ਪੱਟੀ, 29 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਮਹਾਂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਨੂੰਹ, ਮਰਹੂਮ ਸੰਸਦ ਮੈਂਬਰ ਸੁਰਿੰਦਰ ਸਿੰਘ ਕੈਰੋਂ ਦੀ ਧਰਮ ਪਤਨੀ ਅਤੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਗੁਰਪ੍ਰਤਾਪ ਸਿੰਘ ਗੁੱਡੂ ਕੈਰੋਂ ਤੇ ਊਦੈਪ੍ਰਤਾਪ ਸਿੰਘ ਕੈਰੋਂ ਦੀ ਮਾਤਾ ਕੁਸਮ ਕੌਰ ਕੈਰੋਂ ਦਾ ਦਿਹਾਂਤ ਹੋ ਗਿਆ | ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਪੰਜਾਬ ਭਰ ਵਿਚ ਸੋਗ ਦੀ ਲਹਿਰ ਦੌੜ ਗਈ | ਉਨ੍ਹਾਂ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਵਿਖੇ ਪਰਿਵਾਰਕ ਮੈਂਬਰਾਂ, ਸਨੇਹੀਆਂ ਅਤੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਕੀਤਾ ਗਿਆ | ਕੁਸਮ ਕੌਰ ਕੈਰੋਂ ਇਕ ਸੰਸਕਾਰੀ, ਧਾਰਮਿਕ ਅਤੇ ਸਮਾਜ ਸੇਵਾ ਨਾਲ ਜੁੜੀ ਹੋਈ ਸ਼ਖ਼ਸੀਅਤ ਰਹੀ | ਕੈਰੋਂ ਪਰਿਵਾਰ ਦੀ ਰਾਜਨੀਤਿਕ ਤੇ ਸਮਾਜਿਕ ਜਿੰਦਗੀ ਵਿਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਰਹੀ | ਉਨ੍ਹਾਂ ਦੇ ਦਿਹਾਂਤ ਨਾਲ ਕੈਰੋਂ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ | ਇਸ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਬਾਬਾ ਸੁਰਜੀਤ ਸਿੰਘ ਕੈਰੋਂ, ਜਗਤਾਰ ਸਿੰਘ ਬੁਰਜ, ਕੰਵਲਪ੍ਰੀਤ ਸਿੰਘ ਗਿੱਲ, ਗੁਰਮੁੱਖ ਸਿੰਘ ਘੁੱਲਾ ਬਲੇ੍ਹਰ, ਪ੍ਰਧਾਨ ਗੁਰਚਰਨ ਸਿੰਘ ਠੇਕੇਦਾਰ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰਸ ਸਿੰਘ ਪੰਨੂੰ, ਸਕੱਤਰ ਸਿੰਘ ਭੁੱਲਰ ਅਮਰ ਸਿੰਘ ਦੁਬਲੀ, ਕੁਲਦੀਪ ਸਿੰਘ ਸੈਕਟਰੀ, ਦਿਲਬਾਗ ਸਿੰਘ ਸੈਦੋਂ, ਮਨਜੀਤ ਸਿੰਘ ਜਵੰਦਾ, ਪਰਮਜੀਤ ਸਿੰਘ ਢੋਟੀਆਂ, ਸੁਖਦੇਵ ਸਿੰਘ ਜੰਡੋਕੇ, ਇਕਬਾਲ ਸਿੰਘ ਮੈਣੀ, ਨਿਸ਼ਾਨ ਸਿੰਘ ਸਖੀਰਾ, ਬਿੱਟੂ ਰੱਖ ਸੇਰੋਂ, ਜੰਗ ਸਿੰਘ ਫ਼ਰਨੀਚਰ ਵਾਲੇ, ਗੁਰਦੇਵ ਸਿੰਘ, ਰਮਦੀਪ ਸਿੰਘ ਸੋਨੂੰ ਪ੍ਰਧਾਨ, ਪਰਮਿੰਦਰ ਸਿੰਘ ਕਿਰਤੋਵਾਲ, ਅਮਰੀਕ ਸਿੰਘ ਐਮ.