21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੰਜਾਬੀ ਮੂਲ ਦੀ ਸੰਸਦ ਮੈਂਬਰ ਸੀਮਾ ਮਲਹੋਤਰਾ ਬਰਤਾਨਵੀ ਸੰਸਦ ਦੀ ਖ਼ਜ਼ਾਨਾ ਚੋਣ ਕਮੇਟੀ ਦੀ ਮੈਂਬਰ ਚੁਣੀ ਗਈ

ਲੰਡਨ, 21 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਫੈਲਥਮ ਅਤੇ ਹੈਸਟਨ ਹਲਕੇ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਸੀਮਾ ਮਲਹੋਤਰਾ ਬਰਤਾਨੀਆ ਦੀ ਖ਼ਜ਼ਾਨਾ ਚੋਣ ਕਮੇਟੀ ਦੀ ਮੈਂਬਰ ਚੁਣੀ ਗਈ ...

ਅਜੀਤ ਡੈਸਕ 22-10-2026

ਲੰਡਨ, 21 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਫੈਲਥਮ ਅਤੇ ਹੈਸਟਨ ਹਲਕੇ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਸੀਮਾ ਮਲਹੋਤਰਾ ਬਰਤਾਨੀਆ ਦੀ ਖ਼ਜ਼ਾਨਾ ਚੋਣ ਕਮੇਟੀ ਦੀ ਮੈਂਬਰ ਚੁਣੀ ਗਈ ਹੈ।ਸੀਮਾ ਮਲਹੋਤਰਾ ਨੇ ਆਪਣੀ ਚੋਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮੈਨੂੰ ਖ਼ਜ਼ਾਨਾ ਚੋਣ ਕਮੇਟੀ ਦੀ ਮੈਂਬਰ ਚੁਣੇ ਜਾਣ ’ਤੇ ਬਹੁਤ ਖੁਸ਼ੀ ਹੈ। ਮੈਂ ਉਨ੍ਹਾਂ ਸਾਰੇ ਸੰਸਦੀ ਸਾਥੀਆਂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਵੋਟ ਦਿੱਤੀ।

ਮੈਂ ਆਪਣੇ ਤਜਰਬੇ ਅਤੇ ਵਿਚਾਰਾਂ ਰਾਹੀਂ ਕਮੇਟੀ ਦੇ ਮਹੱਤਵਪੂਰਨ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਹਾਂ। ਜ਼ਿਕਰਯੋਗ ਹੈ ਕਿ ਸੀਮਾ ਮਲਹੋਤਰਾ ਦਸੰਬਰ 2011 ਤੋਂ ਬਰਤਾਨਵੀ ਸੰਸਦ ਦੀ ਮੈਂਬਰ ਹਨ ਅਤੇ ਵੱਖ-ਵੱਖ ਸਰਕਾਰੀ ਅਤੇ ਸੰਸਦੀ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਬਰਤਾਨੀਆ ਦੀ ਲੇਬਰ ਸਰਕਾਰ ਵਿਚ ਬਤੌਰ ਰਾਜ ਵਿਦੇਸ਼ ਮੰਤਰੀ ਰਹਿ ਚੁੱਕੀ ਹੈ। ਜ਼ਿਕਰਯੋਗ ਹੈ ਕਿ ਖ਼ਜ਼ਾਨਾ ਚੋਣ ਕਮੇਟੀ ਬਰਤਾਨਵੀ ਸਰਕਾਰ ਦੀਆਂ ਆਰਥਿਕ ਨੀਤੀਆਂ, ਵਿੱਤ ਮੰਤਰਾਲੇ ਦੇ ਕੰਮਕਾਜ, ਬੈਂਕਿੰਗ ਅਤੇ ਵਿੱਤੀ ਪ੍ਰਣਾਲੀ ਦੀ ਸੰਸਦੀ ਨਿਗਰਾਨੀ ਕਰਦੀ ਹੈ।

ਪਿਛਲੀ ਖ਼ਬਰ ਸਿਮਰਨ ਨੇ 100 ਮੀਟਰ ਟੀ-12 ਮੁਕਾਬਲੇ ਵਿਚ ਏਸ਼ਿਆਈ ਪੈਰਾ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ ਦੂਜਾ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ 19 ਬੱਚਿਆਂ ਦੀ ਜਾਨ ਬਚਾਉਣ ਵਾਲੇ ਦਿਲ ਦੇ ਸਰਜਨ ਆਸਿਫ਼ ਹਸਨ ਦਾ ‘ਪ੍ਰਾਈਡ ਆਫ਼ ਬ੍ਰਿਟੇਨ’ ਪੁਰਸਕਾਰ ਨਾਲ ਸਨਮਾਨ