19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕੌਂਸਲਰ ਸਤਨਾਮ ਢਿੱਲੋਂ ਵਲੋਂ ਸੁੰਦਰ ਨਗਰ ਵਿਖੇ ਟਿਊਬਵੈੱਲ ਦਾ ਉਦਘਾਟਨ <br/>

ਅਜੀਤ ਡੈਸਕ 30-01-2026
ਡਾਬਾ/ਲੁਹਾਰਾ, 29 ਜਨਵਰੀ (ਕੁਲਵੰਤ ਸਿੰਘ ਸੱਪਲ)-ਵਾਰਡ ਨੰ 36 ਦੇ ਸੁੰਦਰ ਨਗਰ ਲੁਹਾਰਾ ਵਿਖੇ ਲਗਵਾਏ ਗਏ 25 ਹਾਰਸ ਪਾਵਰ ਟਿਊਬਵੈੱਲ ਦਾ ਉਦਘਾਟਨ ਕੌਂਸਲਰ ਸਤਨਾਮ ਸਿੰਘ ਢਿੱਲੋਂ ਵਲੋਂ ਵਾਰਡ ਵਾਸੀਆਂ ਦੀ ਹਾਜ਼ਰੀ ਵਿਚ ਇਲਾਕਾ ਨਿਵਾਸੀਆਂ ਨਾਲ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਕੌਂਸਲਰ ਸਤਨਾਮ ਸਿੰਘ ਢਿੱਲੋਂ ਨੇ ਦੱਸਿਆ ਕਿ ਵਾਰਡ ਅਧੀਨ ਆਉਂਦੇ ਇਲਾਕਿਆਂ 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ | ਉਨ੍ਹਾਂ ਦੱਸਿਆ ਕਿ ਇਸ ਟਿਊਬਵੈੱਲ ਦੇ ਨਾਲ ਸੁੰਦਰ ਨਗਰ, ਗਿੱਲ ਕਾਲੋਨੀ ਅਤੇ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ | ਇਸ ਮੌਕੇ ਡਾ. ਜਗਜੀਤ ਸਿੰਘ ਢਿੱਲੋਂ ਮੋਹਨ ਸਿੰਘ ਨੰਬਰਦਾਰ, ਨੋਨੀ ਯੂ.ਐਸ.ਏ., ਪਰਮਜੀਤ ਢਿੱਲੋਂ, ਅਮਨ ਲੋਹਾਰਾ, ਸੂਰਜ ਰਾਓ, ਰਾਜੂ ਯਾਦਵ, ਰਣਧੀਰ ਸਿੰਘ ਲੋਹਾਰਾ, ਮਨੀ ਬੈਂਸ, ਪਰਮਜੀਤ ਢਿੱਲੋਂ ਪ੍ਰਧਾਨ, ਸਮੀਰ ਅੰਸਾਰੀ, ਹਰਜੀਤ ਕੌਰ, ਸੋਨੀਆ, ਜਸਪਾਲ ਕੌਰ, ਕਿੰਦਰ ਕੌਰ, ਨਰਿੰਦਰ ਕੌਰ, ਕਲਾ ਵਤੀ ਅਤੇ ਹੋਰ ਵਾਰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਵਰਕਰਜ਼ ਫੈਡਰੇਸ਼ਨ ਇੰਟਕ ਦੀ ਮੀਟਿੰਗ <br/> ਅਗਲੀ ਖ਼ਬਰ ਸਰਹੱਦੀ ਪਿੰਡ ਧਨੋਆ ਕਲਾਂ ਤੋਂ 22 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।