31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਮੈਡਮ ਖ਼ੁਸ਼ਬੂ ਸਵਨਾ ਨੇ ਬੀ. ਡੀ. ਪੀ. ਓ. ਦਫ਼ਤਰ ਵਿਖੇ ਕਰਵਾਏ ਧਾਰਮਿਕ ਸਮਾਗਮ 'ਚ ਕੀਤੀ ਸ਼ਮੂਲੀਅਤ

ਅਜੀਤ ਡੈਸਕ 30-01-2026
ਫ਼ਾਜ਼ਿਲਕਾ, 29 ਜਨਵਰੀ (ਦਵਿੰਦਰ ਪਾਲ ਸਿੰਘ)-ਬਲਾਕ ਵਿਕਾਸ 'ਤੇ ਪੰਚਾਇਤ ਅਫ਼ਸਰ (ਬੀ. ਡੀ. ਪੀ. ਓ.) ਦਫ਼ਤਰ ਫ਼ਾਜ਼ਿਲਕਾ ਵਿਖੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਇਲਾਹੀ ਬਾਣੀ ਦਾ ਪਾਠ ਕਰਵਾਇਆ | ਇਸ ਅਧਿਆਤਮਕ ਸਮਾਗਮ 'ਚ 'ਖ਼ੁਸ਼ੀ ਫਾਊਾਡੇਸ਼ਨ' ਦੇ ਚੇਅਰਪਰਸਨ ਮੈਡਮ ਖ਼ੁਸ਼ਬੂ ਸਵਨਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਪ੍ਰਬੰਧਕੀ ਕਮੇਟੀ ਵਲੋਂ ਮੈਡਮ ਸਵਨਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ | ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੈਡਮ ਖ਼ੁਸ਼ਬੂ ਸਵਨਾ ਨੇ ਕਿਹਾ ਕਿ ਦਫ਼ਤਰ ਦੇ ਸਟਾਫ਼ ਵਲੋਂ ਹਰ ਸਾਲ ਅਜਿਹੇ ਧਾਰਮਿਕ ਪ੍ਰੋਗਰਾਮ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਓਟ ਸਦਕਾ ਹੀ ਸਾਨੂੰ ਲੋਕ ਸੇਵਾ ਕਰਨ ਦਾ ਬਲ ਮਿਲਦਾ ਹੈ | ਉਨ੍ਹਾਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਸਮੂਹ ਸਟਾਫ਼ ਤੇ ਇਲਾਕਾ ਨਿਵਾਸੀਆਂ 'ਤੇ ਆਪਣੀ ਅਪਾਰ ਕਿਰਪਾ ਬਣਾਈ ਰੱਖਣ ਤਾਂ ਜੋ ਸਾਰੇ ਤੰਦਰੁਸਤ ਰਹਿ ਕੇ ਸਮਾਜ ਦੀ ਸੇਵਾ ਕਰ ਸਕਣ |
ਪਿਛਲੀ ਖ਼ਬਰ ਥਾਣਾ ਰੋਡ 'ਤੇ ਚਾਈਨਾ ਡੋਰ ਨੇ ਮਚਾਈ ਦਹਿਸ਼ਤ, ਕਈ ਵਾਹਨ ਚਾਲਕ ਵਾਲ-ਵਾਲ ਬਚੇ ਅਗਲੀ ਖ਼ਬਰ ਪਿੰਡ ਰੇਤੇ ਵਾਲੀ ਭੈਣੀ ਵਿਖੇ ਸਿਲਾਈ ਕੇਂਦਰ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।