27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਵਲੋਂ ਡਿਪਟੀ ਰਜਿਸਟਰਾਰ ਦਾ ਸਵਾਗਤ

ਤਰਨ ਤਾਰਨ, 27 ਨਵੰਬਰ (ਹਰਿੰਦਰ ਸਿੰਘ)–ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਵਲੋਂ ਡਿਪਟੀ ਨਵੇਂ ਨਿਯੁਕਤ ਹੋਏ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਤਰਨ ਤਾਰਨ ਸੀਮਾ ਰਾਣੀ ਜੀ ਨੂੰ ਅਹੁਦਾ ਸੰਭਾਲਣ ’ਤੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਡੀ. ਆਰ.

ਨਵ-ਨਿਯੁਕਤ ਡੀ.ਆਰ. ਸੀਮਾ ਰਾਣੀ ਦਾ ਸਵਾਗਤ ਕਰਦੇ ਹੋਏ ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਆਗੂ। ਤਸਵੀਰ–ਲਵਲੀ 28-11-2026
ਤਰਨ ਤਾਰਨ, 27 ਨਵੰਬਰ (ਹਰਿੰਦਰ ਸਿੰਘ)–ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਵਲੋਂ ਡਿਪਟੀ ਨਵੇਂ ਨਿਯੁਕਤ ਹੋਏ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਤਰਨ ਤਾਰਨ ਸੀਮਾ ਰਾਣੀ ਜੀ ਨੂੰ ਅਹੁਦਾ ਸੰਭਾਲਣ ’ਤੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਡੀ.ਆਰ. ਸੀਮਾ ਰਾਣੀ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਸਭਾਵਾਂ ਦੇ ਕੰਮਕਾਜ ਪ੍ਰਤੀ ਜੋ ਵੀ ਮੁਸ਼ਕਿਲਾਂ ਹਨ ਉਹ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ । ਇਫਕੋ ਵਲੋਂ ਜੋ ਸਭਾਵਾਂ ਨੂੰ ਖਾਦਾਂ ਦੀ ਸਪਲਾਈ ਏਜੰਟ ਅਨੁਸਾਰ ਨਹੀਂ ਜਾ ਰਹੀ ਉਸ ’ਤੇ ਨੋਟਿਸ ਲੈੰਦਿਆਂ ਤੁਰੰਤ ਏਰੀਆ ਮੈਨੇਜਰ ਇਫਕੋ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਰਜਿਸਟਰਾਰ ਵਲੋਂ ਕੇ.ਸੀ.ਸੀ ਪਾਲਿਸੀ ਤਹਿਤ ਜੋ ਨਵੀਂ ਰੇਸ਼ੋ ਅਨੁਸਾਰ ਹੱਦ ਕਰਜ਼ੇ ਵਧੇ ਹਨ ਬਾਕੀ 6 ਜ਼ਿਲ੍ਹਿਆਂ ਵਲੋਂ ਨਵੀਂ ਰੇਸ਼ੋ ਅਨੁਸਾਰ ਅਡਵਾਂਸਮੈਂਟ ਸ਼ੁਰੂ ਕਰ ਦਿੱਤੀ ਹੈ, ਸਿਰਫ਼ ਤਰਨ ਤਾਰਨ ਜ਼ਿਲ੍ਹੇ ਵੱਲੋਂ ਹੀ ਪੁਰਾਣੀ ਰੇਸ਼ੋ ਅਨੁਸਾਰ ਅਡਵਾਂਸਮੈਂਟ ਕੀਤੀ ਜਾ ਰਹੀ ਹੈ ਜਦਕਿ ਸ਼ੇਅਰ ਨਵੀਂ ਰੇਸ਼ੋ 6 ਫੀਸਦੀ ਅਤੇ 9 ਫੀਸਦੀ ਦੇ ਹਿਸਾਬ ਨਾਲ ਲਏ ਜਾ ਰਹੇ ਹਨ। ਡੀ.ਆਰ ਨੂੰ ਬੇਨਤੀ ਕੀਤੀ ਗਈ ਕਿ ਤਰਨ ਤਾਰਨ ਜ਼ਿਲ੍ਹੇ ਵਿਚ ਵੀ ਨਵੀਂ ਰੇਸ਼ੋ ਅਨੁਸਾਰ ਅਡਵਾਂਸਮੈਂਟ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਨਵੀਂ ਪਾਲਿਸੀ ਦਾ ਪੂਰਾ ਲਾਭ ਮਿਲ ਸਕੇ। ਇਸ ਮੌਕੇ ਏ.ਆਰ. ਪੱਟੀ ਦਵਿੰਦਰ ਸਿੰਘ, ਏ.ਆਰ ਤਰਨ ਤਾਰਨ ਗੌਤਮ ਧਾਰੋਵਾਲੀਆ, ਇੰਸਪੈਕਟਰ ਗੁਰਪਿੰਦਰ ਸਿੰਘ, ਇੰਸਪੈਕਟਰ ਅਭਿਨੰਦਨ, ਜਸਪਾਲ ਸਿੰਘ ਜ਼ਿਲ੍ਹਾ ਪ੍ਰਧਾਨ, ਤਾਰਾ ਚੰਦ ਸਾਬਕਾ ਜ਼ਿਲ੍ਹਾ ਪ੍ਰਧਾਨ, ਪ੍ਰਗਟ ਸਿੰਘ ਸਾਬਕਾ ਸੂਬਾ ਪ੍ਰਧਾਨ, ਫ਼ਤਿਹ ਸਿੰਘ ਜਨਰਲ ਸਕੱਤਰ, ਰਘਬੀਰ ਸਿੰਘ ਮੀਤ ਪ੍ਰਧਾਨ, ਬਲਵੰਤ ਸਿੰਘ ਚੋਹਲਾ ਸਾਹਿਬ, ਰਾਜਬੀਰ ਸਿੰਘ ਗੰਡੀਵਿੰਡ ਅਤੇ ਹੋਰ ਕਰਮਚਾਰੀ ਸਾਥੀ ਹਾਜ਼ਰ ਸਨ।
ਪਿਛਲੀ ਖ਼ਬਰ ਸਾਲਾਨਾ ਸਮਾਗਮ ਦੌਰਾਨ ਵਿਧਾਇਕ ਸਰਵਨ ਸਿੰਘ ਧੁੰਨ ਨੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।