19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਵਰਕਰਜ਼ ਫੈਡਰੇਸ਼ਨ ਇੰਟਕ ਦੀ ਮੀਟਿੰਗ <br/>

ਅਜੀਤ ਡੈਸਕ 30-01-2026
ਲੁਧਿਆਣਾ, 29 ਜਨਵਰੀ (ਜਤਿੰਦਰ ਭੰਬੀ)-ਵਰਕਰਜ਼ ਫੈਡਰੇਸ਼ਨ ਇੰਟਕ ਪੀ. ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਵਲੋਂ ਪ੍ਰਧਾਨ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਢੋਲੇਵਾਲ ਸਬ-ਸਟੇਸ਼ਨ ਵਿਖੇ ਸਾਥੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ 66 ਕੇ.ਵੀ. ਸਬ ਸਟੇਸ਼ਨਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ, ਕਿਸੇ ਵੀ ਸਬ ਸਟੇਸ਼ਨ 'ਤੇ ਕੰਮ ਕਰਨ ਵਾਲੇ ਐਸ.ਐਸ.ਏ, ਐਸ.ਐਸ.ਓ. ਤੇ ਓ.ਸੀ. ਦੀ ਬਹੁਤ ਘਾਟ ਹੈ | ਪੰਜਾਬ ਦੇ ਬਿਜਲੀ ਮੰਤਰੀ ਦਾ ਧਿਆਨ ਇਸ ਪਾਸੇ ਬਿਲਕੁਲ ਵੀ ਨਹੀਂ ਹੈ | ਸਬ ਸਟੇਸ਼ਨ ਦੇ ਆਲ਼ੇ ਦੁਆਲੇ ਕੂੜੇ ਦੀ ਭਰਮਾਰ ਹੈ, ਕੋਈ ਵੀ ਸਬ ਸਟੇਸ਼ਨ ਦੀ ਦੇਖ ਰੇਖ ਨਹੀਂ ਹੈ | ਇਸ ਮੌਕੇ ਜੈਮਸ ਮਸੀਹ ਨੇ ਹੋਰ ਜਥੇਬੰਦੀ ਨੂੰ ਛੱਡ ਕੇ ਵਰਕਰਜ਼ ਫੈਡਰੇਸ਼ਨ ਇੰਟਕ ਦਾ ਪੱਲਾ ਫੜਿਆ | ਜੈਮਸ ਮਸੀਹ ਨੇ ਕਿਹਾ ਕਿ ਜੋ ਸਾਥੀ ਯੂਨੀਅਨ ਵਿਚ ਕੰਮ ਕਰਦੇ ਹਨ, ਉਨ੍ਹਾਂ ਵਲੋਂ ਆਮ ਵਰਕਰਾਂ ਦਾ ਸਾਥ ਦਿੱਤਾ ਜਾ ਰਿਹਾ ਹੈ | ਇਸ ਮੌਕੇ ਪ੍ਰਧਾਨ ਸਵਰਨ ਸਿੰਘ ਨੇ ਜੈਮਸ ਮਸੀਹ ਦਾ ਜਥੇਬੰਦੀ ਵਿਚ ਆਉਣ 'ਤੇ ਧੰਨਵਾਦ ਕੀਤਾ | ਇਸ ਮੌਕੇ ਬਲਦੇਵ ਸਿੰਘ ਜੇ.ਈ ਨੂੰ ਸੈਂਟਰਲ ਜ਼ੋਨ ਦਾ ਪ੍ਰਧਾਨ ਥਾਪਿਆ ਗਿਆ | ਇਸ ਮੌਕੇ ਗੁਰਦੀਪ ਸਿੰਘ ਵਰਕਿੰਗ ਪ੍ਰਧਾਨ, ਸੰਤੋਸ਼ ਮੋਰਿਆ, ਕਵਲਜੀਤ ਸੰਧੂ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਾਂ ਬਗਲਾਮੁਖੀ ਧਾਮ ਵਿਖੇ ਹੋਣ ਵਾਲਾ ਮਹਾਂਯੱਗ ਦਾਨ, ਤਪੱਸਿਆ ਅਤੇ ਮਨੁੱਖੀ ਜੀਵਨ ਨੂੰ ਸ਼ੁੱਧ ਕਰਨ ਦਾ ਮਾਧਿਅਮ ਬਣੇਗਾ-ਨ... ਅਗਲੀ ਖ਼ਬਰ ਕੌਂਸਲਰ ਸਤਨਾਮ ਢਿੱਲੋਂ ਵਲੋਂ ਸੁੰਦਰ ਨਗਰ ਵਿਖੇ ਟਿਊਬਵੈੱਲ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।