ਮਾਛੀਵਾੜਾ ਸਾਹਿਬ, 22 ਜਨਵਰੀ (ਮਨੋਜ ਕੁਮਾਰ)-ਸਥਾਨਕ ਪੁਲਿਸ ਨੇ ਪਿੰਡ ਲੱਖੋਵਾਲ ਕਲਾਂ ਦੀ ਦਾਣਾ ਮੰਡੀ ਵਿਚੋਂ 2 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਜਿਨ੍ਹਾਂ ਦੀ ਪਹਿਚਾਣ ਗੁਰਮਿੰਦਰ ਸਿੰਘ ਤੇ ਅੰਮਿ੍ਤਵੀਰ ਸਿੰਘ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਜਦੋਂ ਮੰਡੀ ਵਿਚ ਬੈਠੇ 2 ਨੌਜਵਾਨਾਂ ਤੋਂ ਸ਼ੱਕ ਦੌਰਾਨ ਪੁੱਛਗਿੱਛ ਕੀਤੀ ਤਾਂ ਉਹ ਘਬਰਾ ਗਏ | ਜਦੋਂ ਉਨ੍ਹਾਂ ਦੇ ਹੱਥ ਵਿਚ ਫੜੇ ਥੈਲੇ ਦਾ ਮੂੰਹ ਖੋਲਿਆ ਤਾਂ ਉਸ ਵਿਚੋਂ ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਹੋਈਆਂ | ਜਿਨ੍ਹਾਂ ਵਿਰੁੱਧ ਐਕਸਾਈਜ਼ ਐਕਟ ਦੀ ਧਾਰਾ 61/1/14 ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ |