05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸੱਟਾਂ ਮਾਰ ਕੇ ਜ਼ਖ਼ਮੀ ਕਰਨ ’ਤੇ ਤਿੰਨ ਔਰਤਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 4 ਅਕਤੂਬਰ (ਪਰਮਜੀਤ ਜੋਸ਼ੀ)–ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵਲੋਂ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰਨ ’ਤੇ ਤਿੰਨ ਔਰਤਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਰਾਹੁਲ ਸ਼ਰਮਾ ਪੁੱਤਰ ਜਗਦੀਸ਼ ਕੁਮਾਰ ਵਾਸੀ ਫਤਿਹਚੱਕ ਕਲੋਨੀ ਤਰਨ ਤਾਰਨ ਨੇ ਦੱਸਿਆ ਕਿ ਉਸ ਦੇ ਦਾਦੇ ਦੀ ਇਕ ਸਾਂਝੀ ਜਗ੍ਹਾ ਹੈ, ਜੋ ਉਸ ਦੇ ਪਿਤਾ ਅਤੇ ਉਸ ਦੇ ਚਾਚੇ ਅਸ਼ਵਨੀ ਕੁਮਾਰ ਉਰਫ ਕੁੱਕੂ ਦੀ ਖਾਲਸਾਪੁਰ ਰੋਡ ਤਰਨ ਤਾਰਨ ਵਿਖੇ ਹੈ, ਜਿਸ ਨੂੰ ਲੈ ਕੇ ਸਾਡਾ ਥੋੜ੍ਹਾ ਸਮਾਂ ਪਹਿਲਾਂ ਝਗੜਾ ਹੋਇਆ ਸੀ।

ਅਜੀਤ ਡੈਸਕ 05-10-2026
ਤਰਨ ਤਾਰਨ, 4 ਅਕਤੂਬਰ (ਪਰਮਜੀਤ ਜੋਸ਼ੀ)–ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵਲੋਂ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰਨ ’ਤੇ ਤਿੰਨ ਔਰਤਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਰਾਹੁਲ ਸ਼ਰਮਾ ਪੁੱਤਰ ਜਗਦੀਸ਼ ਕੁਮਾਰ ਵਾਸੀ ਫਤਿਹਚੱਕ ਕਲੋਨੀ ਤਰਨ ਤਾਰਨ ਨੇ ਦੱਸਿਆ ਕਿ ਉਸ ਦੇ ਦਾਦੇ ਦੀ ਇਕ ਸਾਂਝੀ ਜਗ੍ਹਾ ਹੈ, ਜੋ ਉਸ ਦੇ ਪਿਤਾ ਅਤੇ ਉਸ ਦੇ ਚਾਚੇ ਅਸ਼ਵਨੀ ਕੁਮਾਰ ਉਰਫ ਕੁੱਕੂ ਦੀ ਖਾਲਸਾਪੁਰ ਰੋਡ ਤਰਨ ਤਾਰਨ ਵਿਖੇ ਹੈ, ਜਿਸ ਨੂੰ ਲੈ ਕੇ ਸਾਡਾ ਥੋੜ੍ਹਾ ਸਮਾਂ ਪਹਿਲਾਂ ਝਗੜਾ ਹੋਇਆ ਸੀ। ਉਸ ਨੇ ਦੱਸਿਆ ਕਿ 31 ਅਗਸਤ 2 026 ਦੀ ਰਾਤ 9.30 ਵਜੇ ਉਹ, ਉਸ ਦੇ ਮਾਤਾ–ਪਿਤਾ ਘਰ ਵਿਚ ਹਾਜ਼ਰ ਸੀ ਕਿ ਅਮਿਤ ਸ਼ਰਮਾ ਪੁੱਤਰ ਅਸ਼ਵਨੀ ਕੁਮਾਰ ਉਰਫ਼ ਕੁੱਕੂ, ਰੋਹਿਤ ਸ਼ਰਮਾ ਪੁੱਤਰ ਅਸ਼ਵਨੀ ਕੁਮਾਰ ਕੁੱਕੂ, ਅੰਜੂ ਸ਼ਰਮਾ ਪਤਨੀ ਅਸ਼ਵਨੀ ਕੁਮਾਰ ਕੁੱਕੂ, ਏਕਤਾ ਸ਼ਰਮਾ ਪਤਨੀ ਅਮਿਤ ਸ਼ਰਮਾ, ਰੀਆ ਸ਼ਰਮਾ ਪਤਨੀ ਵਿਧਵਾ ਵਿਸ਼ਾਲ ਸ਼ਰਮਾ ਵਾਸੀਆਨ ਖਾਲਸਾਪੁਰ ਰੋਡ ਤਰਨ ਤਾਰਨ ਆਪਣੇ–ਆਪਣੇ ਹਥਿਆਰਾਂ ਸਮੇਤ ਉਨ੍ਹਾਂ ਘਰ ਆ ਗਏ, ਜੋ ਉਕਤਾਨ ਨੇ ਘਰ ਦੇ ਬਾਹਰਲੇ ਦਰਵਾਜੇ ਦੀ ਅੰਦਰਲੀ ਕੁੰਡੀ ਤੋੜ ਕੇ ਘਰ ਅੰਦਰ ਦਾਖ਼ਲ ਹੋ ਗਏ। ਉਕਤ ਵਿਚੋਂ ਏਕਤਾ ਸ਼ਰਮਾ ਨੇ ਲਲਕਾਰਾ ਮਾਰ ਕੇ ਕਿਹਾ ਕਿ ਇਨ੍ਹਾਂ ਨੂੰ ਉਨ੍ਹਾਂ ਨਾਲ ਜਗ੍ਹਾ ਦਾ ਪੰਗਾ ਲੈਣ ਦਾ ਮਜ਼ਾ ਚਖਾ ਦਿਓ, ਜਿਸ ’ਤੇ ਇਨ੍ਹਾਂ ਸਾਰਿਆਂ ਨੇ ਉਸ ਦੀ ਅਤੇ ਉਸ ਦੇ ਮਾਤਾ ਪਿਤਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਰੋਹਿਤ ਸ਼ਰਮਾ, ਜਿਸਦੇ ਹੱਥ ਵਿਚ ਪੰਚ ਸੀ, ਨੇ ਆਪਣੇ ਪੰਚ ਦਾ ਵਾਰ ਉਸ ਦੇ ਉੱਪਰ ਕੀਤਾ, ਜੋ ਉਸ ਦੇ ਉੱਪਰ ਵਾਲੇ ਬੁੱਲ੍ਹ ’ਤੇ ਖੱਬੇ ਪਾਸੇ ਲੱਗਾ ਅਤੇ ਅਮਿਤ ਸ਼ਰਮਾ ਨੇ ਆਪਣੇ ਹੱਥ ਵਿਚ ਫੜੀ ਵਾਂਸੀ ਡਾਂਗ ਨਾਲ ਉਸ ਤੇ ਵਾਰ ਕੀਤਾ, ਜੋ ਉਸ ਦੇ ਖੱਬੇ ਪਾਸੇ ਵੱਖੀ ਵਿਚ ਲੱਗਾ, ਜਿਸ ਨਾਲ ਉਹ ਲਹੂ ਲੁਹਾਣ ਹੋ ਕੇ ਜ਼ਮੀਨ ’ਤੇ ਡਿੱਗ ਗਿਆ। ਉਕਤ ਹਮਲਾਵਰਾਂ ਨੇ ਉਸ ਦੇ ਡਿੱਗੇ ਪਏ ਦੇ ਠੁੱਡੇ ਮਾਰੇ ਅਤੇ ਕੁੱਟਮਾਰ ਕੀਤੀ ਅਤੇ ਉਸ ਨੇ ਰੌਲਾ ਪਾਇਆ ਤਾਂ ਉਕਤ ਹਮਲਾਵਰ ਧਮਕੀਆਂ ਦਿੰਦੇ ਹੋਏ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ ਅਤੇ ਉਸ ਦੇ ਪਿਤਾ ਨੇ ਸਵਾਰੀ ਦਾ ਪ੍ਰਬੰਧ ਕਰਕੇ ਉਸ ਉਸ ਨੂੰ ਸਿਵਲ ਹਸਪਤਾਲ ਤਰਨ ਤਾਰਨ ਦਾਖਲ ਕਰਵਾਇਆ। ਹੁਣ ਤੱਕ ਸਾਡਾ ਰਿਸ਼ਤੇਦਾਰ ਅਤੇ ਮੁਹਤਬਰ ਵਿਅਕਤੀ ਦੋਹਾਂ ਧਿਰਾਂ ਦਾ ਰਾਜੀਨਾਵਾਂ ਕਰਵਾਉਂਦੇ ਰਹੇ, ਜੋ ਸਿਰੇ ਨਹੀਂ ਚੜ੍ਹ ਸਕਿਆ। ਇਸ ਸੰਬੰਧੀ ਏ.ਐਸ.ਆਈ. ਪਰਦੁਨ ਨੇ ਮਾਮਲੇ ਦੀ ਜਾਂਚ ਕਰਦਿਆਂ ਉਕਤ ਹਮਲਾਵਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਦੇ ਇਤਿਹਾਸਕ ਰਾਮ ਬਾਗ ਦੀਆਂ ਬਾਹਰੀ ਕੰਧਾਂ ਨੂੰ ਲੱਗਣਗੇ ਚਾਰ ਚੰਨ ਅਗਲੀ ਖ਼ਬਰ ਸਾਲਾਨਾ ਜੋੜ ਮੇਲੇ ਸੰਬੰਧੀ ਬਾਬਾ ਬੁੱਢਾ ਚੈਰੀਟੇਬਲ ਹਸਪਤਾਲ ਵਲੋਂ ਪ੍ਰਬੰਧ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।