18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮਹਾਰਾਸ਼ਟਰ, ਕਰਨਾਟਕਾ ਤੇ ਉੱਤਰ ਪ੍ਰਦੇਸ਼ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਐੱਸ. ਏ.

ਅਜੀਤ ਡੈਸਕ 19-11-2026
ਐੱਸ. ਏ. ਐੱਸ. ਨਗਰ, 18 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਜਿਮਨਾਸਟਿਕ ਐਸੋਸੀਏਸ਼ਨ ਵਲੋਂ ਸਥਾਨਕ ਸੈਕਟਰ-78 ਸਥਿਤ ਸਪੋਰਟਸ ਕੰਪਲੈਕਸ ਵਿਖੇ ਕਰਵਾਈ ਜਾ ਰਹੀ ‘ਆਲ-ਏਜ਼ ਗਰੁੱਪ ਨੈਸ਼ਨਲ ਰਿਦਮਿਕ ਜਿਮਨਾਸਟਿਕ ਚੈਂਪੀਅਨਸ਼ਿਪ 2026-27’ ਦੇ ਅੱਜ ਦੂਜੇ ਦਿਨ ਪੰਜਾਬ, ਹਰਿਆਣਾ, ਮਹਾਰਾਸ਼ਟਰ, ਕਰਨਾਟਕਾ ਤੇ ਉੱਤਰ ਪ੍ਰਦੇਸ਼ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ। 17 ਨਵੰਬਰ ਤੋਂ 20 ਨਵੰਬਰ ਤੱਕ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਵਿਚ 20 ਸੂਬਿਆਂ ਦੇ 250 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ। ਅੱਜ ਦੂਜੇ ਦਿਨ ਹੋਏ ਰਿਦਮਿਕ ਜਿਮਨਾਸਟਿਕ ਸੀਨੀਅਰ ਵਰਗ ਦੇ 5 ਬਾਲ ਉਮਰ ਵਰਗ, ਰਿਦਮਿਕ ਜਿਮਨਾਸਟਿਕ ਸੀਨੀਅਰ ਵਰਗ ਦੇ 3 ਹੂਪ 2 ਕਲੱਬ ਉਮਰ ਵਰਗ ਅਤੇ ਰਿਦਮਿਕ ਜਿਮਨਾਸਟਿਕ ਸੀਨੀਅਰ ਸਮੂਹ ਆਲ ਰਾਊਂਡ ਉਮਰ ਵਰਗ ਵਿਚ ਮਹਾਰਾਸ਼ਟਰ ਦੀ ਅਨੁਸ੍ਰੀ ਬਾਪਤ, ਆਰਿਆ ਕਦਮ, ਸੈਦੰਨਿਆ ਸ਼ਿੰਦੇ, ਸ਼ਰਾਯੂ ਪਾਟਿਲ, ਸਵਰੰਗੀ ਨਵੇਕਰ, ਤਵੀਸ਼ਾ ਕੌਂਦਰ ਨੇ ਪਹਿਲਾ ਸਥਾਨ ਅਤੇ ਪੰਜਾਬ ਦੀ ਅੰਕਿਤਾ, ਅਨੁਮੀਤ ਕੌਰ, ਮਨਸਵਨੀ ਨਰਾਇਣਨ, ਪਹਿਲਪ੍ਰੀਤ ਕੌਰ, ਪ੍ਰੀਤੀ, ਤੇਜਸਵਿਨੀ ਨਰਾਇਣਨ ਨੇ ਦੂਜਾ ਸਥਾਨ, ਜਦਕਿ ਕਰਨਾਟਕਾ ਦੀ ਕੋਮਲਾ. ਆਰ, ਮਾਨਿਆ ਪੀ ਰੈਡੀ, ਪ੍ਰਾਥਨਾ ਕੇ. ਆਰ, ਰੀਆ ਬਾਫਨਾ ਤੇ ਵਾਰੂਨੀ ਬੀ. ਐਸ. ਤੀਜੇ ਸਥਾਨ ‘ਤੇ ਰਹੀਆਂ। ਇਸੇ ਤਰ੍ਹਾਂ ਰਿਦਮਿਕ ਜਿਮਨਾਸਟਿਕ ਦੇ ਸਬ-ਜੂਨੀਅਰ ਉਮਰ ਵਰਗ ਦੇ ਹੂਪ ਦੇ ਫਾਈਨਲ ਮੁਕਾਬਲੇ ਵਿਚ ਪੰਜਾਬ ਦੀ ਮਿਹਿਕਾ ਰਾਮਕ੍ਰਿਸ਼ਨ ਕੁਲਕਰਨੀ ਨੇ ਪਹਿਲਾ, ਉੱਤਰ ਪ੍ਰਦੇਸ਼ ਦੀ ਵੇਵਿਨਾ ਬਾਂਸਲ ਨੇ ਦੂਜਾ, ਜਦਕਿ ਮਹਾਰਾਸ਼ਟਰ ਦੀ ਕਿਆਰਾ ਸਾਵਲਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਰਿਦਮਿਕ ਜਿਮਨਾਸਟਿਕ ਦੇ ਸਬ-ਜੂਨੀਅਰ ਉਮਰ ਵਰਗ ਦੇ ਬਾਲ ਦੇ ਫਾਈਨਲ ਮੁਕਾਬਲੇ ਵਿਚ ਪੰਜਾਬ ਦੀ ਮਿਹਿਕਾ ਰਾਮ ਕ੍ਰਿਸ਼ਨ ਕੁਲਕਰਨੀ ਨੇ ਪਹਿਲਾ, ਹਰਿਆਣਾ ਦੀ ਕੈਰਾ ਨਈਅਰ ਨੇ ਦੂਜਾ, ਜਦਕਿ ਮਹਾਰਾਸ਼ਟਰ ਦੀ ਸ਼ੁਭੋਸ੍ਰੀ ਦਾਸ ਨੇ ਤੀਜਾ ਸਥਾਨ ਹਾਸਿਲ ਕੀਤਾ। ਅੱਜ ਦੂਜੇ ਦਿਨ ਦੇ ਸਮਾਗਮ ਦੇ ਮੁੱਖ ਮਹਿਮਾਨ ਦ੍ਰੋਣਾਚਾਰੀਆ ਐਵਾਰਡੀ ਅਤੇ ਡਾਇਰੈਕਟਰ ਟ੍ਰੇਨਿੰਗ ਪੀ. ਆਈ. ਐਸ. ਜੀਵਨਜੋਤ ਸਿੰਘ ਤੇਜਾ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਮਨਦੀਪ ਕੌਸ਼ਲ ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ, ਰਛਪਾਲ ਸਿੰਘ ਕੂਨਰ (ਕੈਨੇਡਾ), ਸ਼ਵਿੰਦਰ ਸਿੰਘ ਧਾਲੀਵਾਲ ਅਤੇ ਬਲਦੇਵ ਸਿੰਘ ਫੁੱਲ ਨੇ ਵੀ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਸ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਬਾਲ ਮੁਕੰਦ ਸ਼ਰਮਾ ਚੀਫ਼ ਪੈਟਰਨ (ਪੀ. ਟੀ. ਪੀ. ਸੀ.) ਅਤੇ ਸਾਬਕਾ ਚੇਅਰਮੈਨ ਪੰਜਾਬ ਰਾਜ ਫੂਡ ਕਮਿਸ਼ਨ ਵਲੋਂ ਝੰਡਾ ਲਹਿਰਾ ਕੇ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪੰਜਾਬ ਜਿਮਨਾਸਟਿਕ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ ਨੇ ਮੁੱਖ ਮਹਿਮਾਨ ਬਾਲ ਮੁਕੰਦ ਸ਼ਰਮਾ, ਵਿਸ਼ੇਸ਼ ਮਹਿਮਾਨ ਮੇਜਰ ਦੀਪਕ ਚੌਧਰੀ, ਡਾਇਰੈਕਟਰ ਟਾਊਨ ਪਲਾਨਿੰਗ ਪੰਜਾਬ ਐਸ. ਪੀ. ਐਸ. ਔਜਲਾ, ਪੰਜਾਬ ਜਿਮਨਾਸਟਿਕ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਕਰਨਲ ਜੋਗਿੰਦਰ ਸਿੰਘ, ਸਕੱਤਰ ਭੁਪਿੰਦਰ ਸਿੰਘ ਘੁੰਮਣ, ਜਿਮਨਾਸਟਿਕ ਫੈਡਰੇਸ਼ਨ ਆਫ਼ ਇੰਡੀਆ ਦੀ ਮੀਤ ਪ੍ਰਧਾਨ ਮੇਜਰ ਡਾ. ਸਤਪਾਲ ਕੌਰ, ਬਲਦੇਵ ਸਿੰਘ ਫੁੱਲ (ਯੂ. ਕੇ.), ਰਣਜੀਤ ਸਿੰਘ, ਪ੍ਰੋ. ਅਵਤਾਰ ਸਿੰਘ ਇੰਚਾਰਜ ਅਜੀਤ ਉਪ ਦਫ਼ਤਰ ਚੰਡੀਗੜ੍ਹ ਤੇ ਮੁਹਾਲੀ, ਡਾ. ਵਰਿੰਦਰ ਸਿੰਘ ਭੁੱਲਰ ਅਤੇ ਐਨ. ਆਈ. ਐਸ. ਦੇ ਸਾਬਕਾ ਚੀਫ਼ ਕੋਚ ਸੁਰਜੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ।
ਪਿਛਲੀ ਖ਼ਬਰ o ਸੂਝਵਾਨ ਪੰਜਾਬੀ ਤੇ ਅਣਖੀ ਕਿਸਾਨ ਅਕਾਲੀ ਦਲ ਤੇ ਭਾਜਪਾ ਗੱਠਜੋੜ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ-ਮੱਛਲੀ ਕਲਾਂ ਅਗਲੀ ਖ਼ਬਰ ਪੰਚਕੂਲਾ ਪੁਲਿਸ ਨੇ 3 ਸਨੈਚਰ ਕੀਤੇ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।