19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

‘ਟਾਈਮ’ 100 ਨੈਕਸਟ ਇੰਡੀਆ’ ਦੀ ਸੂਚੀ ’ਚ ਆਲੀਆ, ਦਿਲਜੀਤ ਤੇ ਆਰੀਅਨ ਸਮੇਤ ਕਈ ਪ੍ਰਮੁੱਖ ਹਸਤੀਆਂ ਸ਼ਾਮਿਲ

ਨਵੀਂ ਦਿੱਲੀ, 19 ਨਵੰਬਰ (ਪੀ.ਟੀ.ਆਈ.)-ਅੰਤਰਰਾਸ਼ਟਰੀ ਮੈਗਜ਼ੀਨ ‘ਟਾਇਮ’ ਨੇ ਪਹਿਲੀ ਵਾਰ ਆਪਣੀ ‘ਟਾਇਮ 100 ਨੈਕਸਟ ਇੰਡੀਆ 2026’ ਸੂਚੀ ਜਾਰੀ ਕੀਤੀ ਹੈ। ਕਾਰੋਬਾਰ, ਮਨੋਰੰਜਨ, ਵਿਗਿਆਨ, ਖੇਡਾਂ ਤੇ ਸਮਾਜਿਕ ਸਰਗਰਮੀਆਂ ਦੇ ਖੇਤਰਾਂ ’ਚ ਭਾਰਤ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ...

ਅਜੀਤ ਡੈਸਕ 19-11-2026

ਨਵੀਂ ਦਿੱਲੀ, 19 ਨਵੰਬਰ (ਪੀ.ਟੀ.ਆਈ.)-ਅੰਤਰਰਾਸ਼ਟਰੀ ਮੈਗਜ਼ੀਨ ‘ਟਾਇਮ’ ਨੇ ਪਹਿਲੀ ਵਾਰ ਆਪਣੀ ‘ਟਾਇਮ 100 ਨੈਕਸਟ ਇੰਡੀਆ 2026’ ਸੂਚੀ ਜਾਰੀ ਕੀਤੀ ਹੈ। ਕਾਰੋਬਾਰ, ਮਨੋਰੰਜਨ, ਵਿਗਿਆਨ, ਖੇਡਾਂ ਤੇ ਸਮਾਜਿਕ ਸਰਗਰਮੀਆਂ ਦੇ ਖੇਤਰਾਂ ’ਚ ਭਾਰਤ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਾਲੀਆਂ ਉੱਭਰਦੀਆਂ ਸ਼ਖ਼ਸੀਅਤਾਂ ਨੂੰ ਮਾਨਤਾ ਦਿੰਦੀ ਇਸ ਸੂਚੀ ’ਚ ਬਾਲੀਵੁੱਡ ਅਦਾਕਾਰਾ ਆਲੀਆ ਭੱਟ, ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ, ਫ਼ਿਲਮ ਨਿਰਮਾਤਾ ਆਰੀਅਨ ਖ਼ਾਨ, ਪਾਇਲ ਕਪਾਡੀਆ ਤੇ ਥੇਜਾ ਰੀਓ ਸਮੇਤ ਕਈ ਪ੍ਰਮੁੱਖ ਹਸਤੀਆਂ ਨੂੰ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ।

ਆਲੀਆ ਭੱਟ ਮੈਗਜ਼ੀਨ ਦੇ ਇਕ ਕਵਰ ਪੇਜ ’ਤੇ ਨਜ਼ਰ ਆ ਰਹੀ ਹੈ, ਜਦਕਿ ਆਰੀਅਨ ਖ਼ਾਨ, ਪਾਇਲ ਕਪਾਡੀਆ ਤੇ ਰੀਓ ਇਕ ਹੋਰ ਪੰਨੇ ’ਤੇ ਇਕੱਠੇ ਦਿਖਾਈ ਦੇ ਰਹੇ ਹਨ। ਪੁਲਾੜ ਤਕਨਾਲੋਜੀ ਕੰਪਨੀ ਸਕਾਈਰੂਟ ਏਅਰੋਸਪੇਸ ਦੇ ਸਹਿ-ਸੰਸਥਾਪਕ ਪਵਨ ਕੁਮਾਰ ਚੰਦਨਾ ਵੀ ਮੈਗਜ਼ੀਨ ਦੇ ਇਕ ਵੱਖਰੇ ਕਵਰ ਪੇਜ ’ਤੇ ਨਜ਼ਰ ਆ ਰਹੇ ਹਨ।  ਮਨੋਰੰਜਨ ਜਗਤ ਵਿਚੋਂ ਅਦਾਕਾਰਾ ਸਮੰਥਾ ਰੂਥ ਪ੍ਰਭੂ, ਸਾਈ ਪੱਲਵੀ, ਨਯਨਤਾਰਾ, ਅਦਾਕਾਰ ਵਿੱਕੀ ਕੌਸ਼ਲ, ਅਲੀ ਫ਼ਜ਼ਲ, ਈਸ਼ਾਨ ਖੱਟਰ, ਵੇਦਾਂਗ ਰੈਨਾ ਸਮੇਤ ਕਈ ਹੋਰ ਕਲਾਕਾਰਾਂ ਨੂੰ ਇਸ ਸੂਚੀ ਵਿਚ ਜਗ੍ਹਾ ਮਿਲੀ ਹੈ।

ਸੰਗੀਤ ਦੇ ਖੇਤਰ ਵਿਚੋਂ ਅਨਿਰੁੱਧ ਰਵੀਚੰਦਰ, ਅਰਿਵੂ, ਦਿਲਜੀਤ ਦੋਸਾਂਝ, ਫਹੀਮ ਅਬਦੁੱਲਾ, ਈਸ਼ਾਨ ਘੋਸ਼, ਜਸਲੀਨ ਰਾਇਲ ਤੇ ਪ੍ਰਤੀਕ ਕੁਹਾੜ ਨੂੰ ਸੂਚੀ ’ਚ ਥਾਂ ਦਿੱਤੀ ਗਈ ਹੈ। ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਤੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਵੀ ਜੂਨ 2025 ’ਚ ਇਤਿਹਾਸਕ ਐਕਸੀਓਮ-4 ਮਿਸ਼ਨ ਲਈ ਇਸ ਸੂਚੀ ’ਚ ਸ਼ਾਮਿਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਪਹਿਲੀ ਸੂਚੀ ਦੇ ਜਾਰੀ ਹੋਣ ਦੇ ਮੌਕੇ ’ਤੇ ਟਾਇਮ ਮੈਗਜ਼ੀਨ ਵਲੋਂ 12 ਦਸੰਬਰ ਨੂੰ ਮੁੰਬਈ ਵਿਚ ‘ਟਾਇਮ 100 ਨੈਕਸਟ ਇੰਡੀਆ ਗਾਲਾ’ ਸਮਾਗਮ ਵੀ ਕਰਵਾਇਆ ਜਾਵੇਗਾ।

 

ਪਿਛਲੀ ਖ਼ਬਰ ‘ਟਾਈਮ 100 ਨੈਕਸਟ’ ਦੀ ਸੂਚੀ ’ਚ 9 ਭਾਰਤੀ ਖਿਡਾਰੀਆਂ ਨੂੰ ਮਿਲੀ ਜਗ੍ਹਾ ਅਗਲੀ ਖ਼ਬਰ ਭਾਰਤ ਹੁਣ ਇੱਕ ਖੁਸ਼ਹਾਲ ਦੇਸ਼, ਪਰ ਸਵੱਛਤਾ ’ਚ ਇਸਦਾ ਪ੍ਰਦਰਸ਼ਨ ਮਾੜਾ- ਸੁਪਰੀਮ ਕੋਰਟ