ਲੁਧਿਆਣਾ, 29 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਮਾਂ ਬਗਲਾਮੁਖੀ ਧਾਮ ਪੱਖੋਵਾਲ ਰੋਡ ਵਿਖੇ ਹੋਣ ਵਾਲੇ 243 ਘੰਟੇ ਦੇ ਅਖੰਡ ਮਹਾਂਯੱਗ ਦੇ ਸੱਦੇ ਨੂੰ ਸਵੀਕਾਰ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹੰਤ ਪ੍ਰਵੀਨ ਚÏਧਰੀ ਦੀ ਨਿਗਰਾਨੀ ਹੇਠ 11 ਤੋਂ 21 ਫਰਵਰੀ ਤੱਕ ਕਰਵਾਇਆ ਜਾ ਰਿਹਾ ਇਹ ਮਹਾਂਯੱਗ ਦਾਨ, ਤਪੱਸਿਆ ਅਤੇ ਮਨੁੱਖੀ ਜੀਵਨ ਦੀ ਸ਼ੁੱਧਤਾ ਦਾ ਮਾਧਿਅਮ ਹੋਵੇਗਾ | ਅਖੰਡ ਮਹਾਂਯੱਗ ਨੂੰ ਸਨਾਤਨ ਸਭਿਆਚਾਰ ਦਾ ਪ੍ਰਤੀਕ ਦੱਸਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲੁਧਿਆਣਾ ਦੀ ਪਵਿੱਤਰ ਧਰਤੀ 'ਤੇ ਅਜਿਹਾ ਸ਼ਾਨਦਾਰ ਸਮਾਗਮ ਦੇਸ਼ ਦੀ ਸ਼ਾਂਤੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ ¢ ਮਹੰਤ ਪ੍ਰਵੀਨ ਚÏਧਰੀ ਨੇ ਕਿਹਾ ਕਿ ਮਾਂ ਬਗਲਾਮੁਖੀ ਧਾਮ, ਪੱਖੋਵਾਲ ਰੋਡ ਨੂੰ ਜਲਦੀ ਹੀ ਸ਼ਕਤੀਪੀਠਾਂ ਵਿਚ ਸ਼ਾਮਿਲ ਕੀਤਾ ਜਾਵੇਗਾ ¢ ਪ੍ਰਾਚੀਨ ਸਮੇਂ ਵਿਚ ਰਿਸ਼ੀ-ਸੰਤਾਂ ਨੇ ਸ਼ਕਤੀਪੀਠਾਂ ਦੀ ਸਥਾਪਨਾ ਲਈ ਯੱਗ ਅਪਣਾਇਆ ਸੀ ¢ ਹੁਣ ਮਾਂ ਬਗਲਾਮੁਖੀ ਧਾਮ ਦੇ ਸੇਵਕਾਂ ਦੇ ਪਰਿਵਾਰ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ¢ 11 ਤੋਂ 21 ਫਰਵਰੀ ਤੱਕ ਹੋਣ ਵਾਲੇ ਅਖੰਡ ਮਹਾਂਯੱਗ ਨੂੰ ਜਲਦੀ ਹੀ ਸ਼ਕਤੀਪੀਠਾਂ ਵਿਚ ਸ਼ਾਮਿਲ ਕੀਤਾ ਜਾਵੇਗਾ, ਜੋ ਕਿ ਬਗਲਾਮੁਖੀ ਸੇਵਕ ਪਰਿਵਾਰ ਦੀ ਮਿਹਨਤ ਅਤੇ ਸਮਰਪਣ ਭਾਵਨਾ ਸਦਕਾ ਹੈ¢ ਉਨ੍ਹਾਂ ਕਿਹਾ ਕਿ ਧਾਮ ਦੇ ਸੇਵਕ ਮਾਂ ਬਗਲਾਮੁਖੀ ਦੇ ਭਗਤਾਂ ਨੂੰ ਸ਼ਰਧਾ ਨਾਲ ਮਾਂ ਦਾ ਸੱਦਾ (ਅਖੰਡ ਮਹਾਂਯੱਗ ਦਾ ਸੱਦਾ) ਪੇਸ਼ ਕਰ ਰਹੇ ਹਨ¢ ਧਾਮ ਦੇ ਮੁੱਖ ਸੇਵਕ ਮਨਜੀਤ ਛੱਤਵਾਲ, ਸੇਵਕ ਨਮਨਜੋਤ ਛੱਤਵਾਲ, ਕਰਨ ਸ਼ਾਂਡਿਲਿਆ, ਮੋਹਿਤ ਸੂਦ, ਰਾਣਾ ਰਣਜੀਤ ਸਿੰਘ ਨੇ ਕਿਹਾ ਕਿ ਹਜ਼ਾਰਾਂ ਸ਼ਰਧਾਲੂ ਹਰ ਰੋਜ਼ ਮਹਾਂਯੱਗ ਵਿਚ ਹਿੱਸਾ ਲੈਣਗੇ ਅਤੇ ਭੇਟ ਚੜ੍ਹਾਉਣਗੇ |