ਸ੍ਰੀ ਰਮਾਇਣ ਸੇਵਾ ਸੁਸਾਇਟੀ ਖੇਮਕਰਨ ਵਲੋਂ ਰਾਮਲੀਲ੍ਹਾ ਦੀ 8ਵੀਂ ਨਾਈਟ ਦਾ ਕੀਤਾ ਉਦਘਾਟਨ
ਖੇਮਕਰਨ, 19 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)-ਸ੍ਰੀ ਰਾਮ ਲੀਲਾ ਕਲੱਬ ਖੇਮਕਰਨ ਵਲੋਂ ਮੰਦਰ ਸ੍ਰੀ ਦੇਵੀ ਦੁਆਰਾ ਖੇਮਕਰਨ ਵਿਖੇ ਚੱਲ ਰਹੀ ਰਾਮਲੀਲਾ ਦੇ ਮੰਚਨ ਦੀ ਅੱਠਵੀਂ ਨਾਈਟ ਦਾ ਉਦਘਾਟਨ ਸ੍ਰੀ ਰਮਾਇਣ ਸੇਵਾ ਸੁਸਾਇਟੀ ਖੇਮਕਰਨ ਦੇ ਪ੍ਰਧਾਨ ਕਰਮ ਮੋਹਨ ਮੌਗਾ ਅਤੇ ਉਹਨਾਂ ਦੇ ਸਾਥੀਆਂ ਵਲੋਂ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸੰਦੀਪ ਕੁਮਾਰ ਮਹਿਤਾ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਅਜੀਤ ਡੈਸਕ
20-10-2026