ਬੀ.ਏ., ਸੁਖਵੰਤ ਸਿੰਘ ਚੇਅਰਮੈਨ, ਸਰਪੰਚ ਨਰਿੰਦਰ ਸਿੰਘ ਚੂਸਲੇਵੜ, ਸਰਪੰਚ ਸੁਖਵਿੰਦਰ ਸਿੰਘ (ਉਬੋਕੇ), ਵਜੀਰ ਸਿੰਘ ਪਾਰਸ, ਸਰਪੰਚ ਸਾਹਿਬ ਸਿੰਘ ਸੈਦੋਂ, ਅਮਰੀਕ ਸਿੰਘ ਭੁੱਲਰ, ਲਖਬੀਰ ਸਿੰਘ ਭੁੱਲਰ, ਭੁਪਿੰਦਰ ਸਿੰਘ ਮਿੰਟੂ ਮਾਹੀ, ਡਾ. ਰਸਾਲ ਸਿੰਘ ਖਹਿਰਾ, ਅਮਰਜੀਤ ਸਿੰਘ ਐਚ.ਕੇ., ਸੁਰਿੰਦਰ ਕੁਮਾਰ, ਕੁਲਬੀਰ ਸਿੰਘ ਖਹਿਰਾ, ਜਥੇਦਾਰ ਅਮਰ ਸਿੰਘ, ਸਰਪੰਚ ਅਜੀਤ ਸਿੰਘ, ਮਾ. ਨਛੱਤਰ ਸਿੰਘ ਭੱਗੂਪੁਰ, ਸ਼ਿੰਗਾਰ ਸਿੰਘ ਸਭਰਾ, ਅਮਨ ਰਾੜੀਆ, ਜਰਨੈਲ ਸਿੰਘ ਕੈਰੋ, ਰਮਨ ਕੁਮਾਰ, ਸੁਖਵਿੰਦਰ ਸਿੰਘ ਸ਼ਿੰਦਾ ਮਨਿਆਰੀ ਵਾਲੇ, ਸਰਪੰਚ ਕਾਬਲ ਸਿੰਘ ਲੋਹੁਕਾ, ਲਾਭ ਸਿੰਘ ਕਿੱਲਾਪਤੀ, ਅਮਨਦੀਪ ਸਿੰਘ ਭਾਟੀਆ, ਜੱਸ ਪ੍ਰਧਾਨ, ਅਜੈ ਪ੍ਰਧਾਨ, ਲਵਲੀ ਅਰੋੜਾ, ਸੰਗਤ ਸਿੰਘ ਬਾਠ, ਸੰਨੀ ਬਰਾੜ, ਐਡਵੋਕੇਟ ਰਾਣਾ ਬਰਾੜ, ਮਨੀਸ਼ ਵਰਮਾ, ਸਰਪੰਚ ਦਿਲਬਾਗ ਸਿੰਘ ਸੈਦੋਂ, ਮਨਜੀਤ ਸਿੰਘ ਬੱਬੀ ਬੁਰਜ, ਸੋਨਾ ਸਰਪੰਚ ਸੇਰੋਂ, ਪਿੰਦਰ ਸਿੰਘ ਬੰਗਲਾ ਰਾਏ, ਭੁੱਟੋ ਪ੍ਰਧਾਨ, ਸਾਹਿਬ ਸਿੰਘ, ਵਿੱਕੀ ਦੇਵਗਨ, ਦੀਪਕ ਚੌਧਰੀ, ਲਾਟੀ ਸੀਤੋ, ਜੰਗ ਸਿੰਘ ਕੈਰੋ, ਅਮਰੀਕ ਸਿੰਘ ਫੌਜੀ, ਅਵਤਾਰ ਸਿੰਘ ਕੈਰੋਂ ਸਮੇਤ ਹੋਰ ਕਈ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਕੈਰੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਸ਼ੋਕ ਸੰਦੇਸ਼ ਭੇਜਣ ਵਾਲਿਆਂ ਨੇ ਅਕਾਲ ਪੁਰਖ ਅੱਗੇ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਦੁੱਖੀ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ |