ਮੁੰਬਈ, 29 ਨਵੰਬਰ, ਮਹਾਰਾਸ਼ਟਰ - ਹੱਦਬੰਦੀ ਬਿੱਲ 'ਤੇ ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਨੇ ਕਿਹਾ, "ਅਸੀਂ ਇਸ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਾਂ? ਪਹਿਲੀ ਗੱਲ, ਇਸ ਬਿੱਲ ਲਈ ਬਣਾਈ ਗਈ ਕਮੇਟੀ ਵਿਚ ਗਿਆਨੇਸ਼ ਕੁਮਾਰ ਅਤੇ ਇੱਕ ਸਾਬਕਾ ਚੀਫ਼ ਜਸਟਿਸ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨੂੰ ਕਿਸ ਨੇ ਚੁਣਿਆ? ਮੋਦੀ ਅਤੇ ਅਮਿਤ ਸ਼ਾਹ ਨੇ। ਤੀਜਾ ਮੈਂਬਰ ਵੀ ਗਿਆਨੇਸ਼ ਕੁਮਾਰ ਦੁਆਰਾ ਹੀ ਚੁਣਿਆ ਜਾਵੇਗਾ। ਭਾਜਪਾ ਨੇ ਤਾਂ ਪਹਿਲਾਂ ਹੀ ਸਾਰੀ ਸਕ੍ਰਿਪਟ ਤਿਆਰ ਕਰ ਲਈ ਹੈ... ਘੱਟੋ-ਘੱਟ ਇਕ ਵਿਰੋਧੀ ਧਿਰ ਦੇ ਆਗੂ ਨੂੰ ਤਾਂ ਇਸ ਕਮੇਟੀ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਸੀ। ਮਹਿਲਾ ਰਾਖਵਾਂਕਰਨ ਬਿੱਲ ਪਹਿਲਾਂ ਹੀ ਕਾਨੂੰਨ ਬਣ ਚੁੱਕਾ ਹੈ; ਮੈਂ ਉਸ ਬਿੱਲ ਦਾ ਸਮਰਥਨ ਕਰਦਾ ਹਾਂ, ਅਤੇ ਜੇਕਰ ਉਹ ਇਸਨੂੰ ਹੁਣੇ ਪੇਸ਼ ਕਰਦੇ ਹਨ, ਤਾਂ ਮੈਂ ਤੁਰੰਤ ਇਸਦਾ ਸਮਰਥਨ ਕਰਨ ਲਈ ਤਿਆਰ ਹਾਂ। ਤੁਸੀਂ ਔਰਤਾਂ ਦੇ ਨਾਂ 'ਤੇ ਸਿਆਸਤ ਕਰ ਰਹੇ ਹੋ ਅਤੇ ਔਰਤਾਂ ਨੂੰ ਮੂਰਖ ਬਣਾ ਰਹੇ ਹੋ... ਅਸੀਂ ਸ਼ਿਵ ਸੈਨਾ ਦੇ ਆਪਣੇ 9 ਸੰਸਦ ਮੈਂਬਰਾਂ ਨੂੰ ਦੱਸ ਦਿੱਤਾ ਹੈ ਕਿ ਅੱਗੇ ਕੀ ਕਰਨਾ ਹੈ।"