19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਜੀ.ਐਮ.ਸੀ.ਐਚ.-16 ਵਿਖੇ ਫਾਇਰ ਸੇਫਟੀ ਮੌਕ ਡਰਿੱਲ ਕਰਵਾਈ

ਅਜੀਤ ਡੈਸਕ 07-05-2026

ਚੰਡੀਗੜ੍ਹ, 6 ਮਈ (ਮਾਰਕੰਡਾ)- ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ ਸੈਕਟਰ-16 ਚੰਡੀਗੜ੍ਹ ਵਿਖੇ ਇਕ ਅੱਗ ਸੁਰੱਖਿਆ ਮੌਕ ਡਰਿੱਲ ਕਰਵਾਈ ਗਈ | ਇਹ ਮੌਕ ਡਰਿੱਲ ਡਾ. ਦੀਪਿੰਦਰ ਸਿੰਘ ਨੋਡਲ ਅਫ਼ਸਰ (ਫਾਇਰ ਸੇਫਟੀ)-ਕਮ-ਆਪ੍ਰੇਸ਼ਨ ਹੈੱਡ ਦੀ ਨਿਗਰਾਨੀ ਹੇਠ ਡਾ. ਗੌਰਵ ਪਵਾਰ ਨੋਡਲ ਅਫ਼ਸਰ (ਆਫ਼ਤ ਪ੍ਰਬੰਧਨ)-ਕਮ-ਇੰਚਾਰਜ ਕੈਜ਼ੁਅਲਟੀ ਵਿਭਾਗ ਦੇ ਤਾਲਮੇਲ 'ਚ ਕਰਵਾਈ ਗਈ ਜਿਨ੍ਹਾਂ ਨੇ ਅਭਿਆਸ ਦੌਰਾਨ ਇੰਸੀਡੈਂਟ ਕਮਾਂਡਰ ਵਜੋਂ ਕੰਮ ਕੀਤਾ | ਅੱਗ ਲੱਗਣ ਦੀ ਇਹ ਘਟਨਾ ਬਹੁ-ਮੰਜ਼ਿਲਾ ਇਮਾਰਤ ਦੀ 5ਵੀਂ ਮੰਜ਼ਿਲ 'ਤੇ ਵਾਪਰੀ ਦਿਖਾਈ ਜਿੱਥੇ ਐਮਰਜੈਂਸੀ ਰਿਸਪਾਂਸ ਸਿਸਟਮ ਦੇ ਸਰਗਰਮ ਹੋਣ 'ਤੇ ਤੇਜ਼ ਤੇ ਤਾਲਮੇਲ ਵਾਲੀ ਕਾਰਵਾਈ ਸ਼ੁਰੂ ਕੀਤੀ ਗਈ | ਕੈਜ਼ੁਅਲਟੀ ਵਿਭਾਗ 'ਚ ਹਸਪਤਾਲ ਜਾਂਚ ਨੇ ਤੁਰੰਤ ਹਸਪਤਾਲ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਜਦੋਂ ਕਿ ਸੈਕਟਰ 17 ਦੇ ਫਾਇਰ ਸਟੇਸ਼ਨ ਨੂੰ ਵੀ ਸਮੇਂ ਸਿਰ ਐਲਰਟ ਭੇਜੇ ਗਏ | ਫਾਇਰ ਵਿਭਾਗ ਦੇ ਅਧਿਕਾਰੀ ਤੁਰੰਤ ਜਵਾਬ ਦਿੰਦੇ ਰਹੇ ਤੇ ਨਿਰਧਾਰਿਤ ਸਮੇਂ ਦੇ ਅੰਦਰ ਸਾਈਟ 'ਤੇ ਪਹੁੰਚ ਗਏ | ਇਸ ਮੌਕੇ ਡਾ. ਸੁਮਨ ਸਿੰਘ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਨੇ ਸਾਰੇ ਹਿੱਸੇਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਸਵੱਛ ਸਰਵੇਖਣ ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਸਰਗਰਮ, ਸਫ਼ਾਈ ਲਈ ਜਨ ਅਭਿਆਨ ਦੀ ਸ਼ੁਰੂਆਤ ਅਗਲੀ ਖ਼ਬਰ ਚੰਡੀਗੜ੍ਹ ਪੁਲਿਸ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 7 ਡੀ.ਐਸ.ਪੀ. ਤੇ 4 ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।