20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕਿਸਾਨ ਆਗੂ ਗੁਰਮੇਜ ਸਿੰਘ ਦਬੁਰਜੀ ਨਹੀਂ ਰਹੇ <br/>

ਅਜੀਤ ਡੈਸਕ 30-01-2026
ਤਰਨ ਤਾਰਨ, 29 ਜਨਵਰੀ (ਹਰਿੰਦਰ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਅਧੀਨ ਜੋਨ ਬਾਬਾ ਦੀਪ ਸਿੰਘ ਜੀ ਦੀ ਇਕਾਈ ਦਬੁਰਜੀ ਦੇ ਕਿਸਾਨ ਆਗੂ ਗੁਰਮੇਜ ਸਿੰਘ (57) ਲੱਖੋਵਾਲ ਦਬੁਰਜੀ ਦੀ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ, ਜਿਨ੍ਹਾਂ ਦਾ ਜੱਦੀ ਪਿੰਡ ਦਬੁਰਜੀ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਉਨ੍ਹਾਂ ਪਿੰਡ ਦਬੁਰਜੀ ਦੀ ਇਕਾਈ ਵਿਚ ਸੀਨੀਅਰ ਮੀਤ ਪ੍ਰਧਾਨ ਵਜੋਂ ਸੇਵਾ ਕਰਦੇ ਰਹੇ, ਉਨ੍ਹਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਿਚ ਬੜੀ ਚੜ੍ਹਦੀ ਕਲਾ ਨਾਲ ਸੇਵਾ ਕਰਦੇ ਰਹੇ, ਉਹ ਹਰ ਧਰਨੇ ਮੁਜਾਰੇ ਵਿਚ ਸ਼ਾਮਿਲ ਹੋਏ, ਜੋ ਕਿਸਾਨਾਂ ਨੇ ਆਪਣੀ ਹੰਕੀ ਮੰਗਾਂ ਲਈ ਹਰ ਸਰਕਾਰ ਦੇ ਰਾਜ ਵਿਚ ਲਾਏ ਅਤੇ ਕਾਮਯਾਬ ਹੋਏ, ਉਹਨਾਂ ਦੀ ਅੰਤਿਮ ਯਾਤਰਾ ਵਿਚ ਸੂਬਾ ਆਗੂ ਹਰਪ੍ਰੀਤ ਸਿੰਘ ਪੰਡੋਰੀ ਸਿੱਧਵਾਂ, ਜ਼ਿਲ੍ਹਾ ਆਗੂ ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਜੋਨ ਪ੍ਰਧਾਨ ਮਨਜਿੰਦਰ ਸਿੰਘ ਗੌਹਲਵੜ, ਜੋਨ. ਸਕੱਤਰ ਹਰਦੀਪ ਸਿੰਘ ਜੌਹਲ, ਜੋਨ ਮੀਤ ਪ੍ਰਧਾਨ ਅੰਗਰੇਜ ਸਿੰਘ ਦਬੁਰਜੀ, ਪ੍ਰਧਾਨ ਅਮਰੀਕ ਸਿੰਘ ਬਾਲਾਚੱਕ, ਪ੍ਰਧਾਨ ਨਵਜੀਤ ਸਿੰਘ ਗੋਹਲਵੜ, ਪ੍ਰਧਾਨ ਹਰਜੀਤ ਸਿੰਘ ਮੰਨਣ, ਪ੍ਰਧਾਨ ਪ੍ਰਗਟ ਸਿੰਘ ਪੰਡੋਰੀ ਰਣ ਸਿੰਘ, ਜਗਤਾਰ ਸਿੰਘ ਦਬੁਰਜੀ, ਮਨਜਿੰਦਰ ਸਿੰਘ ਦਬੁਰਜੀ, ਹਰਜਿੰਦਰਪਾਲ ਸਿੰਘ ਦਬੁਰਜੀ, ਜੋਨ ਪ੍ਰੈਸ ਸਕੱਤਰ ਕੁਲਦੀਪ ਸਿੰਘ ਬੁੱਗਾ, ਸਕੱਤਰ ਸਿੰਘ ਦਬੁਰਜੀ ਤੇ ਹੋਰ ਇਕਾਈਆ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਨੇ ਹਾਜ਼ਰੀ ਭਰ ਕੇ ਗੁਰਮੇਜ ਸਿੰਘ ਲੱਖੋਵਾਲ ਦਬੁਰਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਸਾਨ ਆਗੂਆ ਕਿਹਾ ਉਨ੍ਹਾਂ ਵਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ ਤੇ ਸ਼ਰਧਾਂਜਲੀ ਦਿੰਦਿਆਂ ਹੋਇਆ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਜਥੇਬੰਦਕ ਝੰਡੇ ਨਾਲ ਨਿਵਾਜਿਆ ਗਿਆ |

ਪਿਛਲੀ ਖ਼ਬਰ ਆਰ.ਐਮ.ਪੀ.ਆਈ. ਦੇ ਆਗੂ ਕਾ. ਜਸਪਾਲ ਸਿੰਘ ਝਬਾਲ ਦਾ ਦਿਹਾਂਤ <br/> ਅਗਲੀ ਖ਼ਬਰ ਚੀਫ਼ ਖੇਤੀਬਾੜੀ ਅਫ਼ਸਰ ਗੁਰਸਾਹਿਬ ਸਿੰਘ ਦੇ ਪਿਤਾ ਬਲਬੀਰ ਸਿੰਘ ਦੇ ਅੰਤਿਮ ਅਰਦਾਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੋਕਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।