22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਐਨ. ਐਫ. ਐਲ. ਨੰਗਲ ਨੂੰ ਬੰਦ ਹੋਣੋਂ ਬਚਾਉਣ ਲਈ ਮੈਂ ਲਿਆਂਦਾ ਸੀ 600 ਕਰੋੜ ਦਾ ਗੈਸ ਪ੍ਰੋਜੈਕਟ-ਰਾਣਾ ਕੇ. ਪੀ. ਸਿੰਘ ਕਿਹਾ, ਪਾਰਲੀਮਨੀ ਸਕੱਤਰ ਹੁੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ 300 ਕਰੋੜ ਦਿਵਾ ਕੇ ਗੇਲ ਨੂੰ ਦਿੱਤੇ

ਨੰਗਲ, 21 ਅਗਸਤ (ਪ੍ਰੀਤਮ ਸਿੰਘ ਬਰਾਰੀ)- ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ.

ਗੈਸ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ। ਪੰਜਾਬ ਬੰਦ ਦੇ ਸੱਦੇ ਤਹਿਤ ਵੱਖ-ਵੱਖ ਥਾਈਂ ਬਾਜ਼ਾਰ ਰਹੇ ਬੰਦ 22-08-2026
ਨੰਗਲ, 21 ਅਗਸਤ (ਪ੍ਰੀਤਮ ਸਿੰਘ ਬਰਾਰੀ)- ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਮਹਿਲਾਵਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਖ਼ੁਲਾਸਾ ਕੀਤਾ ਕਿ ਨੰਗਲ ਵਿਖੇ ਗੈਸ ਅਥਾਰਿਟੀ ਆਫ਼ ਇੰਡੀਆ (ਗੇਲ) ਦਾ ਮਦਰ ਪਲਾਂਟ ਮੈਂ ਬਤੌਰ ਪਾਰਲੀਮਾਨੀ ਸਕੱਤਰ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਸਥਾਪਤ ਕਰਵਾਇਆ ਸੀ, ਜੋ ਕਿ ਮੇਰੀ ਅਹਿਮ ਪ੍ਰਾਪਤੀ ਹੈ। ਸਾਬਕਾ ਸਪੀਕਰ ਨੇ ਕਿਹਾ ਕਿ ਜਦੋਂ ਮੈਂ 2002 ਤੋਂ 2007 ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅੰਦਰ ਪਾਰਲੀਮਾਨੀ ਸਕੱਤਰ ਸੀ ਤਾਂ ਐਨ. ਐਫ. ਐਲ. ਨੰਗਲ ਇਕਾਈ ਬੰਦ ਹੋਣ ਦੇ ਕੰਢੇ ‘’ਤੇ ਸੀ ਕਿਉਂਕਿ ਇਹ ਪਲਾਂਟ ਕੇਵਲ ਬਿਜਲੀ ’ਤੇ ਚੱਲਦਾ ਸੀ, ਪਰ ਬਿਜਲੀ ਮਹਿੰਗੀ ਤੇ ਨਾ-ਮਾਤਰ ਮਿਲਣ ਕਾਰਨ ਫ਼ੈਕਟਰੀ ਚਲਾਉਣੀ ਔਖੀ ਹੋ ਗਈ ਸੀ। ਉਸ ਵੇਲੇ ਸੀ. ਐਮ. ਡੀ. ਗਰੇਵਾਲ ਨੇ ਸਪਸ਼ਟ ਕਿਹਾ ਸੀ ਕਿ ਜੇ ਗੈਸ ਨਾ ਆਈ ਤਾਂ ਨੰਗਲ ਫ਼ੇਲ੍ਹ ਹੋ ਜਾਵੇਗਾ। ਇਸ ਸੰਕਟ ਭਰੇ ਦੌਰ ਦੌਰਾਨ ਪਹਿਲ ਕਦਮੀ ਕਰਦਿਆਂ ਚਰਖੀ ਦਾਦਰੀ ਤੋਂ ਨੰਗਲ ਤੱਕ ਗੈਸ ਪਾਈਪ ਲਾਈਨ ਦਾ 600 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕਰਵਾਇਆ। ਕੇਂਦਰ ਦੀ ਨੀਤੀ ਮੁਤਾਬਿਕ ਅੱਧਾ ਖਰਚਾ ਸੂਬਾ ਸਰਕਾਰ ਨੂੰ ਦੇਣਾ ਸੀ। ਮੈਂ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਪੰਜਾਬ ਦੇ ਖ਼ਜ਼ਾਨੇ ‘’ਚੋਂ 300 ਕਰੋੜ ਰੁਪਏ ਲੈ ਕੇ ਗੇਲ ਨੂੰ ਦਿੱਤੇ ਅਤੇ 300 ਕਰੋੜ ਕੇਂਦਰ ਨੇ ਲਗਾਇਆ। ਇਸ ਨਾਲ ਨੰਗਲ ‘’ਚ ਗੈਸ ਦਾ ਮਦਰ ਪਲਾਂਟ ਸਥਾਪਿਤ ਹੋਇਆ ਅਤੇ ਐਨ.ਐਫ.ਐਲ. ਫ਼ੈਕਟਰੀ ਚੱਲੀ ਅਤੇ ਇਲਾਕੇ ਅੰਦਰ ਘਰਾਂ ਵਿਚ ਘਰੇਲੂ ਗੈਸ ਦੀ ਸਪਲਾਈ ਪਾਈਪ ਰਾਹੀਂ ਪਹੁੰਚੀ। ਉਨ੍ਹਾਂ ਦਾਅਵਾ ਕਰਦਿਆਂ ਆਖਿਆ ਕਿ ਘਰੇਲੂ ਗੈਸ ਸਿਲੰਡਰ ਭਰਾਉਣ ਤੋਂ ਮੁਕਤੀ ਮਹਿਲਾਵਾਂ ਨੂੰ ਮੈਂ ਦਵਾਈ ਹੈ, ਅੱਜ ਪੂਰੇ ਪੰਜਾਬ ਲਈ ਗੈਸ ਦੀ ਸਪਲਾਈ ਦਾ ਮੁੱਖ ਡਿਪੂ ਨੰਗਲ ਬਣਿਆ ਹੈ। ਗੈਸ ਪਾਈਪਲਾਈਨ ਸ਼੍ਰੀ ਅਨੰਦਪੁਰ ਸਾਹਿਬ ਤੱਕ ਪਹੁੰਚ ਗਈ ਹੈ ਅਤੇ ਹੁਣ ਰੋਪੜ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੱਕ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਬਲਾਕ ਕਾਂਗਰਸ ਕਮੇਟੀ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਇੰਪਰੂਵਮੈਂਟ ਟਰੱਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਸਾਬਕਾ ਕੌਂਸਲਰ ਵਿਜੇ ਕੌਂਸਲ ਅਤੇ ਦੀਪਕ ਨੰਦਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਧੋਲਰਾਂ ਤੇ ਕਤਲੌਰ ਪਿੰਡਾਂ ਦੀਆਂ ਮੋਟਰਾਂ ਤੋਂ ਸਾਮਾਨ ਚੋਰੀ ਦੀਆਂ ਘਟਨਾਵਾਂ ਨੇ ਕਿਸਾਨਾਂ ਦੀ ਨੀਂਦ ਉਡਾਈ ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਬੰਦ ਨੂੰ ਰੂਪਨਗਰ ਜ਼ਿਲ੍ਹੇ ’ਚ ਮਿਲਿਆ ਭਰਵਾਂ ਹੁੰਗਾਰਾ ਬਾਜ਼ਾਰਾਂ ਤੋਂ ਲੈ ਕੇ ਸਰਕਾਰੀ ਅਤੇ ਨਿੱਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।