05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਬਲਾਕ ਖਡੂਰ ਸਾਹਿਬ ਨੂੰ ਅੱਗ ਮੁਕਤ, ਜ਼ਹਿਰ ਮੁਕਤ ਅਤੇ ਬਾਗਬਾਨੀ ਯੁਕਤ ਕਰਨ ਲਈ ਕਿਸਾਨ ਗੋਸ਼ਟੀ ਕਰਵਾਈ-ਡਾ. ਤੇਜਬੀਰ ਸਿੰਘ ਭੰਗੂ <br/>

ਪਿੰਡ ਖਡੂਰ ਸਾਹਿਬ ਦੀ ਸਹਿਕਾਰੀ ਸਭਾ ਵਿਖੇ ਕਰਵਾਈ ਗਈ ਕਿਸਾਨ ਗੋਸ਼ਟੀ ਦੌਰਾਨ ਹਾਜ਼ਰ ਕਿਸਾਨ ਅਤੇ ਖੇਤੀਬਾੜੀ ਅਧਿਕਾਰੀ | ਤਸਵੀਰ : ਕੁਲਾਰ <br/> 23-01-2026
ਖਡੂਰ ਸਾਹਿਬ, 22 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਰਹਿਨੁਮਾਈ ਹੇਠ ਵਿਚ ਮੁੱਖ ਖੇਤੀਬਾੜੀ ਅਫਸਰ ਡਾ. ਤੇਜਬੀਰ ਸਿੰਘ ਭੰਗੂ ਦੀ ਯੋਗ ਅਗਵਾਈ ਹੇਠ ਆਤਮਾ ਸਕੀਮ ਅਧੀਨ ਪਿੰਡ ਖਡੂਰ ਸਾਹਿਬ ਦੀ ਸਹਿਕਾਰੀ ਸਭਾ ਵਿਖੇ ਕਿਸਾਨ ਗੋਸ਼ਟੀ ਕਰਵਾਈ ਗਈ | ਇਸ ਕਿਸਾਨ ਗੋਸ਼ਟੀ ਵਿਚ ਤਹਿਸੀਲਦਾਰ ਖਡੂਰ ਸਾਹਿਬ ਸ੍ਰੀਮਤੀ ਸੀਮਾ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਕਿਸਾਨਾਂ ਨੂੰ ਸੰਬੋਧਨ ਕਰਦਿਆਂ ਰਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਣਕ, ਸਰੋਂ, ਬਰਸੀਮ ਦੀਆਂ ਮੌਜੂਦਾ ਫਸਲਾਂ ਤੋਂ ਮਿਆਰੀ ਅਤੇ ਵੱਧ ਝਾੜ ਲੈਣ ਦੇ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ | ਗੁਰਪ੍ਰੀਤ ਸਿੰਘ ਸਰਾਂ ਖੇਤੀਬਾੜੀ ਵਿਸਥਾਰ ਅਫਸਰ ਨੇ ਮਹਿਕਮੇ ਵਿਚ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਕਿਸਾਨਾਂ ਨੂੰ ਸਹਾਇਕ ਧੰਦੇ ਮੱਛੀ ਪਾਲਣ ਧੰਦੇ ਅਤੇ ਸਰਕਾਰ ਵਲੋਂ ਇਸ ਧੰਦੇ 'ਤੇ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ | ਡਾ. ਯਾਦਵਿੰਦਰ ਸਿੰਘ ਯਾਦਾ ਬਲਾਕ ਟੈਕਨਾਲੋਜੀ ਮੈਨੇਜਰ ਨੇ ਕਿਸਾਨਾਂ ਨੂੰ ਵੱਖ-ਵੱਖ ਸਹਾਇਕ ਧੰਦਿਆਂ, ਪਰਾਲੀ ਪ੍ਰਬੰਧਨ ਅਤੇ ਇਹਨਾਂ ਤੇ ਬਾਗ਼ਬਾਨੀ ਵਿਭਾਗ ਪੰਜਾਬ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਨੇ ਖੇਤੀਬਾੜੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦਿੱਤੀ ਅਤੇ ਆਏ ਹੋਏ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ | ਖਡੂਰ ਸਾਹਿਬ ਸ਼੍ਰੀਮਤੀ ਸੀਮਾ ਸ਼ਰਮਾ ਨੇ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕਰਨ ਵਾਸਤੇ ਖੇਤੀਬਾੜੀ ਵਿਭਾਗ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਕਿਸਾਨਾਂ ਦਾ ਮਨੋਬਲ ਵੱਧਦਾ ਹੈ ਅਤੇ ਉਹ ਆਉਣ ਵਾਲੇ ਸਮੇਂ ਵਿਚ ਪਰਾਲੀ ਨੂੰ ਅੱਗ ਲਗਾਉਣ ਤੋ ਗੁਰੇਜ਼ ਕਰਨਗੇ | ਇਸ ਮੌਕੇ ਸਤਨਾਮ ਸਿੰਘ ਖੇਤੀਬਾੜੀ ਉਪ ਨਿਰੀਖਕ ਨੇ ਸਟੇਜ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ | ਸਿਮਰਨਜੀਤ ਸਿੰਘ ਖੇਤੀਬਾੜੀ ਉਪ ਨਿਰੀਖਕ ਨੇ ਆਤਮਾ ਸਕੀਮ ਵਿਚ ਕਰਵਾਈਆਂ ਜਾਣ ਵਾਲੀਆਂ ਟ੍ਰੇਨਿੰਗਾਂ ਅਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ | ਇਸ ਕੈਂਪ ਵਿਚ ਅਵਤਾਰ ਸਿੰਘ ਖੇਤੀਬਾੜੀ ਉਪ ਨਿਰੀਖਕ, ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ, ਇੰਸਪੈਕਟਰ ਕਮ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਪ੍ਰਗਟ ਸਿੰਘ, ਸੈਕਟਰੀ ਸਹਿਕਾਰੀ ਸਭਾ ਰਘਬੀਰ ਸਿੰਘ, ਸੁਪਰਡੈਂਟ ਜਗਰੂਪ ਸਿੰਘ, ਧਰਮਵੀਰ ਕਲਰਕ, ਸੈਕਟਰੀ ਸਹਿਕਾਰੀ ਸਭਾ ਕੱਲਾ ਸੁਖਵਿੰਦਰ ਸਿੰਘ, ਸਹਿਕਾਰੀ ਸਭਾ ਤਖਤੂਚੱਕ ਰਾਜਬੀਰ ਸਿੰਘ, ਸੈਕਟਰੀ ਸਹਿਕਾਰੀ ਸਭਾ ਚੱਕ ਕਰੇਖਾਂ ਸ੍ਰੀ ਸੁਖਬੀਰ ਸਿੰਘ , ਕੁਲਵੰਤ ਸਿੰਘ, ਬਚਿੱਤਰ ਸਿੰਘ ਸੇਵਾਦਾਰ, ਗੁਰਪ੍ਰਤਾਪ ਸਿੰਘ ਚਰਨਜੀਤ ਸਿੰਘ, ਕਰਮ ਸਿੰਘ, ਬਲਵਿੰਦਰ ਸਿੰਘ ਬੇਲਦਾਰ, ਅਮਰਜੀਤ ਸਿੰਘ, ਪ੍ਰੀਤਮ ਸਿੰਘ, ਗੁਰਮੇਜ ਸਿੰਘ, ਗੁਰਵੇਲ ਸਿੰਘ, ਸਤਨਾਮ ਸਿੰਘ ਸਰਵੇਅਰ ਅਤੇ ਪਿੰਡ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਬਰਾਮਦ, ਮੁਕੱਦਮਾ ਦਰਜ ਅਗਲੀ ਖ਼ਬਰ ਸੈਂਟਰਲ ਕਾਨਵੈਂਟ ਸੀਨੀਅਰ ਸੈਕਡਰੀ ਸਕੂਲ ਪੱਟੀ ਦੀਆਂ ਵਿਦਿਆਰਥਣਾਂ ਨਾਲ ਜ਼ਿਲ੍ਹਾ ਕਚਹਿਰੀਆਂ ਵਿਖੇ ਆਪਣੀ ਪ੍ਰਤਿਭਾ ਦਾ ਲੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।