20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਆਰ.ਐਮ.ਪੀ.ਆਈ. ਦੇ ਆਗੂ ਕਾ. ਜਸਪਾਲ ਸਿੰਘ ਝਬਾਲ ਦਾ ਦਿਹਾਂਤ <br/>

ਅਜੀਤ ਡੈਸਕ 30-01-2026
ਝਬਾਲ, 29 ਜਨਵਰੀ (ਸੁਖਦੇਵ ਸਿੰਘ)-ਆਰ.ਐਮ.ਪੀ.ਆਈ. ਦੇ ਆਗੂ ਕਾ. ਜਸਪਾਲ ਸਿੰਘ ਝਬਾਲ ਦਾ ਸੰਖੇਪ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਕੋਟ ਧਰਮ ਚੰਦ ਖੁਰਦ ਵਿਖੇ ਕੀਤਾ ਗਿਆ | ਸੀ.ਪੀ.ਆਈ. ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਉਨ੍ਹਾਂ ਦੀ ਮਿ੍ਤਕ ਦੇਹ 'ਤੇ ਜਥੇਬੰਦੀ ਦਾ ਝੰਡਾ ਪਾਇਆ ਗਿਆ | ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਤਰਨ ਤਾਰਨ ਦੇ ਇੰਚਾਰਜ ਕਰਨਬੀਰ ਸਿੰਘ ਬੁਰਜ, ਸੀ.ਪੀ.ਆਈ. ਦੇ ਜ਼ਿਲ੍ਹਾ ਆਗੂ ਕਾ. ਦਵਿੰਦਰ ਸੋਹਲ, ਪੰਜਾਬ ਇਸਤਰੀ ਸਭਾ ਦੀ ਸੂਬਾਈ ਆਗੂ ਸੀਮਾ ਸੋਹਲ, ਸਾਬਕਾ ਸਰਪੰਚ ਗੁਰਪਾਲ ਸਿੰਘ ਜਗਤਪੁਰਾ, ਕਾ. ਚਮਨ ਲਾਲ ਦਰਾਜਕੇ, ਕਾ. ਅਸ਼ੋਕ ਕੁਮਾਰ ਸੋਹਲ, ਖਾਲੜਾ ਮਿਸ਼ਨ ਕਮੇਟੀ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਪ੍ਰਧਾਨ ਅਸ਼ੋਕ ਕੁਮਾਰ, ਕਾ. ਜਸਬੀਰ ਸਿੰਘ ਝਬਾਲ, ਕਾ. ਬਲਦੇਵ ਸਿੰਘ ਪੰਡੋਰੀ, ਕਾ. ਦੇਵੀ ਕੁਮਾਰੀ, ਧਰਮ ਸਿੰਘ ਪੱਟੀ, ਮਾ. ਬਲਵਿੰਦਰ ਸਿੰਘ ਝਬਾਲ, ਕਿਸਾਨ ਆਗੂ ਹਰਭਜਨ ਸਿੰਘ, ਹਰਦੀਪ ਸਿੰਘ ਰਸੂਲਪੁਰ, ਗੁਰਨਾਮ ਸਿੰਘ ਦਾਊਦ, ਦਰਬਾਰਾ ਸਿੰਘ, ਜਗਤਾਰ ਸਿੰਘ ਕਰਮਪੁਰਾ, ਮੰਗਲ ਸਿੰਘ ਟਾਂਡਾ, ਮਾ. ਹਰਭਜਨ ਸਿੰਘ, ਅਮਰੀਕ ਸਿੰਘ ਦਾਊਦ, ਮੁਖ਼ਤਾਰ ਸਿੰਘ ਮੱਲਾ ਸਮੇਤ ਪੁੱਜੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵਿਛੜੇ ਕਮਿਊਨਿਸਟ ਆਗੂ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਾਰਟੀ ਤੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |

ਪਿਛਲੀ ਖ਼ਬਰ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਨੂੰਹ ਤੇ ਆਦੇਸ਼ਪ੍ਰਤਾਪ ਸਿੰਘ ਕੈਰੋਂ ਦੀ ਮਾਤਾ ਕੁਸਮ ਕੌਰ ਕੈਰੋਂ ਦਾ ਦਿਹਾ... ਅਗਲੀ ਖ਼ਬਰ ਕਿਸਾਨ ਆਗੂ ਗੁਰਮੇਜ ਸਿੰਘ ਦਬੁਰਜੀ ਨਹੀਂ ਰਹੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।