿੱਤਿਆਂ ਗਈਆਂ ਕੇ.ਸੀ.ਸੀ.ਪਾਲਿਸੀ 2026 ਅਨੁਸਾਰ ਤਿਆਰ ਕਰਨ ਦੇ ਆਦੇਸ਼ਾਂ ਨੂੰ ਵਾਪਸ ਲਿਆ ਜਾਏ। ਕਰਜ਼ਾ ਲੈਣ ਸਮੇਂ ਜ਼ਮੀਨ ਦੀ ਆੜ ਰਹਿਣ ਪਾਲਿਸੀ ਬੰਦ ਕੀਤੀ ਜਾਏ। ਡਿਫਾਲਟਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਯਂਕ ਮੁਕਤ ਸਮਝੌਤੇ ਤਹਿਤ ਵਿਆਜ ਦਰ ਵਿਚ ਛੋਟਾਂ ਦੇ ਕੇ ਅਜਿਹੇ ਕੇਸਾਂ ਨੂੰ ਨਿਬੇੜਨ ਦੀ ਮੰਗ ਕੀਤੀ ਗਈ।ਇਸ ਮੌਕੇ ਜ਼ਿਲ੍ਹਾ ਸਕੱਤਰ ਕਾਮਰੇਡ ਜਸਵਿੰਦਰ ਸਿੰਘ ਢੇਰ ਤੋਂ ਇਲਾਵਾ ਰੌਸ਼ਨ ਸਿੰਘ ਸੈਣੀਮਾਜਰਾ, ਬਿੱਕਰ ਸਿੰਘ ਗਿੱਲ ਮੀਤ ਪ੍ਰਧਾਨ, ਅਮਰਜੀਤ ਸਿੰਘ ਚੱਕ, ਕ੍ਰਿਸ਼ਨ ਸਿੰਘ ਲਾਂਬਾ,ਗੁਰਮੀਤ ਸਿੰਘ ਬਾਸੋਵਾਲ, ਕਾਮਰੇਡ ਪ੍ਰੇਮ ਸਿੰਘ ਅਟਵਾਲ, ਕਾਮਰੇਡ ਗੁਰਦਿਆਲ ਸਿੰਘ ਅਟਵਾਲ, ਤੇਲੂ ਰਾਮ ਸਜਮੌਰ, ਜੋਗਿੰਦਰ ਸਿੰਘ ਅਮਰਪੁਰ ਬੇਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹੀਰਲ ਕਾਲੜਾ ਨੇ ਆਸਟਰੇਲੀਆ ’ਚ ਰੂਪਨਗਰ ਦਾ ਨਾਂਅ ਕੀਤਾ ਰੌਸ਼ਨ ਗਣਿਤਕ ਖੋਜ ਮੁਕਾਬਲੇ ਵਿਚ ਪੂਰੇ ਆਸਟਰੇਲੀਆ ਦੇ 11 ਵਿਦਿਆਰ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650 ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਧਾਰਮਿਕ ਵਿਰਾਸਤ ਦੀ ਸੰਭਾਲ ਦਾ ਮੁੱਦਾ ਚੁੱਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।