20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਹਰ ਤਰ੍ਹਾਂ ਦੀ ਵਿਭਿੰਨਤਾ ਦਾ ਸਤਿਕਾਰ ਕਰੋ, ਉਸਨੂੰ ਸਵੀਕਾਰ ਕਰੋ - ਆਰ.ਐਸ.ਐਸ. ਮੁਖੀ ਮੋਹਨ ਭਾਗਵਤ

ਨਾਗਪੁਰ, 20 ਅਕਤੂਬਰ - ਆਰ.ਐਸ.ਐਸ. ਦੇ ਵਿਜਯਾਦਸ਼ਮੀ ਸਮਾਗਮਾਂ ਦੌਰਾਨ, ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਕਿਹਾ, "...ਭਾਵੇਂ ਤੁਸੀਂ ਮੰਦਰਾਂ, ਮੱਠਾਂ ਜਾਂ ਗੁਰਦੁਆਰਿਆਂ...

ਅਜੀਤ ਡੈਸਕ 20-10-2026

ਨਾਗਪੁਰ, 20 ਅਕਤੂਬਰ - ਆਰ.ਐਸ.ਐਸ. ਦੇ ਵਿਜਯਾਦਸ਼ਮੀ ਸਮਾਗਮਾਂ ਦੌਰਾਨ, ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਕਿਹਾ, "...ਭਾਵੇਂ ਤੁਸੀਂ ਮੰਦਰਾਂ, ਮੱਠਾਂ ਜਾਂ ਗੁਰਦੁਆਰਿਆਂ ਵਿਚ ਜਾਓ, ਤੁਹਾਨੂੰ ਉੱਥੇ ਇਕੋ ਜਿਹਾ ਗਿਆਨ ਅਤੇ ਅਧਿਆਤਮਿਕ ਸੇਧ ਮਿਲੇਗੀ। ਭਾਰਤੀ ਵਿਚਾਰਧਾਰਾ ਦੇ ਦਾਇਰੇ ਵਿਚ ਤੁਸੀਂ ਜਿੱਥੇ ਵੀ ਜਾਓਗੇ, ਤੁਹਾਨੂੰ ਇਹੀ ਸਿਆਣਪ ਮਿਲੇਗੀ — ਹਰ ਤਰ੍ਹਾਂ ਦੀ ਵਿਭਿੰਨਤਾ ਦਾ ਸਤਿਕਾਰ ਕਰੋ, ਉਸਨੂੰ ਸਵੀਕਾਰ ਕਰੋ ਅਤੇ ਸਾਰਿਆਂ ਨੂੰ ਸੁਰੱਖਿਆ ਪ੍ਰਦਾਨ ਕਰੋ। ਪੀੜ੍ਹੀਆਂ ਤੋਂ ਸਾਡਾ ਸੁਭਾਅ ਇਹੀ ਰਿਹਾ ਹੈ। ਇਸ ਸਮਝ ਵਿਚੋਂ ਇਕ ਹੋਰ ਮਹੱਤਵਪੂਰਨ ਸਿਧਾਂਤ ਨਿਕਲਦਾ ਹੈ: ਵਿਭਿੰਨਤਾ ਪਰਿਵਰਤਨਸ਼ੀਲ ਹੁੰਦੀ ਹੈ। ਇਸ ਲਈ, ਜੀਵਨ ਵਿਚ ਜੋ ਵੀ ਬਦਲਣਯੋਗ ਹੈ, ਉਸਨੂੰ ਬਦਲਦੇ ਸਮੇਂ ਦੇ ਨਾਲ ਬਦਲਣਾ ਚਾਹੀਦਾ ਹੈ, ਜਦੋਂ ਕਿ ਸਦੀਵੀ ਸੱਚਾਈਆਂ ਅਟੱਲ ਰਹਿਣੀਆਂ ਚਾਹੀਦੀਆਂ ਹਨ। ਇਹ ਲਚਕਤਾ ਸਾਡੇ 'ਸਨਾਤਨ' ਦ੍ਰਿਸ਼ਟੀਕੋਣ ਦਾ ਹੀ ਨਤੀਜਾ ਹੈ..."
