22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਦੁਰਗਾ ਪੂਜਾ ਮਹਾਂ ਉਤਸਵ ’ਚ ਸ਼ਾਮਿਲ ਹੋ ਵਿਧਾਇਕ ਚੱਢਾ ਨੇ ਪੂਜਾ ਅਰਚਨਾ ਕਰ ਕੇ ਲਿਆ ਆਸ਼ੀਰਵਾਦ

ਰੂਪਨਗਰ, 21 ਅਕਤੂਬਰ (ਯਸ਼ਵੰਤ ਬੱਸੀ)- ਦੁਰਗਾ ਪੂਜਾ ਮਹਾਂ ਉਤਸਵ ਦੌਰਾਨ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਲਹਿਰੀ ਸ਼ਾਹ ਮੰਦਿਰ ਤੇ ਪੀ. ਡਬਲਿਊ.

ਅਜੀਤ ਡੈਸਕ 22-10-2026
ਰੂਪਨਗਰ, 21 ਅਕਤੂਬਰ (ਯਸ਼ਵੰਤ ਬੱਸੀ)- ਦੁਰਗਾ ਪੂਜਾ ਮਹਾਂ ਉਤਸਵ ਦੌਰਾਨ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਲਹਿਰੀ ਸ਼ਾਹ ਮੰਦਿਰ ਤੇ ਪੀ. ਡਬਲਿਊ. ਡੀ. ਕਲੋਨੀ ਵਿਖੇ ਕਰਵਾਏ ਸਮਾਗਮਾਂ ਵਿਚ ਸ਼ਿਰਕਤ ਕਰਦਿਆਂ ਪੂਜਾ ਅਰਚਨਾ ਕੀਤੀ ਅਤੇ ਸਮੁੱਚੀ ਲੋਕਾਈ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਤਰੱਕੀ ਲਈ ਅਰਦਾਸ ਕੀਤੀ। ਮਹਾਂ ਉਤਸਵ ਦੌਰਾਨ ਧਾਰਮਿਕ ਮਾਹੌਲ ਅਤੇ ਸ਼ਰਧਾ ਭਾਵਨਾ ਨੇ ਸੰਗਤਾਂ ਨੂੰ ਭਗਤੀ ਰੰਗ ਵਿਚ ਰੰਗਿਆ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਅਮੀਰ ਸਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹਨ। ਅਜਿਹੇ ਉਤਸਵ ਮਨੁੱਖ ਨੂੰ ਸੱਚਾਈ, ਨੇਕੀ, ਸੇਵਾ ਅਤੇ ਆਪਸੀ ਭਾਈਚਾਰੇ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮਾਤਾ ਦੁਰਗਾ ਦੀ ਪੂਜਾ ਸਾਨੂੰ ਜੀਵਨ ਵਿਚ ਹਿੰਮਤ, ਸੰਜਮ ਤੇ ਸਦਭਾਵਨਾ ਬਣਾਈ ਰੱਖਣ ਦੀ ਸਿੱਖਿਆ ਦਿੰਦੀ ਹੈ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਧਰਮ, ਸੰਸਕਾਰਾਂ ਅਤੇ ਰਵਾਇਤਾਂ ਨਾਲ ਜੋੜਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਨੇ ਮਹਾ ਉਤਸਵ ਦੇ ਆਯੋਜਨ ਲਈ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ । ਇਸ ਦੌਰਾਨ ਮਹਾ ਉਤਸਵ ਦੇ ਪ੍ਰਬੰਧਕਾਂ ਵਲੋਂ ਵਿਧਾਇਕ ਦਿਨੇਸ਼ ਚੱਢਾ ਨੂੰ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਸ੍ਰੀ ਸੀਤਾ ਰਾਮ ਮੰਦਰ ਔਲਖਾਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।