19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਭਾਵਾਧਸ ਵਲੋਂ ਹਿਮਾਚਲ ਤੋਂ ਪਾਵਨ ਵਾਲਮੀਕਿ ਤੀਰਥ ਤੱਕ ਤੀਜੀ ਸ਼ੋਭਾ ਯਾਤਰਾ ਦਾ ਪੰਜਾਬ ਆਉਣ ’ਤੇ ਕੀਤਾ ਗਿਆ ਸ਼ਾਨਦਾਰ ਸਵਾਗਤ-ਵਿਜੈ ਦਾਨਵ

ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਅਤੇ ਭਾਵਾਧਸ ਹਿਮਾਚਲ ਦੇ ਪ੍ਰਧਾਨ ਲੱਕੀ ਤੇਜ਼ੀ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿਚ ਹਿਮਾਚਲ ਤੋਂ ਪਾਵਨ ਵਾਲਮੀਕਿ ਤੀਰਥ ਤੱਕ ਤੀਜੀ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ ਸ਼ਰਧਾਲੂਆਂ ਨੂੰ ਪਾਵਨ ਵਾਲਮੀਕਿ ਅੰਮ੍ਰਿਤਸਰ ਦੇ ਦਰਸ਼ਨ ਕਰਵਾ ਕੇ ਭਗਵਾਨ ਵਾਲਮੀਕਿ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਸ਼ੋਭਾ ਯਾਤਰਾ ਦਾ ਪੰਜਾਬ ਵਿਚ ਆਉਣ ’ਤੇ ਭਾਵਾਧਸ ਦੇ ਸਮੂਹ ਅਹੁਦੇਦਾਰਾਂ ਦੁਆਰਾ ਤੀਰਥ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਅਜੀਤ ਡੈਸਕ 19-10-2026
ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਅਤੇ ਭਾਵਾਧਸ ਹਿਮਾਚਲ ਦੇ ਪ੍ਰਧਾਨ ਲੱਕੀ ਤੇਜ਼ੀ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿਚ ਹਿਮਾਚਲ ਤੋਂ ਪਾਵਨ ਵਾਲਮੀਕਿ ਤੀਰਥ ਤੱਕ ਤੀਜੀ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ ਸ਼ਰਧਾਲੂਆਂ ਨੂੰ ਪਾਵਨ ਵਾਲਮੀਕਿ ਅੰਮ੍ਰਿਤਸਰ ਦੇ ਦਰਸ਼ਨ ਕਰਵਾ ਕੇ ਭਗਵਾਨ ਵਾਲਮੀਕਿ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਸ਼ੋਭਾ ਯਾਤਰਾ ਦਾ ਪੰਜਾਬ ਵਿਚ ਆਉਣ ’ਤੇ ਭਾਵਾਧਸ ਦੇ ਸਮੂਹ ਅਹੁਦੇਦਾਰਾਂ ਦੁਆਰਾ ਤੀਰਥ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਵਿਜੇ ਦਾਨਵ ਨੇ ਦੱਸਿਆ ਕਿ ਭਾਵਾਧਸ ਵਲੋਂ ਕੀਤਾ ਗਿਆ ਉਕਤ ਕੰਮ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਜਾਣਦੀਆਂ ਹਨ, ਉਹ ਸਦਾ ਅਮਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਭਾਰਤੀ ਸੰਸਕ੍ਰਿਤੀ ਦੇ ਜਨਕ ਹਨ ਅਤੇ ਉਨ੍ਹਾਂ ਦੁਆਰਾ ਰਚਿਤ ਮਹਾ ਰਾਮਾਇਣ ਵਿਸ਼ਵ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਹੈ ਅਤੇ ਭਗਵਾਨ ਵਾਲਮੀਕਿ ਦੀ ਮਹਾ ਰਾਮਾਇਣ ਦੀ ਰਚਨਾ ਸੰਪੂਰਨ ਮਨੁੱਖਤਾ ਦੇ ਕਲਿਆਣ ਲਈ ਕੀਤੀ ਗਈ ਸੀ। ਇਸ ਲਈ ਸਾਨੂੰ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਉਚ ਸਿੱਖਿਆ ਦਿਵਾਉਣੀ ਚਾਹੀਦੀ ਹੈ ਕਿਉਂਕਿ ਸਿੱਖਿਅਤ ਨਾਗਰਿਕ ਹੀ ਇਕ ਚੰਗਾ ਸਮਾਜ ਬਣਾਉਂਦੇ ਹਨ। ਸਮਾਗਮ ਦੇ ਅੰਤ ਵਿਚ ਅਹੁਦੇਦਾਰਾਂ ਨੂੰ ਵਿਜੇ ਦਾਨਵ ਦੁਆਰਾ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮਨੋਜ ਕੈਨੇਡੀ ਲੋਕ ਸਹੋਤਾ, ਅਮਨ ਸਹੋਤਾ, ਸਵਰਨ ਸੋਨੀ, ਰਾਜ ਕੁਮਾਰ ਜਲੰਧਰ, ਕਿੱਕਰ ਸਹੋਤਾ, ਇਸ ਸਮੇਂ ਸੰਜੇ ਦਿਸ਼ਾਵਰ ਅਕਸ਼ੈ ਰਾਜ, ਸੰਨੀ ਪਬਮੇ, ਕਨੌਜ ਦਾਨਵ, ਪਵਨਦੀਪ ਲੁਹਾਰਾ, ਅਸ਼ੋਕ ਦਾਨਵ, ਰੋਹਿਤ ਸਹੋਤਾ, ਰਾਜ ਰਾਣੀ ਗੋਮਤੀ, ਕਨੌਜ ਪ੍ਰਕਾਸ਼, ਅਸ਼ੋਕ ਸੁੰਦਰ, ਈਸ਼ੂ ਢੀਂਗੀਆ, ਮਿੰਕਲ ਬਿਰਲਾ, ਸ਼ਿਵ ਪਾਰਚਾ, ਸੁਰੇਸ਼ ਸ਼ੈਲੀ, ਬਲਜੀਤ ਪੰਮੀ, ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਲਲਤੋਂ ਕਲਾਂ ਦੀ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ ਅਗਲੀ ਖ਼ਬਰ ਡਾ. ਕਲਾਮ ਨੂੰ ਯਾਦ ਕਰਦਿਆਂ ਐੱਸ.ਸੀ.ਡੀ. ਕਾਲਜ ਦੇ ਵਿਦਿਆਰਥੀਆਂ ਵਲੋਂ ਦਿੱਤੀ ਗਈ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।