ਉਨ੍ਹਾਂ ਕਿਹਾ, "ਦੁਨੀਆ ਵਿਚ ਭਾਰਤ ਨੂੰ ਲੈ ਕੇ ਇਕ ਨਵੀਂ ਉਤਸੁਕਤਾ ਪੈਦਾ ਹੋ ਰਹੀ ਹੈ। ਦੁਨੀਆ ਭਾਰਤ ਵੱਲ ਧਿਆਨ ਦੇ ਰਹੀ ਹੈ। ਦੇਸ਼ ਦਾ ਕੱਦ ਵੱਧ ਰਿਹਾ ਹੈ ਅਤੇ ਇਹ ਅੱਗੇ ਵੱਧ ਰਿਹਾ ਹੈ; ਇਸੇ ਕਰਕੇ ਭਾਰਤ ਪ੍ਰਤੀ ਉਤਸੁਕਤਾ ਵੀ ਵੱਧ ਰਹੀ ਹੈ। ਦੂਜੇ ਪਾਸੇ, ਉਨ੍ਹਾਂ (ਪੱਛਮੀ ਦੇਸ਼ਾਂ) ਦਾ ਜੀਵਨ ਪਦਾਰਥਵਾਦ, ਵਿਅਕਤੀਵਾਦ ਅਤੇ ਬੇਲਗਾਮ ਉਪਭੋਗ 'ਤੇ ਅਧਾਰਤ ਹੈ। ਭੌਤਿਕ ਤੌਰ 'ਤੇ ਖੁਸ਼ਹਾਲ ਹੋਣ ਦੇ ਬਾਵਜੂਦ, ਉਨ੍ਹਾਂ ਦੇ ਜੀਵਨ ਵਿਚ ਪੈਦਾ ਹੋਏ ਮਸਲੇ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਦੁਨੀਆ ਦੀਆਂ ਵਿਭਿੰਨਤਾਵਾਂ ਨੂੰ ਕਿਵੇਂ ਸੰਭਾਲਿਆ ਜਾਵੇ, ਵਿਕਾਸ ਅਤੇ ਵਾਤਾਵਰਣ ਵਿੱਚ ਤਾਲਮੇਲ ਕਿਵੇਂ ਬਿਠਾਇਆ ਜਾਵੇ, ਅਤੇ ਸਾਡੇ ਤੋਂ ਵੱਖਰੇ ਲੋਕਾਂ ਨਾਲ ਪਿਆਰ-ਭਰਿਆ ਵਿਵਹਾਰ ਕਿਵੇਂ ਕੀਤਾ ਜਾਵੇ... ਇਹੀ ਕਾਰਨ ਹੈ ਕਿ ਸਭ ਕੁਝ ਠੀਕ ਲੱਗਣ ਦੇ ਬਾਵਜੂਦ, ਭੂ-ਰਾਜਨੀਤਿਕ ਤਣਾਅ ਵੱਧ ਰਹੇ ਹਨ। ਆਰਥਿਕ ਅਨਿਸ਼ਚਿਤਤਾ, ਵਾਤਾਵਰਣ ਸੰਕਟ ਅਤੇ ਦਬਦਬਾ ਕਾਇਮ ਕਰਨ ਦੀ ਲੜਾਈ ਤਬਾਹੀ ਵੱਲ ਲੈ ਜਾ ਰਹੀ ਹੈ। ਦੁਨੀਆ ਜਾਣਦੀ ਹੈ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਭਾਰਤ ਕੋਲ ਹਨ..."।

ਪਿਛਲੀ ਖ਼ਬਰ ਟਾਈਗਰ ਸ਼ਰੌਫ ਦੀ ਕਾਰ 'ਤੇ ਗੋਲੀਬਾਰੀ ਮਾਮਲੇ 'ਚ ਗ੍ਰਿਫ਼ਤਾਰ ਤਿੰਨ ਮੁਲਜ਼ਮ 48 ਘੰਟਿਆਂ ਲਈ ਟ੍ਰਾਂਜ਼ਿਟ ਰਿਮਾਂਡ 'ਤੇ ਅਗਲੀ ਖ਼ਬਰ ਨਸ਼ਿਆਂ ਦੇ ਮਾਮਲੇ ਚ ਕਿਸੇ ਨੂੰ ਨਹੀਂ ਬਖਸ਼ੇਗੀ ਭਗਵੰਤ ਮਾਨ ਸਰਕਾਰ - ਹਰਪਾਲ ਸਿੰਘ ਚੀਮਾ