19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਕੈਲਗਰੀ ਅਤੇ ਅਮਰੀਕਾ ਹੋਣ ਵਾਲੇ ਸਿੱਧੂ ਮੂਸੇਵਾਲਾ ਦੇ ਸ਼ੋਅ ਸਾਈਨਡ ਟੂ ਗੌਡ ਮੁਲਤਵੀ - ਬਲਕੌਰ ਸਿੰਘ ਸਿੱਧੂ

ਕੈਲਗਰੀ, 19 ਅਕਤੂਬਰ (ਜਸਜੀਤ ਸਿੰਘ ਧਾਮੀ) - ਕੈਲਗਰੀ ਵਿਖੇ 19 ਅਕਤੂਬਰ 2026 ਨੂੰ ਹੋਣ ਵਾਲੇ ਸਿੱਧੂ ਮੂਸੇਵਾਲਾ ਦੇ ਸ਼ੋਅ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿੱਧੂ ਦੇ ਪਿਤਾ...

ਅਜੀਤ ਡੈਸਕ 19-10-2026

ਕੈਲਗਰੀ, 19 ਅਕਤੂਬਰ (ਜਸਜੀਤ ਸਿੰਘ ਧਾਮੀ) - ਕੈਲਗਰੀ ਵਿਖੇ 19 ਅਕਤੂਬਰ 2026 ਨੂੰ ਹੋਣ ਵਾਲੇ ਸਿੱਧੂ ਮੂਸੇਵਾਲਾ ਦੇ ਸ਼ੋਅ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਦਿੱਤੀ ਹੈ । ਉਨਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋ ਬਾਅਦ ਲੋਕਾਂ ਵਲੋ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਫਿਲਹਾਲ ਇਹ ਸੋਅ ਜੋ ਕੈਲਗਰੀ ਅਤੇ ਅਮਰੀਕਾ ਵਿਚ ਹੋਣੇ ਸੀ ਮੁਲਤਵੀ ਕੀਤੇ ਗਏ ਹਨ। ਉਨਾਂ ਕਿਹਾ ਕਿ ਮੇਰੇ ਲਈ ਮੇਰਾ ਹਲਕਾ ਅਤੇ ਮੇਰਾ ਪੰਜਾਬ ਸਭ ਤੋ ਪਹਿਲਾਂ ਹੈ। ਮੈਂ ਕੈਲਗਰੀ ਅਤੇ ਅਮਰੀਕਾ ਵਿਚ ਸਾਰੇ ਬੈਠੇ ਵੀਰਾਂ ਅਤੇ ਚਾਹੁੰਣ ਵਾਲਿਆ ਤੋਂ ਮੁਆਫ਼ੀ ਚਾਹੁੰਦਾ ਹਾਂ ਕਿ ਇਸ ਵਾਰ ਮੈਂ ਤੁਹਾਡੇ ਵਿਚ ਨਹੀ ਪਹੁੰਚ ਸਕਿਆ। ਉਨਾਂ ਕਿਹਾ ਕਿ ਬਹੁਤ ਜਲਦੀ ਹੀ ਮੈਂ ਦੁਬਾਰਾ ਸ਼ੋਅ ਲੈ ਕੇ ਆਵਾਗਾਂਙ ਉਹ ਸ਼ੋਅ ਹੁਣ ਨਾਲੋ ਹੋ ਵੀ ਵਧੀਆ ਹੋਣਗੇ। ਕੈਲਗਰੀ ਵਾਲਾ ਸ਼ੋਅ ਕੱਲ ਹੋਣਾ ਸੀ ਜਿਸ ਦੀਆਂ ਤਿਆਰੀਆ ਲਗਭਗ ਹੋ ਚੁੱਕੀਆਂ ਸਨ।

ਪਿਛਲੀ ਖ਼ਬਰ ਰੋਜ਼ਾਨਾ ਅਜੀਤ ਸੀਨੀਅਰ ਪੱਤਰਕਾਰ ਸਵਰਨ ਸਿੰਘ ਰਾਹੀ ਦਾ ਦਿਹਾਂਤ, ਪੱਤਰਕਾਰਤਾ ਜਗਤ ਵਿਚ ਸੋਗ ਦੀ ਲਹਿਰ ਅਗਲੀ ਖ਼ਬਰ ⭐️ਮਾਣਕ ਮੋਤੀ ⭐️